Sat, Apr 27, 2024
Whatsapp

ਪੱਟੀ ਦੇ ਪਿੰਡ ਜੋੜ ਸਿੰਘ ਵਾਲਾ 'ਚ ਚੱਲੀਆਂ ਗੋਲੀਆਂ, ਔਰਤ ਸਣੇ 4 ਜ਼ਖਮੀ

Written by  Jashan A -- February 09th 2020 05:43 PM -- Updated: February 09th 2020 06:12 PM
ਪੱਟੀ ਦੇ ਪਿੰਡ ਜੋੜ ਸਿੰਘ ਵਾਲਾ 'ਚ ਚੱਲੀਆਂ ਗੋਲੀਆਂ, ਔਰਤ ਸਣੇ 4 ਜ਼ਖਮੀ

ਪੱਟੀ ਦੇ ਪਿੰਡ ਜੋੜ ਸਿੰਘ ਵਾਲਾ 'ਚ ਚੱਲੀਆਂ ਗੋਲੀਆਂ, ਔਰਤ ਸਣੇ 4 ਜ਼ਖਮੀ

ਪੱਟੀ: ਪੱਟੀ ਦੇ ਪਿੰਡ ਜੋੜ ਸਿੰਘ ਵਾਲਾ ਵਿਖੇ ਅੱਜ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਇਥੇ ਜ਼ਮੀਨੀ ਝਗੜੇ ਨੂੰ ਲੈ ਕੇ ਅੰਨ੍ਹੇਵਾਹ ਫਾਇਰਿੰਗ ਹੋਈ। ਇਸ ਵਾਰਦਾਤ ਦੌਰਾਨ 4 ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ 'ਚ ਇੱਕ ਔਰਤ ਵੀ ਸ਼ਾਮਿਲ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ 2 ਵਿਅਕਤੀ ਗੰਭੀਰ ਫੱਟੜ ਹਨ, ਜਿਨ੍ਹਾਂ ਨੂੰ ਅੰਮ੍ਰਿਤਸਰ ਰੈਫ਼ਰ ਕੀਤਾ ਗਿਆ ਹੈ,ਜਿਥੇ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ।ਮਿਲੀ ਜਾਣਕਾਰੀ ਮੁਤਾਬਕ ਗੋਲੀਆਂ ਚਲਾਉਣ ਵਾਲੇ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਹਨ। ਹੋਰ ਪੜ੍ਹੋ: ਇੱਕ ਸਿਪਾਹੀ ਨੂੰ ਬਾਹਰ ਰੋਟੀ ਖਾਣੀ ਪਈ ਮਹਿੰਗੀ, ਆਫ਼ਤ 'ਚ ਪਈ ਜਾਨ ਉਧਰ ਘਟਨਾ ਦੀ ਸੁਚਨਾਪ ਕੇ ਮੌਕੇ 'ਤੇ ਪਹੁੰਚੇ ਸਥਾਨਕ ਪੁਲਿਸ ਪੁਲਿਸ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪੱਟੀ ਵਿਖੇ ਦਾਖਲ ਕਰਵਾ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -PTC News


Top News view more...

Latest News view more...