ਮੁੱਖ ਖਬਰਾਂ

ਪ੍ਰਸਿੱਧ ਸਿੱਖ ਲੇਖ਼ਕ ਡਾ.ਹਰਬੰਸ ਸਿੰਘ ਚਾਵਲਾ ਦਾ ਕੋਰੋਨਾ ਕਾਰਨ ਹੋਇਆ ਦਿਹਾਂਤ

By Jagroop Kaur -- April 28, 2021 10:05 am -- Updated:April 28, 2021 11:10 am

ਬੁਧਵਾਰ ਦੀ ਸਵੇਰ ਮੰਦਭਾਗੀ ਖਬਰ ਨਾਲ ਪੰਥਕ ਹਲਕਿਆਂ 'ਚ ਸੋਗ ਦੀ ਲਹਿਰ ਦੌੜ ਗਈ ਜਦ ਪਤਾ ਲੱਗਿਆ ਕਿ ਪ੍ਰਸਿੱਧ ਸਿੱਖ ਲੇਖ਼ਕ ਡਾ. ਹਰਬੰਸ ਸਿੰਘ ਚਾਵਲਾ ਦਾ ਦਿਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਡਾਕਟਰ ਹਰਬੰਸ ਸਿੰਘ ਚਾਵਲਾ ਕੁਝ ਸਮੇਂ ਤੋਂ ਬਿਮਾਰ ਸਨ ਉਨ੍ਹਾਂ ਨੂੰ ਕੋਰੋਨਾ ਹੋਇਆ ਸੀ , ਜਿਸ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ , ਉਹਨਾਂ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਦਿੱਲੀ ਸਥਿਤ ਆਪਣੇ ਘਰ ਵਿਚ ਲਏ।Read More : ਚਲਦੇ ਵਿਆਹ ‘ਚ ਸਿੰਘਮ ਵਾਂਗ ਡੀਐੱਮ ਨੇ ਮਾਰਿਆ ਛਾਪਾ, ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਬਣਾਈ ਰੇਲ

ਡਾ. ਹਰਬੰਸ ਚਾਵਲਾ ਵੱਲੋਂ ਸਿੱਖ ਇਤਿਹਾਸ 'ਤੇ ਬਹੁਤ ਸਾਰੀਆਂ ਕਿਤਾਬਾਂ ਲਿੱਖੀਆਂ ਗਈਆਂ ਸੀ। ਇਸ ਦੇ ਨਾਲ ਹੀ ਡਾਕਟਰ ਚਾਵਲਾ ਨੂੰ ਹਾਲ ਹੀ ਦੇ ਵਿਚ ਪੰਜਾਬ ਸਰਕਾਰ ਵੱਲੋਂ ਵੀ ਸ਼੍ਰੋਮਣੀ ਲੇਖਕਾਂ ਨੂੰ ਸਨਮਾਨਤ ਕਰਨ ਦੀ ਸ਼੍ਰੇਣੀ ਵਿਚ ਚੁਣਿਆ ਗਿਆ ਸੀ।

ਮਹਾਨ ਸਿੱਖ ਲੇਖਕ ਦੇ ਇੰਝ ਦੁਨੀਆਂ ਨੂੰ ਅਲਵਿਦਾ ਕਹਿਣ 'ਤੇ ਸੋਗ ਦੀ ਲਹਿਰ ਹੈ , ਉਹਨਾਂ ਦੇ ਪਰਿਵਾਰ ਅਤੇ ਸਗੇ ਸਬੰਧੀਆਂ ਤੋਂ ਇਲਾਵਾ ਹੋਰ ਵੀ ਜਾਣੀਆਂ ਮਾਨੀਆਂ ਸਖਸ਼ੀਅਤਾਂ ਵੱਲੋਂ ਉਹਨਾਂ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

  • Share