Sun, Dec 14, 2025
Whatsapp

ਰਾਮਦੇਵ ਅਤੇ ਡਾਕਟਰਾਂ ਵਿਚਾਲੇ ਵਧਿਆ ਵਿਵਾਦ, ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਮਨਾ ਰਹੇ ਕਾਲਾ ਦਿਵਸ

Reported by:  PTC News Desk  Edited by:  Baljit Singh -- June 01st 2021 12:04 PM
ਰਾਮਦੇਵ ਅਤੇ ਡਾਕਟਰਾਂ ਵਿਚਾਲੇ ਵਧਿਆ ਵਿਵਾਦ, ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਮਨਾ ਰਹੇ ਕਾਲਾ ਦਿਵਸ

ਰਾਮਦੇਵ ਅਤੇ ਡਾਕਟਰਾਂ ਵਿਚਾਲੇ ਵਧਿਆ ਵਿਵਾਦ, ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਮਨਾ ਰਹੇ ਕਾਲਾ ਦਿਵਸ

ਨਵੀਂ ਦਿੱਲੀ: ਯੋਗਗੁਰੂ ਬਾਬਾ ਰਾਮਦੇਵ ਅਤੇ ਆਈਐੱਮਏ ਵਿਚਾਲੇ ਚੱਲ ਰਿਹਾ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਅਜਿਹੇ ਵਿਚ ਉਤਰਾਖੰਡ ਦੇ ਨਿੱਜੀ ਅਤੇ ਸਰਕਾਰੀ ਡਾਕਟਰ ਬਾਬਾ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਕਾਲਾ ਦਿਨ ਮਨਾ ਰਹੇ ਹਨ। ਇਸ ਦੌਰਾਨ ਡਾਕਟਰ ਕਾਲੀ ਪੱਟੀ ਬੰਨ੍ਹ ਕੇ ਕੰਮ ਕਰ ਰਹੇ ਹਨ। ਸਰਕਾਰੀ ਅਤੇ ਨਿੱਜੀ ਮੈਡੀਕਲ ਕਾਲਜਾਂ ਦੇ ਵਿਦਿਆਰਥੀ ਵੀ ਇਸ ਅੰਦੋਲਨ ਵਿਚ ਸ਼ਾਮਿਲ ਹੋਏ ਹਨ। ਪੜੋ ਹੋਰ ਖਬਰਾਂ: ਕੋਰੋਨਾ ਮਾਮਲਿਆਂ ‘ਚ ਗਿਰਾਵਟ ਦਾ ਬਣਨ ਲੱਗਿਆ ਰਿਕਾਰਡ, 24 ਘੰਟਿਆਂ ‘ਚ 1.27 ਲੱਖ ਨਵੇਂ ਮਾਮਲੇ ਇਧਰ, ਸੂਬਾਈ ਡਾਕਟਰ ਅਤੇ ਸਿਹਤ ਸੇਵਾ ਸੰਘ ਨੇ ਸਿਹਤ ਕਰਮੀਆਂ ਵਲੋਂ ਪਤੰਜਲੀ ਦੇ ਸਾਰੇ ਉਤਪਾਦਾਂ ਦਾ ਬਾਈਕਾਟ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਇਸ ਵੱਲ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਇਲਾਵਾ ਝਾਰਖੰਡ ਅਤੇ ਗੁਜਰਾਤ ਵਿਚ ਵੀ ਡਾਕਟਰ ਰਾਮਦੇਵ ਖਿਲਾਫ ਇੱਕਜੁਟ ਹੋਣ ਲੱਗੇ ਹਨ। ਪੜੋ ਹੋਰ ਖਬਰਾਂ: ਕੋਰੋਨਾ ਦੀ ਦੂਜੀ ਲਹਿਰ ਨੇ ਤੋੜਿਆ ਆਮ ਆਦਮੀ ਦਾ ਲੱਕ, ਇੱਕ ਕਰੋੜ ਤੋਂ ਜ਼ਿਆਦਾ ਲੋਕ ਹੋਏ ਬੇਰੋਜ਼ਗਾਰ ਦੱਸ ਦਈਏ ਕਿ ਬਾਬਾ ਰਾਮਦੇਵ ਦੇ ਖਿਲਾਫ ਆਈਐੱਮਏ ਦੀ ਉਤਰਾਖੰਡ ਸ਼ਾਖਾ ਪਹਿਲਾਂ ਹੀ ਇੱਕ ਹਜ਼ਾਰ ਕਰੋੜ ਦਾ ਮਾਣਹਾਨੀ ਦਾ ਨੋਟਿਸ ਭੇਜ ਚੁੱਕੀ ਹੈ। ਉਥੇ ਹੀ, ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਪੱਤਰ ਲਿਖਕੇ ਰਾਮਦੇਵ ਦੇ ਖਿਲਾਫ ਮੁਕੱਦਮਾ ਦਰਜ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ। ਉਥੇ ਹੀ, ਹੁਣ ਰੈਜੀਡੈਂਟ ਡਾਕਟਰਾਂ ਦੇ ਸਭ ਤੋਂ ਵੱਡੇ ਸੰਗਠਨ ਫੈਡਰੇਸ਼ਨ ਆਫ ਰੈਜੀਡੈਂਟ ਡਾਕਟਰਸ ਐਸੋਸੀਏਸ਼ਨ ਇੰਡੀਆ (ਫੋਰਡਾ) ਨੇ ਇਕ ਜੂਨ (ਅੱਜ) ਨੂੰ ਕਾਲਾ ਦਿਨ ਮਨਾਉਣ ਦਾ ਐਲਾਨ ਕੀਤਾ ਹੈ। -PTC News


Top News view more...

Latest News view more...

PTC NETWORK
PTC NETWORK