ਮੁੱਖ ਖਬਰਾਂ

ਗੈਂਗਸਟਰ ਸਾਰਜ ਸੰਧੂ ਖ਼ਿਲਾਫ਼ ਕੇਸ ਦਰਜ, ਜੇਲ੍ਹ ਤੋਂ ਅਪਲੋਡ ਕੀਤੀ ਸੀ ਫੋਟੋ

By Riya Bawa -- September 04, 2022 10:56 am -- Updated:September 04, 2022 11:00 am

ਬਠਿੰਡਾ: ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਬੰਦ ਗੈਂਗਸਟਰ ਸਾਰਜ ਸੰਧੂ ਦਾ ਇੰਸਟਾਗ੍ਰਾਮ ਇੱਕ ਵਾਰ ਫਿਰ ਪੁਲਿਸ ਨੇ ਬਲਾਕ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਉਸ ਨੇ ਜੇਲ੍ਹ ਤੋਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੋਟੋ ਪੋਸਟ ਕੀਤੀ ਹੈ ਜਿਸ ਵਿਚ ਲਿਖਿਆ ਹੈ ਜਨਮ ਦਿਨ ਮੁਬਾਰਕ। ਇਸ ਦੇ ਨਾਲ ਹੀ ਗੈਂਗਸਟਰ ਸਾਰਜ ਸੰਧੂ ਨੇ ਇੰਸਟਾ 'ਤੇ ਤਸਵੀਰ ਅਪਲੋਡ ਕਰਨ ਲਈ ਥਾਣਾ ਕੈਂਟ ਵਿੱਚ ਪੁਲਿਸ ਨੇ ਕੇਸ ਦਰਜ ਕੀਤਾ ਗਿਆ ਹੈ।

GangsterSarajSandhu

ਦਰਅਸਲ ਸਾਰਜ ਸੰਧੂ ਬਠਿੰਡਾ ਦੀ ਹਾਈ ਸਕਿਓਰਿਟੀ ਜੇਲ 'ਚ ਬੰਦ ਹੈ, ਫਿਰ ਵੀ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਜਨਮਦਿਨ ਦੀ ਵਧਾਈ ਸੰਦੇਸ਼ ਪੋਸਟ ਕੀਤਾ।

jail

ਇਸ ਪੋਸਟ 'ਚ ਜੇਲ੍ਹ 'ਚ ਬੰਦ ਗੈਂਗਸਟਰ ਦੀ ਤਸਵੀਰ ਵੀ ਸ਼ੇਅਰ ਕੀਤੀ ਗਈ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਹ ਖਾਤਾ ਕੌਣ ਚਲਾ ਰਿਹਾ ਹੈ ਅਤੇ ਇਹ ਭਾਰਤ ਜਾਂ ਵਿਦੇਸ਼ ਤੋਂ ਚਲਾ ਰਿਹਾ ਹੈ। ਫਿਲਹਾਲ ਪੁਲਿਸ ਨੇ ਅਕਾਊਂਟ ਨੂੰ ਬਲਾਕ ਕਰ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News

  • Share