ਵਿਭਾਗ ਨੇ SHO ਨੂੰ ਪੱਕੇ ਤੌਰ ‘ਤੇ ਯਾਦ ਕਰਵਾਈ ‘ਸਪਣੋਂ ਕੀ ਰਾਣੀ’, ਸਸਪੈਂਡ

ਵਿਭਾਗ ਨੇ SHO ਨੂੰ ਪੱਕੇ ਤੌਰ ‘ਤੇ ਯਾਦ ਕਰਵਾਈ ‘ਸਪਣੋਂ ਕੀ ਰਾਣੀ’, ਸਸਪੈਂਡ,ਫਾਜ਼ਿਲਕਾ: ਕਹਿੰਦੇ ਹਨ ਪੰਜਾਬ ਪੁਲਿਸ ਲੋਕਾਂ ਦੀ ਸੇਵਾ ਕਰਦੀ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਦੀ ਹੈ, ਪਰ ਹੁਣ ਪੰਜਾਬ ਪੁਲਿਸ ਮਨੋਰੰਜਨ ਵੀ ਕਰਨ ਲੱਗੀ ਹੈ। ਜੀ ਹਾਂ ਇਹ ਬਿਲਕੁਲ ਸੱਚ ਹੈ। ਦਰਅਸਲ,ਫਾਜ਼ਿਲਕਾ ਨਗਰ ਥਾਣਾ ਪ੍ਰਭਾਰੀ ਦੇ ਐੱਸ.ਐੱਸ.ਓ. ਪ੍ਰੇਮ ਕੁਮਾਰ ਡਿਊਟੀ ਦੌਰਾਨ ਗੀਤ ਗਏ ਕੇ ਸਥਾਨਕ ਅਧਿਕਾਰੀਆਂ ਦਾ ਮਨੋਰੰਜਨ ਕਰ ਰਹੇ ਸਨ। ਜਿਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਐੱਸ.ਐੱਸ.ਓ. ਪ੍ਰੇਮ ਕੁਮਾਰ ਨੇ ‘ਮੇਰੇ ਸਪਣੋਂ ਕੀ ਰਾਣੀ ਕਬ ਆਵੇਗੀ ਤੂੰ’ ਗੀਤ ਗਾ ਕੇ ਥਾਣੇ ‘ਚ ਮਹਿਫਿਲ ਲੱਗਾ ਦਿੱਤੀ ਅਤੇ ਮੁਲਾਜ਼ਮਾਂ ਦਾ ਖੂਬ ਮਨੋਰੰਜਨ ਕੀਤਾ। ਇੰਨਾ ਹੀ ਨਹੀਂ ਸੋਸ਼ਲ ਮੀਡੀਆ ‘ਤੇ ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਇਲਾਕੇ ‘ਚ ਕਾਫੀ ਮਸ਼ਹੂਰ ਹੋ ਗਏ।

ਹੋਰ ਪੜ੍ਹੋ: ਯੂ.ਕੇ ‘ਚ ਇੱਕ ਵਾਰ ਫਿਰ ਮਿਲਿਆ ਪੀਟੀਸੀ ਪੰਜਾਬੀ ਨੂੰ ਵੱਡਾ ਹੁੰਗਾਰਾ

ਮਿਲੀ ਜਾਣਕਾਰੀ ਅਨੁਸਾਰ ਗਾਣਾ ਗਾ ਕੇ ਇਲਾਕੇ ‘ਚ ਪ੍ਰਸਿੱਧ ਹੋਣ ਵਾਲੇ ਐੱਸ.ਐੱਚ.ਓ. ਪ੍ਰੇਮ ਕੁਮਾਰ ਆਪਣੀ ਕੁਰਸੀ ਗਵਾ ਬੈਠੇ ਹਨ। ਉਨ੍ਹਾਂ ਨੂੰ ਡਿਊਟੀ ਦੌਰਾਨ ਲਾਪ੍ਰਵਾਹੀ ਵਰਤਣ ਦੇ ਦੋਸ਼ ‘ਚ ਸਸਪੈਂਡ ਕਰ ਦਿੱਤਾ ਗਿਆ ਹੈ।

ਐੱਸ.ਐੱਚ.ਓ ਦੇ ਨਾਲ-ਨਾਲ ਏ.ਐੱਸ.ਆਈ. ਸਰਬਜੀਤ ਸਿੰਘ ਤੇ ਹੌਲਦਾਰ ਪਿਆਰਾ ਸਿੰਘ ਨੂੰ ਵੀ ਸਸਪੈਂਡ ਕੀਤਾ ਗਿਆ। ਦੱਸ ਦੇਈਏ ਕਿ ਇਨ੍ਹਾਂ ਤਿੰਨਾਂ ਮੁਲਾਜ਼ਮਾਂ ਨੂੰ ਠੱਗੀ ਮਾਮਲੇ ‘ਚ ਲਾਪ੍ਰਵਾਹੀ ਵਰਤਣ ਤੇ ਐਕਸਾਈਜ ਮਾਮਲੇ ‘ਚ ਦੋਸ਼ੀ ਨੂੰ ਨਾ ਫੜਣ ਦੇ ਦੋਸ਼ ‘ਚ ਸਸਪੈਂਡ ਕੀਤਾ ਗਿਆ ਹੈ।

-PTC News