ਮੁੱਖ ਖਬਰਾਂ

ਰਾਸ਼ੀਫਲ: ਜਾਣੋਂ ਕਿਵੇਂ ਰਹੇਗਾ ਤੁਹਾਡਾ ਦਿਨ

By Pardeep Singh -- March 17, 2022 5:30 pm -- Updated:March 17, 2022 5:30 pm

ਰਾਸ਼ੀਫਲ: ਤੁਹਾਡਾ ਅੱਜ ਦਾ ਦਿਨ ਕਿਵੇਂ ਰਹੇਗਾ? ਤੁਹਾਨੂੰ ਆਪਣੇ ਗ੍ਰਹਿਆਂ ਦੇ ਸੰਯੋਗ ਨੂੰ ਬਦਲਣ ਲਈ ਕਿਹੜਾ ਦਾਨ ਪੁੰਨ ਕਰਨਾ ਹੋਵੇਗਾ। ਬੱਚਿਆ ਦਾ ਮਨ ਪੜ੍ਹਾਈ ਵਿਚ ਕਿਉਂ ਨਹੀਂ ਲੱਗਦਾ ਹੈ। ਤੁਸੀਂ ਆਪਣੀ ਜ਼ਿੰਦਗੀ ਵਿੱਚ ਪਰੇਸ਼ਾਨ ਹੋ ਤਾਂ ਪੀਟੀਸੀ ਉੱਤੇ ਜਾਣੋ ਆਪਣਾ ਰਾਸ਼ੀਫਲ।

ਪੰਡਿਤ ਪ੍ਰੇਮ ਕੁਮਾਰ ਸ਼ਰਮਾ ਨੇ ਸਾਰੀਆਂ ਰਾਸ਼ੀਆ ਦੇ ਬਾਰੇ ਵਿਸਥਾਰ ਨਾਲ ਚਰਚਾ ਕੀਤੀ।ਉਨ੍ਹਾਂ ਨੇ ਕਿਹਾ ਹੈ ਕਿ ਹੋਲੀ ਦੇ ਮੌਕੇ ਦਾਨ ਕਰਨਾ ਚਾਹੀਦਾ ਹੈ।

ਮੇਖ- ਮੇਖ ਰਾਸ਼ੀ ਵਾਲਿਆ ਲਈ ਫਿਰੋਜ਼ੀ ਰੰਗ ਲੱਕੀ ਹੋਵੇਗਾ। ਯਾਤਰਾ ਦਾ ਚੰਗਾ ਅਨੁਭਵ ਹੋਵੇਗਾ ਅਤੇ ਵਿਦੇਸ਼ ਤੋਂ ਚੰਗਾ ਸਮਾਚਾਰ ਮਿਲ ਸਕਦਾ ਹੈ। ਦੋ ਹਰੀਆ ਸ਼ਬਜੀਆਂ ਦਾਨ ਕਰੋ।

ਬ੍ਰਿਸ਼ਭ-ਕਰੀਮ ਕਲਰ ਚੰਗਾ ਰਹੇਗਾ।ਧੰਨ ਤੇ ਮਨ ਵਿੱਚ ਲੀਨ ਰਹੋਗੇ। ਚੰਗਾ ਕੰਮ ਕਰਨ ਵਿੱਚ ਲੱਗੇ ਰਹੇਗੋ। ਕ੍ਰਏਟਿਵ ਵਰਕ ਵਿੱਚ ਵਿਸ਼ੇਸ਼ ਕਾਮਯਾਬੀ ਮਿਲੇਗੀ। ਕੇਸਰ ਦਾ ਤਿਲਕ ਲਗਾਓ ਅਤੇ ਫਲ ਦਾਨ ਕਰੋ।

ਮਿਥੁਨ- ਘਰ ਪਰਿਵਾਰ ਵਿੱਚ ਖੁਸ਼ੀ ਦਸਤਕ ਦੇ ਸਕਦੀ ਹੈ। ਵਿਦੇਸ਼ ਤੋਂ ਸ਼ੁੱਭ ਸਮਾਚਾਰ ਮਿਲ ਸਕਦੇ। ਘਰ ਦੇ ਕੰਮਾਂ ਵਿਚ ਰੁਚੀ ਵਧੇਗੀ। ਗਰੀਬ ਨੂੰ ਦਾਨ ਕਰੋ।

ਕਰਕ- ਧਰਮ ਕਰਮ ਦੇ ਕੰਮਾਂ ਵਿੱਚ ਰੁਚੀ ਰਹੇਗੀ। ਸਮੇਂ ਦਾ ਲਾਭ ਮਿਲੇਗਾ। ਇਕ ਵਾਰ ਪਾਠ ਜਰੂਰ ਕਰੋ।

ਸਿੰਘ- ਲਾਈਟ ਪੀਲਾ ਕਲਰ ਲੱਕੀ ਸਾਬਤ ਹੋਵੇਗਾ। ਸਰਕਾਰੀ ਕੰਮਾਂ ਵਿੱਚ ਸਫਲਤਾ ਮਿਲੇਗੀ। ਕਿਸੇ ਕੰਮ ਨੂੰ ਲੈ ਕੇ ਉਲਝਣ ਹੈ ਉਹ ਠੀਕ ਹੋਵੇਗੀ। ਲੜਾਈ ਤੋਂ ਦੂਰ ਰਹੋ। ਚਾਰ ਰੋਟੀਆ ਉੱਤੇ ਗੁੜ ਰੱਖ ਗਾਂ ਨੂੰ ਖਾਉ।

ਕੰਨਿਆ- ਚੰਗਾ ਮਹਿਮਾਨ ਆ ਸਕਦਾ ਹੈ। ਸਮੱਸਿਆਵਾਂ ਦੂਰ ਹੋ ਸਕਦੀਆ ਹਨ। ਸ਼ਾਮ ਨੂੰ ਕਿਸੇ ਪਾਸੇ ਤੋਂ ਚੰਗੀ ਖਬਰ ਆਵੇਗੀ। ਅੱਜ ਦੇ ਗਾਂ ਨੂੰ ਰੋਟੀ ਖਾਓ।

ਤੁਲਾ- ਸੰਤਰੀ ਰੰਗ ਚੰਗਾ ਰਹੇਗਾ। ਚੰਗੇ ਕੰਮ ਕਰਨ ਨੂੰ ਮਨ ਕਰੇਗਾ। ਘਰ ਪਰਿਵਾਰ ਦੇ ਮੈਂਬਰ ਦੀ ਪਰੇਸ਼ਾਨੀ ਦੂਰ ਹੋਵੇਗੀ।

ਬ੍ਰਿਸ਼ਚਕ- ਵਾਈਟ ਕਲਰ ਪਾਉਣਾ ਚੰਗਾ ਰਹੇਗਾ। ਤੁਹਾਨੂੰ ਕੋਈ ਸਾਥੀ ਮਿਲ ਸਕਦਾ ਹੈ। ਤੁਹਾਡਾ ਆਪਣਾ ਦਾਇਰਾ ਮਜ਼ਬੂਤ ਹੋਵੇਗਾ। ਖਰਚੇ ਦੀ ਅਣਦੇਖੀ ਕਰਨ ਤੋਂ ਪਰਹੇਜ ਕਰਨਾ।

ਧਨੂੰ- ਸਿਹਤ ਨੂੰ ਸੁਧਾਰਨ ਲਈ ਕਸਰਤ ਕਰੋ। ਪਿਆਰ ਲਈ ਵੀ ਸਮਾਂ ਚੰਗਾ। ਜਮੀਨ-ਜਾਇਦਾਦ ਤੋਂ ਲਾਭ ਹੋਵੇਗਾ । ਬਜ਼ੁਰਗ ਤੋਂ ਆਸ਼ੀਰਵਾਦ ਲਾਓ।

ਮਕਰ- ਮਾਮਲੇ ਤੁਹਾਡੀ ਇੱਛਾ ਮੁਤਾਬਿਕ ਨਿਪਟਣਗੇ। ਉਵਰ ਆਤਮ ਵਿਸ਼ਵਾਸ ਨਾ ਹੋਵੇ।ਆਟਾ ਦਾਨ ਕਰੋ।

ਕੁੰਭ- ਸਕਾਈ ਨੀਲਾ ਪਹਿਨਣਾ। ਯਾਤਰਾ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਫਾਇਦਾ ਹੋਵੇਗਾ। ਹਰ ਕਿਸੇ ਵਿਅਕਤੀ ਟਰੱਸਟ ਨਹੀਂ ਕਰਨਾ ਹੈ।

ਮੀਨ- ਗ੍ਰੇ ਅਤੇ ਲਾਈਟ ਕਲਰ ਚੰਗਾ ਰਹੇਗਾ। ਤੁਹਾਡੇ ਤੇ ਕਿਸੇ ਦੀਆਂ ਗੱਲਾਂ ਦਾ ਅਸਰ ਹੋ ਸਕਦਾ ਹੈ। ਲਵ ਲਈ ਚੰਗਾ ਯੋਗ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਢਾਬੇ 'ਤੇ ਹੋਇਆ ਹਾਈ ਵੋਲਟੇਜ਼ ਡਰਾਮਾ, ਵੀਡੀਓ ਵਾਇਰਲ

-PTC News

  • Share