ਤੇਜ ਰਫਤਾਰ ਬੱਸ ਨੇ ਮਹਿੰਦਰਾ ਪਿੱਕ ਅੱਪ ਗੱਡੀ ਨੂੰ ਮਾਰੀ ਟੱਕਰ,ਮੌਕੇ ਤੋਂ ਡਰਾਈਵਰ ਤੇ ਕੰਡਕਟਰ ਫਰਾਰ

ਮੋਰਿੰਡਾ ਵਿਖੇ ਨੈਸ਼ਨਲ ਹਾਈਵੇ ਨੰਬਰ 5 ਤੇ ਇੱਕ ਤੇਜ ਰਫਤਾਰ ਪ੍ਰਾਈਵੇਟ ਬੱਸ ਵੱਲੋ ਇੱਕ ਮਹਿੰਦਰਾ ਪਿੱਕ ਅੱਪ ਗੱਡੀ ਨੂੰ ਟੱਕਰ ਮਾਰ ਦੇਣ ਕਾਰਨ ਜਿੱਥੇ ਬੱਸ ਵਿੱਚ ਸਵਾਰ ਸਵਾਰੀਆਂ ਵਿੱਚੋ ਦਰਜਨ ਦੇ ਕਰੀਬ ਸਵਾਰੀਆਂ ਜਖਮੀ ਹੋ ਗਈਆ ਉਥੇ ਹੀ ਮਹਿੰਦਰਾ ਪਿੱਕ ਅੱਪ ਗੱਡੀ ਦੇ ਡਰਾਇਵਰ ਗੰਭੀਰ ਜਖਮੀ ਹੋ ਗਿਆ,ਡਾਕਟਰਾਂ ਵੱਲੋ ਦਿੱਤੀ ਜਾਣਕਾਰੀ ਅਨੁਸਾਰ ਮਹਿੰਦਰਾ ਪਿੱਕ ਅੱਪ ਗੱਡੀ ਦੇ ਡਰਾਇਵਰ ਦਾ ਖੱਬਾ ਪੈਰ ਕੱਟਿਆ ਗਿਆ।

Two junior engineers die in road accident | Dehradun News - Times of India

Read More : ਪ੍ਰਤਾਪ ਸਿੰਘ ਬਾਜਵਾ ਨੇ ਸੀ.ਐਮ.ਪੰਜਾਬ ਨੂੰ ਚਿੱਠੀ ਲਿਖ ਕੇ ਕੀਤੀ ਅਪੀਲ

ਦੱਸਿਆ ਗਿਆ ਕਿ ਮੋਰਿੰਡਾ ਨੈਸ਼ਨਲ ਹਾਈਵੇ ਨੰਬਰ 5 ‘ਤੇ ਸਡ਼ਕ ਨੇਡ਼ਏ ਇੱਕ ਵਿਆਕਤੀ ਅਪਣੀ ਮਹਿੰਦਰਾ ਪਿੱਕ ਅੱਪ ਗੱਡੀ ਜਿਸ ਵਿੱਚ ਟਾਇਲਾਂ ਲੱਦੀਆਂ ਹੋਈਆਂ ਸਨ |,ਅਪਣੀ ਗੱਡੀ ਦਾ ਟਾਇਰ ਬਦਲ ਰਿਹਾ ਸੀ ਤਾਂ ਚੰਡੀਗਡ਼ ਵੱਲ ਤੋ ਤੇਜ ਰਫਤਾਰ ਨਾਲ ਆ ਰਹੀ ਇੱਕ ਪ੍ਰਾਈਵੇਟ ਬੱਸ ਨੇ ਮਹਿੰਦਰ ਪਿੱਕ ਅੱਪ ਨੂੰ ਜਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਗੱਡੀ ਪਲਟ ਗਈ ਤੇ ਡਰਾਇਵਰ ਗੰਭੀਰ ਜਖਮੀ ਹੋ ਗਿਆ,ਬੱਸ ਇਸ ਕਦਰ ਤੇਜ ਸੀ ਕਿ ਗੱਡੀ ਨੂੰ ਟੱਕਰ ਮਾਰਨ ਤੋ ਬਾਅਦ ਸਡ਼ਕ ਵਿਚਕਾਰ ਲੱਗੇ ਡਿਵਾਇਡਰ ਤੋਡ਼ਦੀ ਹੋਈ ਸਡ਼ਕ ਦੀ ਦੂਜੀ ਸਾਇਡ ਪੁੱਲ ਦੀ ਕੰਧ ਨਾਲ ਜਾ ਟਕਰਾ ਗਈ ਅਤੇ ਵੱਡੇ ਹਾਦਸੇ ਤੋ ਬਚਾਅ ਹੋ ਗਿਆ

Read More : ਕੋਰੋਨਾ ਮਹਾਮਾਰੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ

ਇਸ ਦੋਰਾਨ ਬੱਸ ਵਿੱਚ ਸਵਾਰ ਦਰਜਨ ਤੋ ਵੱਧ ਸਵਾਰੀਆਂ ਜਖਮੀ ਜਦਕਿ ਕੁਝ ਨੂੰ ਗੰਭੀਰ ਸੱਟਾਂ ਲੱਗੀਆਂ ਜਿਨਾ ਨੂੰ ਆਸ ਪਾਸ ਲੋਕਾਂ ਵੱਲੋ ਸਰਕਾਰੀ ਹਸਪਤਾਲ ਮੋਰਿੰਡਾ ਸਹਿਤ ਹੋਰ ਪ੍ਰਾਈਵੇਟ ਹਸਪਤਾਲਾਂ ਵਿੱਚ ਪਹੁੰਚਾਇਆ,ਸਵਾਰੀਆਂ ਅਨੁਸਾਰ ਹਾਦਸੇ ਤੋ ਬਾਅਦ ਬੱਸ ਦਾ ਡਰਾਇਵਰ ਤੇ ਕੰਡੈਕਟਰ ਮੌਕੇ ਤੋ ਫਰਾਰ ਹੋ ਗਏ।