ਖੇਡ ਸੰਸਾਰ

ਹਿਮਾ ਦਾਸ ਨੇ 19 ਦਿਨਾਂ 'ਚ ਜਿੱਤੇ 5 ਗੋਲਡ ਮੈਡਲ, ਬਾਲੀਵੁੱਡ ਜਗਤ ਦੇ ਸਿਤਾਰਿਆਂ ਨੇ ਇੰਝ ਦਿੱਤੀ ਵਧਾਈ

By Jashan A -- July 23, 2019 7:07 pm -- Updated:Feb 15, 2021

ਹਿਮਾ ਦਾਸ ਨੇ 19 ਦਿਨਾਂ 'ਚ ਜਿੱਤੇ 5 ਗੋਲਡ ਮੈਡਲ, ਬਾਲੀਵੁੱਡ ਜਗਤ ਦੇ ਸਿਤਾਰਿਆਂ ਨੇ ਇੰਝ ਦਿੱਤੀ ਵਧਾਈ,ਭਾਰਤੀ ਫਰਾਟਾ ਦੋੜਾਕ ਹਿਮਾ ਦਾਸ ਨੇ ਬੀਤੇ ਦਿਨ ਚੈੱਕ ਗਣਰਾਜ 'ਚ ਇਸ ਮਹੀਨੇ ਦਾ ਆਪਣਾ 5ਵਾਂ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। 400 ਮੀਟਰ ਪਾਰ ਕਰਨ ਲਈ ਕੁੱਲ 52.09 ਸੈਕਿੰਡ ਦਾ ਸਮਾਂ ਲੈਣ ਵਾਲੀ ਹਿਮਾ ਦਾਸ ਸਿਰਫ 19 ਸਾਲ ਦੀ ਹੈ।

ਉਨ੍ਹਾਂ ਨੇ ਇਸ ਦੌੜ ਨੂੰ ਆਪਣੇ ਦੂਜੇ ਸਰਵਸ੍ਰੇਸ਼ਠ ਸਮੇਂ ‘ਚ ਪੂਰਾ ਕੀਤਾ। ਉਨ੍ਹਾਂ ਦਾ ਨਿਜੀ ਸਰਵਸ੍ਰੇਸ਼ਠ ਸਮਾਂ 50.79 ਸਕਿੰਟ ਹੈ ਜਿਸ ਨੂੰ ਉਨ੍ਹਾਂ ਨੇ ਪਿਛਲੇ ਸਾਲ ਹੋਏ ਏਸ਼ੀਆਈ ਖੇਡ ਦੇ ਦੌਰਾਨ ਹਾਸਲ ਕੀਤਾ ਸੀ।

ਇਸ ਤੋਂ ਪਹਿਲਾਂ, 2 ਜੁਲਾਈ ਨੂੰ ਯੂਰਪ ਵਿਚ, ਜੁਲਾਈ 7 ਨੂੰ ਕੁੰਟੋ ਐਥਲੈਟਿਕਸ ਮੀਟ ਵਿਚ, 13 ਜੁਲਾਈ ਨੂੰ ਚੈੱਕ ਗਣਰਾਜ ਵਿਚ ਅਤੇ 17 ਜੁਲਾਈ ਨੂੰ ਟਾਬੋਰ ਗ੍ਰਾਂ ਪ੍ਰੀ ਵਿਚ ਸੋਨੇ ਦਾ ਤਮਗਾ ਜਿੱਤਿਆ ਸੀ।ਹਿਮਾ ਦਾਸ ਦੀ ਇਸ ਉਪਲਬਧੀ 'ਤੇ ਪੂਰੇ ਬਾਲੀਵੁੱਡ ਜਗਤ ਨੇ ਵਧਾਈਆਂ ਦੇ ਰਿਹਾ ਹੈ।

ਹੋਰ ਪੜ੍ਹੋ: ਹਿਮਾ ਦਾਸ ਨੇ ਰਚਿਆ ਇਤਿਹਾਸ, 11 ਦਿਨਾਂ 'ਚ ਜਿੱਤਿਆ ਤੀਜਾ ਗੋਲਡ ਮੈਡਲ

ਫ਼ਿਲਮੀ ਸਿਤਾਰਿਆਂ ਨੇ ਹਿਮਾ ਨੂੰ ਟਵੀਟ ਕਰਕੇ ਵਧਾਈ ਦਿੱਤੀ ਹੈ।

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਹਿਨਾ ਦਾਸ ਨੂੰ ਨੌਜਵਾਨ ਲੜਕੀਆਂ ਪ੍ਰੇਰਣਾ ਦਾ ਸ੍ਰੋਤ ਦੱਸਿਆ ਹੈ। ਅਨੁਸ਼ਕਾ ਨੇ ਲਿਖਿਆ, ''19 ਦਿਨਾਂ 'ਚ 5 ਸੋਨੇ ਦੇ ਮੈਡਲ। ਤੁਸੀਂ ਧੀਰਜ ਤੇ ਪੱਕੇ ਇਰਾਦੇ ਦੀ ਉਦਾਹਰਨ ਹੋ, ਨਾਲ ਹੀ ਤੁਸੀਂ ਨੌਜਵਾਨ ਲੜਕੀਆਂ ਲਈ ਇਕ ਬਹੁਤ ਵੱਡੀ ਪ੍ਰੇਰਣਾ ਹੈ।''

 ਬਾਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਲਿਖਿਆ, ''ਪੰਜਵਾਂ ਸੋਨੇ ਦਾ ਮੈਡਲ ਜਿੱਤਣ ਲਈ ਵਧਾਈ। ਆਸਾਮ ਦੇ ਪ੍ਰਤੀ ਤੁਹਾਡੀ ਦਿਆਲਤਾ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸ੍ਰੋਤ ਹੈ। ਇਕ ਮਹਾਨ ਐਥਲੀਟ ਇਕ ਸੁਨਹਿਰੇ ਹਿਰਦੇ ਨਾਲ। ਆਉਣ ਵਾਲੇ ਸਮੇਂ 'ਚ ਤੁਹਾਨੂੰ ਇਸੇ ਤਰ੍ਹਾਂ ਸਫਲਤਾ ਮਿਲਦੀ ਰਹੇ।

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਵਧਾਈ ਦਿੰਦੇ ਹੋਏ ਲਿਖਿਆ, ''ਵਧਾਈ, ਵਧਾਈ, ਵਧਾਈ...ਜੈ ਹਿੰਦ...ਮਾਣ ਸਾਨੂੰ ਸਾਰਿਆਂ ਨੂੰ ਤੁਹਾਡੇ 'ਤੇ ਹਿਮਾ ਦਾਸ ਜੀ, ਤੁਸੀਂ ਭਾਰਤ ਦਾ ਨਾਂ ਸੁਨਿਹਰੀ ਅੱਖਰਾਂ ਨਾਲ ਲਿਖ ਦਿੱਤਾ।''

-PTC News