ਫਰੀਦਕੋਟ: ਲੋਕਾਂ ਨੂੰ ਪਿਆਇਆ ਜਾ ਰਿਹਾ ਸੀ ਕੈਮੀਕਲ ਵਾਲਾ ਜੂਸ, ਸਿਹਤ ਵਿਭਾਗ ਨੇ ਰੇਡ ਕਰ ਕੀਤਾ ਪਰਦਾਫਾਸ਼

Fdk

ਫਰੀਦਕੋਟ: ਲੋਕਾਂ ਨੂੰ ਪਿਆਇਆ ਜਾ ਰਿਹਾ ਸੀ ਕੈਮੀਕਲ ਵਾਲਾ ਜੂਸ, ਸਿਹਤ ਵਿਭਾਗ ਨੇ ਰੇਡ ਕਰ ਕੀਤਾ ਪਰਦਾਫਾਸ਼,ਫਰੀਦਕੋਟ: ਫਰੀਦਕੋਟ ‘ਚ ਲੋਕਾਂ ਦੀ ਸਿਹਤ ਨਾਲ ਲਗਾਤਾਰ ਖਿਲਵਾੜ੍ਹ ਹੋ ਰਿਹਾ ਹੈ। ਦਰਅਸਲ, ਇੱਕ ਵਾਰ ਫਿਰ ਤੋਂ ਫਰੀਦਕੋਟ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।

Fdkਜਿਥੇ ਲੋਕਾਂ ਨੂੰ ਕੈਮੀਕਲ ਵਾਲਾ ਜੂਸ ਪਿਆਇਆ ਜਾ ਰਿਹਾ ਸੀ। ਇਸ ਦਾ ਪਰਦਾਫਾਸ਼ ਉਸ ਸਮੇਂ ਹੋਇਆ, ਜਦੋਂ ਅੱਜ ਸੀ.ਆਈ.ਡੀ. ਅਤੇ ਸਿਹਤ ਵਿਭਾਗ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਬਾਹਰ ਚੱਲ ਰਹੀਆਂ ਜੂਸ ਦੀਆਂ ਦੁਕਾਨਾਂ ‘ਤੇ ਅਚਾਨਕ ਛਾਪੇਮਾਰੀ ਕੀਤੀ ਗਈ।

ਹੋਰ ਪੜ੍ਹੋ:ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਮਿਲੀ ਵੱਡੀ ਸਫਲਤਾ, ਹਥਿਆਰਾਂ ਸਮੇਤ 3 ਲੁਟੇਰੇ ਕੀਤੇ ਕਾਬੂ

Fdkਜਾਣਕਾਰੀ ਅਨੁਸਾਰ ਰੇਡ ਦੌਰਾਨ ਜੂਸ ਅਤੇ ਫਰੂਟ ਦੀਆਂ ਦੁਕਾਨਾਂ ਤੋਂ ਵੱਡੀ ਮਾਤਰਾ ‘ਚ ਗਲੇ-ਸੜੇ ਫਰੂਟ ਦੇ ਨਾਲ-ਨਾਲ ਲੋਕਾਂ ਨੂੰ ਪਿਆਏ ਜਾ ਰਹੇ ਜੂਸ ਅਤੇ ਕੱਟੇ ਹੋਏ ਕੁਝ ਫਲ ਬਰਾਮਦ ਹੋਏ ਹਨ। ਚੈਕਿੰਗ ਦੌਰਾਨ ਵਿਭਾਗ ਨੇ ਅਨਾਰ ਵਗੈਰਾ ਦਾ ਜੂਸ ਪਿਆਉਣ ਲਈ ਉਸ ‘ਚ ਵਰਤਿਆ ਜਾਣ ਵਾਲਾ ਲਾਲ ਰੰਗ ਦਾ ਕੈਮੀਕਲ ਵੀ ਬਰਾਮਦ ਕੀਤਾ ਹੈ।

Fdkਇਸ ਮੌਕੇ ਫ਼ੂਡ ਵਿਭਾਗ ਦੇ ਅਫਸਰ ਮੁਕਲ ਗਿੱਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਫਰੂਟ ਅਤੇ ਹੋਰ ਖਾਣ ਪੀਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਜਦੋਂ ਮੈਡੀਕਲ ਦੇ ਬਾਹਰ ਫਰੂਟ, ਜੂਸ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਤਾਂ ਇਥੇ ਕਾਫੀ ਮਾੜੀ ਹਾਲਤ ਚ ਫਰੂਟ ਅਤੇ ਕੈਮੀਕਲ ਮਿਲੇ ਹਨ। ਉਹ ਇਨ੍ਹਾਂ ਦੀ ਬਰੀਕੀ ਨਾਲ ਜਾਂਚ ਕਰਵਾ ਕੇ ਬਣਦੀ ਕਾਰਵਾਈ ਕਰਵਾਉਣਗੇ।

-PTC News