BJP 'ਚ ਸ਼ਾਮਿਲ ਨਹੀਂ ਹੋ ਰਹੇ ਹਰਭਜਨ ਸਿੰਘ: ਸੋਸ਼ਲ ਮੀਡੀਆ 'ਤੇ ਚੱਲ ਰਹੀ ਚਰਚਾ ਨੂੰ ਦੱਸਿਆ ਫਰਜ਼ੀ
ਚੰਡੀਗੜ੍ਹ- ਅਗਲੇ ਸਾਲ ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ 'ਚ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਕਮਰ ਕੱਸ ਲਈ ਹੈ। ਕਾਂਗਰਸ, ਭਾਜਪਾ, ਅਕਾਲੀ ਅਤੇ ਆਮ ਆਦਮੀ ਪਾਰਟੀ ਸਾਰੇ ਪੰਜਾਬ 'ਚ ਆਪਣੀਆਂ-ਆਪਣੀਆਂ ਤਿਆਰੀਆਂ 'ਚ ਜੁਟੇ ਹੋਏ ਹਨ। ਇਸ 'ਚ ਅਫ਼ਵਾਹਾਂ ਦਾ ਦੌਰ ਵੀ ਜਾਰੀ ਹੈ। ਇਸ ਵਿਚਕਾਰ ਇਨ੍ਹੀਂ ਦਿਨੀਂ ਕ੍ਰਿਕਟਰ ਹਰਭਜਨ ਸਿੰਘ ਦੇ ਭਾਜਪਾ 'ਚ ਸ਼ਾਮਿਲ ਹੋਣ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਸੋਸ਼ਲ ਮੀਡੀਆ 'ਤੇ ਹਰਭਜਨ ਸਿੰਘ ਦੇ ਭਾਜਪਾ 'ਚ ਸ਼ਾਮਲ ਹੋਣ ਬਾਰੇ ਚਰਚਾਵਾਂ ਚੱਲ ਰਹੀਆਂ ਸਨ, ਜਿਸ ਨੂੰ ਹਰਭਜਨ ਸਿੰਘ ਨੇ ਫੇਕ ਨਿਊਜ਼ ਕਰਾਰ ਦਿੱਤਾ ਸੀ। ਹਰਭਜਨ ਸਿੰਘ ਪੰਜਾਬ ਦੇ ਜਲੰਧਰ ਦਾ ਰਹਿਣ ਵਾਲਾ ਹੈ। ਸਾਲ 2017 ਵਿੱਚ ਵੀ ਹਰਭਜਨ ਸਿੰਘ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਅਤੇ ਜਲੰਧਰ ਤੋਂ ਚੋਣ ਲੜਨ ਦੀ ਚਰਚਾ ਸੀ।
ਹਾਲਾਂਕਿ, ਅਜਿਹਾ ਕੁਝ ਨਹੀਂ ਹੋਇਆ। ਹਰਭਜਨ ਨੇ ਕਦੇ ਵੀ ਸਿਆਸੀ ਪਾਰੀ ਤੋਂ ਇਨਕਾਰ ਨਹੀਂ ਕੀਤਾ। ਅਜਿਹੇ 'ਚ ਅਕਸਰ ਹੀ ਉਨ੍ਹਾਂ ਦੇ ਸਿਆਸੀ ਦਲਾਂ 'ਚ ਸ਼ਾਮਲ ਹੋ ਕੇ ਚੋਣ ਲੜਨ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ।Fake news https://t.co/nxy81qURPX — Harbhajan Turbanator (@harbhajan_singh) December 11, 2021