Sat, Apr 27, 2024
Whatsapp

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਆਨਲਾਈਨ ਸਾਇੰਸ ਫੇਸਟ 28 ਨਵੰਬਰ ਨੂੰ ਆਯੋਜਿਤ

Written by  Shanker Badra -- November 17th 2020 05:35 PM
ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਆਨਲਾਈਨ ਸਾਇੰਸ ਫੇਸਟ 28 ਨਵੰਬਰ ਨੂੰ ਆਯੋਜਿਤ

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਆਨਲਾਈਨ ਸਾਇੰਸ ਫੇਸਟ 28 ਨਵੰਬਰ ਨੂੰ ਆਯੋਜਿਤ

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਆਨਲਾਈਨ ਸਾਇੰਸ ਫੇਸਟ 28 ਨਵੰਬਰ ਨੂੰ ਆਯੋਜਿਤ:ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਹੋ ਰਹੀ ਆਨਲਾਈਨ ਸਾਇੰਸ ਫੇਸਟ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਿੱਸਾ ਲੈਣ ਵਾਸਤੇ ਪ੍ਰੇਰਿਤ ਕਰਨ ਲਈ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ। [caption id="attachment_449996" align="aligncenter" width="700"]Education department issues instructions to students to participate in online science fest at Kapurthala ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਆਨਲਾਈਨ ਸਾਇੰਸ ਫੇਸਟ 28 ਨਵੰਬਰ ਨੂੰ ਆਯੋਜਿਤ[/caption] ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ 28 ਨਵੰਬਰ 2020 ਨੂੰ ਇੱਕ ਆਨਲਾਈਨ ਸਾਇੰਸ ਫੇਸਟ ਆਯੋਜਿਤ ਕਰਵਾਈ ਜਾ ਰਹੀ ਹੈ। ਇਸ ਵਿੱਚ ਵਿਦਿਆਰਥੀ ਆਪਣੇ ਨਿਵੇਕਲੇ ਆਈਡੀਅਜ਼ ਨੂੰ ਮਾਡਲਾਂ ਦੇ ਰਾਹੀਂ ਪ੍ਰਦਰਸ਼ਿਤ ਕਰ ਸਕਦੇ ਹਨ। [caption id="attachment_449998" align="aligncenter" width="700"]Education department issues instructions to students to participate in online science fest at Kapurthala ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਆਨਲਾਈਨ ਸਾਇੰਸ ਫੇਸਟ 28 ਨਵੰਬਰ ਨੂੰ ਆਯੋਜਿਤ[/caption] ਇਸ ਸਾਇੰਸ ਫੇਸਟ ਵਿੱਚ ਹਿੱਸਾ ਲੈਣ ਦੇ ਵਾਸਤੇ 22 ਨਵੰਬਰ ਤੱਕ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਇਸ ਵਾਸਤੇ ਰਜਿਸਟ੍ਰੇਸ਼ਨ ਫੀਸ 100 ਰੁਪਏ ਪ੍ਰਤੀ ਵਿਦਿਅਰਥੀ/ਮਾਡਲ ਹੈ। ਇਸ ਸਬੰਧ ਵਿੱਚ ਰਜਿਸਟ੍ਰੇਸ਼ਨ  www.pgsciencecity.org ’ਤੇ ਕਰਵਾਈ ਜਾ ਸਕਦੀ ਹੈ। [caption id="attachment_449997" align="aligncenter" width="700"]Education department issues instructions to students to participate in online science fest at Kapurthala ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਆਨਲਾਈਨ ਸਾਇੰਸ ਫੇਸਟ 28 ਨਵੰਬਰ ਨੂੰ ਆਯੋਜਿਤ[/caption] ਬੁਲਾਰੇ ਦੇ ਅਨੁਸਾਰ ਇਹ ਕੋਰਸ ਵਿਦਿਆਰਥੀਆਂ ਲਈ ਲਾਜ਼ਮੀ ਨਹੀਂ ਹੈ ਪਰ ਇਹ ਵਿਦਿਆਰਥੀਆਂ ਨੂੰ ਸਿੱਖਿਆ ਸਬੰਧੀ ਗਿਆਨ ਦੇ ਵਾਧੇ ਲਈ ਸਹਾਈ ਹੋ ਸਕਦਾ ਹੈ। ਜੇਤੂ ਵਿਦਿਆਰਥੀਆਂ ਨੂੰ 500 ਰੁਪਏ ਤੋਂ 5000 ਰੁਪਏ ਤੱਕ ਨਕਦੀ ਇਨਾਮ ਦਿੱਤਾ ਜਾਵੇਗਾ ਅਤੇ ਇਸ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। -PTCNews


Top News view more...

Latest News view more...