ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਧਾਰਮਿਕ ਸੰਸਥਾਵਾਂ ਵੱਲੋਂ ਦਿੱਤੇ ਜਾਣ ਵਾਲੇ 2 ਪ੍ਰਮੁੱਖ ਐਵਾਰਡਾਂ ਲਈ ਸਖਸ਼ੀਅਤਾਂ ਦੇ ਨਾਵਾਂ ਐਲਾਨ

Faridkot

ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਧਾਰਮਿਕ ਸੰਸਥਾਵਾਂ ਵੱਲੋਂ ਦਿੱਤੇ ਜਾਣ ਵਾਲੇ 2 ਪ੍ਰਮੁੱਖ ਐਵਾਰਡਾਂ ਲਈ ਸਖਸ਼ੀਅਤਾਂ ਦੇ ਨਾਵਾਂ ਐਲਾਨ,ਫਰੀਦਕੋਟ: ਸ਼ੇਖ ਫ਼ਰੀਦ ਆਗਮਨ ਪੁਰਬ ਮੌਕੇ ਧਾਰਮਿਕ ਸੰਸਥਾਵਾਂ ਵੱਲੋਂ ਦਿੱਤੇ ਜਾਣ ਵਾਲੇ ਦੋ ਪ੍ਰਮੁੱਖ ਐਵਾਰਡਾਂ ‘ਭਗਤ ਪੂਰਨ ਸਿੰਘ ਐਵਾਰਡ ਫ਼ਾਰ ਸ੍ਰਵਸਿਜ ਟੁ ਹਿਊਮੈਨਿਟੀ’ ਅਤੇ ‘ਬਾਬਾ ਫਰੀਦ ਐਵਾਰਡ ਆਫ਼ ਔਨਸਟੀ’ ਲਈ ਚੁਣੀਆਂ ਗਈਆਂ ਸਖਸ਼ੀਅਤਾਂ ਦੇ ਨਾਵਾਂ ਦਾ ਐਲਾਨ ਹੋ ਗਿਆ ਹੈ।ਅੱਜ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਖ਼ਾਲਸਾ ਨੇ ਵਿਸ਼ੇਸ਼ ਪ੍ਰੈਸ ਕਾਨਫ਼ਰੰਸ ਕਰ ਨਾਵਾਂ ਦਾ ਐਲਾਨ ਕੀਤਾ ਹੈ।

fdkਜਿਸ ਦੌਰਾਨ ਇਸ ਵਾਰ ‘ਭਗਤ ਪੂਰਨ ਸਿੰਘ ਐਵਾਰਡ ਫ਼ਾਰ ਸ੍ਰਵਸਿਜ ਟੁ ਹਿਊਮੈਨਿਟੀ’ IAS ਗੁਰਦੇਵ ਸਿੰਘ ਸਾਬਕਾ ਡੀ ਸੀ ਅਮ੍ਰਿਤਸਰ ਅਤੇ ਤਰਸੇਮ ਕਪੂਰ ਚੇਅਰਮੈਨ ਅਪਾਹਜ਼ ਆਸ਼ਰਮ ਜਲੰਧਰ ਨੂੰ ਦਿੱਤੇ ਜਾਵੇਗਾ, ਜਦੋਂਕਿ ‘ਬਾਬਾ ਫਰੀਦ ਐਵਾਰਡ ਆਫ਼ ਔਨਸਟੀ’ ਲਈ ਆਈਪੀਐਸ ਬੀ ਚੰਦਰਸ਼ੇਖਰ ਨੂੰ ਚੁਣਿਆ ਗਿਆ ਹੈ।

ਹੋਰ ਪੜ੍ਹੋ: Happy Birthday Asha Bhosle: 86 ਸਾਲ ਦੇ ਹੋਏ ਆਸ਼ਾ, ਸਚਿਨ ਤੇਂਦੁਲਕਰ ਨੇ ਦਿੱਤੀਆਂ ਸ਼ੁਭਕਾਮਨਾਵਾਂ

ਇਹਨਾਂ ਸਾਰੇ ਚੁਣੇ ਗਏ ਪਤਵੰਤਿਆਂ ਨੂੰ 23 ਸਤੰਬਰ 2019 ਨੂੰ ਗੁਰਦੁਆਰਾ ਗੋਦੜੀ ਸਾਹਿਬ ਵਿਖੇ 1-1ਲੱਖ ਰੁਪਏ ਨਕਦ, ਦੁਸ਼ਾਲਾ, ਸਾਈਟੇਸ਼ਨ ਅਤੇ ਸਿਰੋਪਾਓ ਦੇ ਕੇ ਕੀਤਾ ਸਨਮਾਨਿਤ ਜਾਵੇਗਾ।

Faridkotਤੁਹਾਨੂੰ ਦੱਸ ਦਈਏ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਫਰੀਦਕੋਟ ਦੀ ਧਰਤੀ ‘ਤੇ 19 ਤੋਂ 23 ਸਤੰਬਰ ਤੱਕ ਧੂਮਧਾਮ ਨਾਲ ਮਨਾਇਆ ਜਾਵੇਗਾ। ਜਿਸ ਦੌਰਾਨ ਸਥਾਨਕ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

-PTC News