ਵੱਖ ਹੋਇਆ ਬਿੱਗ ਬੌਸ ਦਾ ਇੱਕ ਹੋਰ ਜੋੜਾ, ਸੋਸ਼ਲ ਮੀਡੀਆ ਅਕਾਊਂਟ ਤੋਂ ਮਿਟਾਈਆਂ ਇਕ ਦੂਜੇ ਦੀਆਂ ਯਾਦਾਂ

ਪੰਜਾਬੀ ਦੀ ਮਸ਼ਹੂਰ ਗਾਇਕ ਅਤੇ ਮਾਡਲ ਅਦਾਕਾਰਾ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ ਦੇ ਪਿਆਰ ਦੀ ਸ਼ੁਰੂਆਤ ਬਿਗ ਬੌਸ 13 ਵਿਚ ਹੋਈ ਸੀ। ਆਸਿਮ ਨੇ ਨੈਸ਼ਨਲ ਟੀ.ਵੀ. ‘ਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਜਿਥੇ ਇਕ ਪਾਸੇ ਇਹ ਜੋੜੀ ਲੋਕਾਂ ਨੂੰ ਬਹੁਤ ਪਸੰਦ ਆਈ, ਓਥੇ ਹੀ ਕੁੱਝ ਦਾ ਕਹਿਣਾ ਸੀ ਕਿ ਇਹਨਾ ਰਿਸ਼ਤਾ ਜਿਆਦਾ ਸਮਾਂ ਨਹੀਂ ਟਿਕੇਗਾ। ਹਾਲਾਂਕਿ ਸ਼ੋਅ ਖਤਮ ਹੋਣ ਤੋਂ ਬਾਅਦ ਆਸਿਮ ਅਤੇ ਹਿਮਾਂਸ਼ੀ ਦਾ ਰਿਸ਼ਤਾ ਹੋਰ ਗਹਿਰਾ ਹੋ ਗਿਆ । ਦੋਵਾਂ ਨੇ ਕਈ ਮਿਊਜ਼ਿਕ ਵੀਡਿਓਜ਼ ਵਿੱਚ ਇਕੱਠੇ ਕੰਮ ਵੀ ਕੀਤਾ।

Himanshi Khurana and Asim Riaz give an adorable pose together and prove  love is in the air
ਇਹ ਵੀ ਪੜ੍ਹੋ : ਖ਼ੂਬਸੂਰਤ ਕਵਿਤਾ ਜ਼ਰੀਏ ਅਦਾਕਾਰਾ ਨੇ ਕੀਤਾ ਕਿਸਾਨਾਂ ਦਾ ਸਮਰਥਨ

ਕੁੱਝ ਦਿਨ ਪਹਿਲਾ ਹਿਮਾਂਸ਼ੀ ਨੇ ਡਾਇਮੰਡ ਰਿੰਗ ਦੀ ਤਸਵੀਰ ਸਾਂਝੀ ਕੀਤੀ ਸੀ, ਜਿਸ ਨੂੰ ਵੇਖਣ ਦੇ ਬਾਅਦ ਅੰਦਾਜਾ ਲਗਾਇਆ ਜਾਣ ਲੱਗਾ ਕਿ ਦੋਵਾਂ ਨੇ ਮੰਗਣੀ ਕਰਵਾ ਲਈ ਹੈ ਪਰ ਦੌਰਾਨ ਖ਼ਬਰ ਆ ਰਹੀ ਹੈ ਕਿ ਦੋਵਾਂ ਨੇ ਆਪਣੇ ਰਾਹ ਵੱਖ ਕਰ ਲਏ ਹਨ। ਆਸਿਮ ਤੇ ਹਿਮਾਂਸ਼ੀ ਸੋਸ਼ਲ ਮੀਡਿਆ ‘ਤੇ ਇਕ-ਦੂਜੇ ਨੂੰ unfollow ਕਰ ਦਿੱਤਾ ਹੈ। ਇੰਨਾ ਹੀ ਨਹੀਂ ਦੋਵਾਂ ਨੇ ਆਪਣੇ ਇੰਸਟਾਗ੍ਰਾਮ ਤੋਂ ਕਪਲ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ। ਹਾਲਾਂਕਿ ਹਿਮਾਸ਼ੀ ਨੇ ਆਸਿਮ ਨਾਲ ਆਏ ਗੀਤਾਂ ਦੇ ਪੋਸਟਰ ਡਿਲੀਟ ਨਹੀਂ ਕੀਤੇ।

Bigg Boss 13: Himanshi Khurana-Asim Riaz's wedding proposal called 'drama'  by viewers as she asks for time | Hindustan Times

ਹੋਰ ਪੜ੍ਹੋ : ਨਿੱਕੀ ਤੰਬੋਲੀ ਬਣੀ Bigg Boss 14 ਦੀ ਪਹਿਲੀ ਫਾਈਨਲਿਸਟ

ਇਸ ਖ਼ਬਰ ਨੂੰ ਲੈ ਕੇ ਦੋਹਾਂ ਦੇ ਪ੍ਰਸ਼ੰਸਕਾਂ ‘ਚ ਹਲਚਲ ਮੱਚ ਗਈ। ਇਸ ਕਪਲ ਦੇ ਪ੍ਰਸ਼ੰਸਕਾਂ ਲਈ ਇਹ ਖਬਰ ਹੈਰਾਨੀ ਜਨਕ ਸੀ , ਕਈ ਲੋਕ ਸੋਸ਼ਲ ਮੀਡੀਆ ’ਤੇ ਹੀ ਦੁਆਵਾਂ ਮੰਗ ਰਹੇ ਹਨ ਕਿ ਕਿਵੇਂ ਵੀ ਕਰਕੇ ਆਸਿਮ ਅਤੇ ਹਿਮਾਂਸ਼ੀ ਇਕੱਠੇ ਆ ਜਾਣ।

Bigg Boss 13: Himanshi Khurana accepts Asim Riaz Marriage proposal during  family week - Filmibeat

ਹਿਮਾਂਸ਼ੀ ਨੇ ਆਸਿਮ ਲਈ ਛੱਡਿਆ ਸਾਲਾਂ ਪੁਰਾਣ ਰਿਸ਼ਤਾ | ਦੱਸ ਦਈਏ ਕਿ ਆਸਿਮ ਨੇ ਜਦੋਂ ਹਿਮਾਂਸ਼ੀ ਖੁਰਾਨਾ ਨੂੰ ‘ਬਿਗ ਬੌਸ 13’ ਦੇ ਘਰ ਵਿਚ ਪਰਪੋਜ਼ ਕੀਤਾ ਸੀ, ਉਦੋਂ ਉਹ ਇਕ ਸ਼ਖ਼ਸ ਨੂੰ ਡੇਟ ਕਰ ਰਹੀ ਸੀ ਪਰ ਜਦੋਂ ਘਰ ਵਿਚ ਇਕ ਟਾਸਕ ਲਈ ਦੁਬਾਰਾ ਹਿਮਾਂਸ਼ੀ ਦੀ ਐਂਟਰੀ ਹੋਈ ਸੀ, ਉਦੋਂ ਉਨ੍ਹਾਂ ਨੇ ਦੁਨੀਆ ਦੇ ਸਾਹਮਣੇ ਆਸਿਮ ਦੇ ਪਰਪੋਜ਼ ਨੂੰ ਮਨਜ਼ੂਰ ਕੀਤਾ ਸੀ |

Asim Riaz and Himanshi Khurana Unfollow Each Other on Social Media; Actress  Says,'Sometimes it's Better to stay silent'

ਮੰਨਿਆ ਇਹ ਵੀ ਜਾ ਰਿਹਾ ਹੈ ਕਿ ਹਿਮਾਂਸ਼ੀ ਨੇ ਆਸਿਮ ਨਾਲ ਰਹਿਣ ਲਈ ਆਪਣੇ 10 ਸਾਲ ਪੁਰਾਣੇ ਰਿਸ਼ਤੇ ਨੂੰ ਠੋਕਰ ਮਾਰ ਦਿੱਤੀ ਸੀ। ਪਰ ਹੁਣ ਅਚਾਨਕ ਇਸ ਤਰ੍ਹਾਂ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੂੰ ਹੈਰਾਨੀ ਹੈ ਕਿ ਕੀ ਸੱਚੀ ਇਸ ਰਿਹਸ੍ਟ ਦਾ ਅੰਤ ਹੋਇਆ ਹੈ ਕਿ ਕੋਈ ਪਬ੍ਲਿਸਿਟੀਟੀ ਸਟੰਟ।