ਮੁੱਖ ਖਬਰਾਂ

ਪੰਜਾਬੀ ਗੀਤਕਾਰ ਅਲਮਸਤ ਦੇਸਰਪੁਰੀ ਫਾਨੀ ਦੁਨੀਆ ਤੋਂ ਹੋਏ ਰੁਖ਼ਸਤ

By Pardeep Singh -- March 23, 2022 2:23 pm

ਕਪੂਰਥਲਾ : ਪੰਜਾਬੀ ਦੇ ਨਾਮੀ ਗੀਤਕਾਰ ਅਲਮਸਤ ਦੇਸਰਪੁਰੀ ਅੱਜ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਸਸਕਾਰ ਬੇਟੇ ਦੇ ਵਿਦੇਸ਼ ਤੋਂ ਆਉਣ ਉਪਰੰਤ ਕੀਤਾ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਮਸ਼ਹੂਰ ਗਾਇਕ ਹੰਸ ਰਾਜ ਹੰਸ, ਸਾਬਰ ਕੋਟੀ, ਅਨੁਰਾਧਾ ਪੋਡਵਾਲ, ਰਾਏ ਜੁਝਾਰ, ਸਰਦੂਲ ਸਿਕੰਦਰ ਵਰਗੇ ਉਚ ਕੋਟੀ ਦੇ ਗਾਇਕਾਂ ਨੇ ਇਨ੍ਹਾਂ ਦੇ ਲਿਖੇ ਗੀਤਾਂ ਨੂੰ ਆਵਾਜ਼ ਦੇ ਕੇ ਸਦਾ ਲਈ ਅਮਰ ਕਰ ਦਿੱਤਾ।

ਗੀਤਕਾਰ ਅਲਮਸਤ ਦੇਸਰਪੁਰੀ ਦੇ ਕਈ ਗੀਤ ਬਹੁਤ ਮਕਬੂਲ ਹੋਏ ਹਨ। ਜਿਨ੍ਹਾਂ ਵਿਚੋਂ ਗੀਤ  ਬਾਜਾਂ ਵਾਲਾ ਬਾਜਾਂ ਮਾਰਦਾ,  ਸਾਨੂੰ ਤੇਰੀਆਂ ਮੁਹੱਬਤਾਂ ਨੇ ਮਾਰਿਆਂ ਤੈਨੂੰ ਕਿਸੇ ਹੋਰ ਦੀਆਂ ਆਦਿ ਬਹੁਤ ਹੀ ਚਰਚਿਤ ਗੀਤ ਲਿਖੇ।

ਇਹ ਵੀ ਪੜ੍ਹੋ:ਮਜੀਠਾ ਵਿਖੇ ਬੀਤੀ ਰਾਤ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

-PTC News

  • Share