ਮੁੱਖ ਖਬਰਾਂ

ਕਿਸਾਨਾਂ ਦੇ ਟੈਂਟ ਸਾੜਨਾ ਬਹੁਤ ਹੀ ਮੰਦਭਾਗੀ ਗੱਲ :  ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

By Shanker Badra -- April 16, 2021 6:04 pm -- Updated:Feb 15, 2021

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸਾਡਾ ਮੁੱਖ ਮਕਸਦ ਹੈ ਕਿ ਵਿਸ਼ਵ ਭਰ ਦੀਆਂ ਸਿੱਖ ਸੰਸਥਾਵਾਂ, ਕੌਮੀ ਸੰਸਥਾਵਾਂ ਅਤੇ ਗੁਰਦੁਆਰਾ ਕਮੇਟੀਆਂ ,ਸ੍ਰੀ ਅਕਾਲ ਤਖ਼ਤ ਸਾਹਿਬ ਦੇ ਘੇਰੇ ਹੇਠ ਇਕਠੀਆਂ ਹੋਣ ਤਾਂ ਜੋ ਅਸੀ ਧਾਰਮਿਕ ਤੌਰ 'ਤੇ ਮਜ਼ਬੂਤ ਹੋ ਸਕੀਏ।

Giani Harpreet Singh Jathedar of Shri Akal Takht Sahib Statement ਕਿਸਾਨਾਂ ਦੇ ਟੈਂਟ ਸਾੜਨਾ ਬਹੁਤ ਹੀ ਮੰਦਭਾਗੀ ਗੱਲ :  ਜਥੇਦਾਰਗਿਆਨੀ ਹਰਪ੍ਰੀਤ ਸਿੰਘ

ਜਿਸਦੇ ਚੱਲਦੇ ਅੱਜ ਬੜੇ ਹੀ ਸੂਝਵਾਨ ਅਤੇ ਵਿਦਵਾਨ ਸ. ਗੁਰਮੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਨਰੇਰੀ ਸੈਕਟਰੀ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਸਾਰੀਆਂ ਹੀ ਧਾਰਮਿਕ ਸੰਸਥਾਵਾਂ ,ਜਥੇਬੰਦੀਆਂ ਨੂੰ ਇਕ ਸੂਤਰ ਵਿਚ ਪਰੋ ਕੇ ਇਕ ਮਜਬੂਤ ਢਾਂਚਾ ਤਿਆਰ ਕੀਤਾ ਜਾ ਸਕੇ। ਸਿੰਘ ਸਾਹਿਬ ਅੱਜ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰ ਰਹੇ ਸਨ।

Giani Harpreet Singh Jathedar of Shri Akal Takht Sahib Statement ਕਿਸਾਨਾਂ ਦੇ ਟੈਂਟ ਸਾੜਨਾ ਬਹੁਤ ਹੀ ਮੰਦਭਾਗੀ ਗੱਲ :  ਜਥੇਦਾਰਗਿਆਨੀ ਹਰਪ੍ਰੀਤ ਸਿੰਘ

ਕੰਵਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫ਼ੇ ਬਾਰੇ ਉਨ੍ਹਾਂ ਕਿਹਾ ਕਿ ਇਹ ਰਾਜਨੀਤਿਕ ਗੱਲਾਂ ਹਨ , ਮੈਂ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਚੱਢਾ ਅਤੇ ਅਧਿਆਪਕਾਂ ਰਵਿੰਦਰ ਕੌਰ ਮਾਮਲੇ ਸੰਬਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਅਜੇ ਉਸਦੀ ਚਿੱਠੀ ਨਹੀਂ ਪੜੀ ਹੈ ,ਇਸ ਲਈ ਅਜੇ ਕੁਝ ਵੀ ਕਹਿਣ ਉਚਿਤ ਨਹੀ ਹੈ। ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਟੈਂਟ ਸਾੜਣ ਸੰਬਧੀ ਉਨ੍ਹਾਂ ਵੱਲੋਂ ਇਸ ਘਟਨਾ ਦੀ ਕੜੇ ਸ਼ਬਦਾਂ ਵਿਚ ਨਿੰਦਿਆ ਕੀਤੀ ਗਈ ਹੈ।

-PTCNews