Sat, Jul 12, 2025
Whatsapp

ਸਿੱਖ ਵਿਰੋਧੀ ਤੇ ਗੋਧਰਾ ਦੰਗਿਆਂ ਦੀ ਜਾਂਚ ਕਰਨ ਵਾਲੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਦਾ ਦਿਹਾਂਤ

Reported by:  PTC News Desk  Edited by:  Riya Bawa -- December 18th 2021 06:49 PM -- Updated: December 18th 2021 06:51 PM
ਸਿੱਖ ਵਿਰੋਧੀ ਤੇ ਗੋਧਰਾ ਦੰਗਿਆਂ ਦੀ ਜਾਂਚ ਕਰਨ ਵਾਲੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਦਾ ਦਿਹਾਂਤ

ਸਿੱਖ ਵਿਰੋਧੀ ਤੇ ਗੋਧਰਾ ਦੰਗਿਆਂ ਦੀ ਜਾਂਚ ਕਰਨ ਵਾਲੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਦਾ ਦਿਹਾਂਤ

ਨਵੀਂ ਦਿੱਲੀ:  ਸਿੱਖ ਵਿਰੋਧੀ (1984) ਅਤੇ ਗੋਧਰਾ (2002) ਦੰਗਿਆਂ ਦੀ ਜਾਂਚ ਕਰਨ ਵਾਲੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਗਿਰੀਸ਼ ਠਾਕੋਰਲਾਲ ਨਾਨਾਵਤੀ ਦੀ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੇ 86 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਸਾਬਕਾ ਜੱਜ ਦਾ ਸ਼ਨੀਵਾਰ ਦੁਪਹਿਰ 1:15 ਵਜੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। Ex-SC Judge Nanavati who probed Godhra, anti-Sikh riots passes away at 86 - The Hindu 17 ਫਰਵਰੀ 1935 ਨੂੰ ਜਨਮੀ ਨਾਨਾਵਤੀ ਨੇ 23 ਸਾਲ ਦੀ ਉਮਰ ਵਿੱਚ ਕਾਨੂੰਨ ਦੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸਨੇ 11 ਫਰਵਰੀ 1958 ਨੂੰ ਬੰਬੇ ਹਾਈ ਕੋਰਟ ਵਿੱਚ ਇੱਕ ਵਕੀਲ ਵਜੋਂ ਦਾਖਲਾ ਲਿਆ। ਫਿਰ ਉਸਨੂੰ 19 ਜੁਲਾਈ 1979 ਨੂੰ ਗੁਜਰਾਤ ਹਾਈ ਕੋਰਟ ਦੇ ਸਥਾਈ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ 14 ਦਸੰਬਰ 1993 ਨੂੰ ਨਾਨਾਵਤੀ ਨੂੰ ਉੜੀਸਾ ਹਾਈ ਕੋਰਟ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਇੱਕ ਸਾਲ ਬਾਅਦ ਯਾਨੀ 31 ਜਨਵਰੀ 1994 ਨੂੰ ਉਨ੍ਹਾਂ ਨੂੰ ਉੜੀਸਾ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ। ਫਿਰ ਇਸ ਸਾਲ ਉਸ ਨੂੰ ਉੜੀਸਾ ਤੋਂ ਕਰਨਾਟਕ ਭੇਜ ਦਿੱਤਾ ਗਿਆ। Justice Nanavati, former SC judge who probed 1984 & Godhra riots, passes away at 86 ਨਾਨਾਵਤੀ ਨੇ 28 ਸਤੰਬਰ 1994 ਤੋਂ ਕਰਨਾਟਕ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਅਹੁਦਾ ਸੰਭਾਲਿਆ। ਇੱਕ ਸਾਲ ਬਾਅਦ, ਭਾਵ 6 ਮਾਰਚ, 1995 ਨੂੰ, ਨਾਨਾਵਤੀ ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ। ਪੰਜ ਸਾਲ ਬਾਅਦ, ਭਾਵ 16 ਫਰਵਰੀ 2000 ਨੂੰ, ਨਾਨਾਵਤੀ ਸੇਵਾਮੁਕਤ ਹੋ ਗਏ। ਨਾਨਾਵਤੀ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਲਈ ਐਨਡੀਏ ਸਰਕਾਰ ਨੇ ਨਿਯੁਕਤ ਕੀਤਾ ਸੀ। ਨਾਨਾਵਤੀ ਕਮਿਸ਼ਨ ਦੇ ਇਕਲੌਤੇ ਮੈਂਬਰ ਸਨ। -PTC News  


Top News view more...

Latest News view more...

PTC NETWORK
PTC NETWORK