ਮੁੱਖ ਖਬਰਾਂ

ਫਿਰੋਜ਼ਪੁਰ: ਅੰਤਰ ਰਾਸ਼ਟਰੀ ਸਰਹੱਦ ਤੋਂ BSF ਜਵਾਨਾਂ ਵੱਲੋਂ ਕਰੋੜਾਂ ਦੀ ਹੈਰੋਇਨ ਬਰਾਮਦ

By Jashan A -- November 06, 2019 7:51 am

ਫਿਰੋਜ਼ਪੁਰ: ਅੰਤਰ ਰਾਸ਼ਟਰੀ ਸਰਹੱਦ ਤੋਂ BSF ਜਵਾਨਾਂ ਵੱਲੋਂ ਕਰੋੜਾਂ ਦੀ ਹੈਰੋਇਨ ਬਰਾਮਦ,ਫਿਰੋਜ਼ਪੁਰ: ਫਿਰੋਜ਼ਪੁਰ ਕੌਮਾਂਤਰੀ ਸਰਹੱਦ 'ਤੇ ਬੀ.ਐਸ.ਐਫ ਦੇ ਜਵਾਨਾਂ ਨੂੰ ਇੱਕ ਵਾਰ ਫਿਰ ਵੱਡੀ ਸਫ਼ਲਤਾ ਮਿਲੀ ਹੈ, ਦਰਅਸਲ ਜਵਾਨਾਂ ਨੇ ਅੰਤਰ ਰਾਸ਼ਟਰੀ ਸਰਹੱਦ ਦੀ ਗਜ਼ਨੀਵਾਲਾ ਚੈਕਪੋਸਟ ਤੋਂ ਇੱਕ ਪੈਕਟ ਹੈਰੋਇਨ ਬਰਾਮਦ ਕੀਤੀ ਹੈ।

Heroin ਬੀ.ਐਸ.ਐਫ. ਅਧਿਕਾਰੀਆਂ ਦਾ ਕਹਿਣਾ ਹੈ ਗੁਪਤ ਸੂਚਨਾ ਦੇ ਆਧਾਰ 'ਤੇ 124 ਬਟਾਲੀਅਨ ਦੇ ਜਵਾਨਾਂ ਵਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਸੀ।

ਹੋਰ ਪੜ੍ਹੋ: ਜਲੰਧਰ: 6 ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਹੌਲਦਾਰ ਗ੍ਰਿਫਤਾਰ

Heroinਜਿਸ ਦੌਰਾਨ ਜ਼ਮੀਨ 'ਚ ਲੁਕੋ ਕੇ ਰੱਖਿਆ ਇਕ ਪੈਕਟ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਇਸ ਹੈਰੋਇਨ ਦੀ ਕੀਮਤ ਅੰਤਰ ਰਾਸ਼ਟਰੀ ਬਜ਼ਾਰ ਵਿਚ ਕਰੀਬ ਸਾਢੇ ਚਾਰ ਕਰੋੜ ਰੁਪਏ ਦੱਸੀ ਜਾ ਰਹੀ ਹੈ।ਫਿਲਹਾਲ ਉਹਨਾਂ ਨੇ ਹੈਰੋਇਨ ਬਰਾਮਦ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News

  • Share