Sat, Apr 27, 2024
Whatsapp

ਸਕੂਲ ਦੇ ਪ੍ਰਿੰਸੀਪਲ ਦਾ ਸ਼ਰਮਨਾਕ ਕਾਰਾ, ਵਿਦਿਆਰਥੀ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ (ਤਸਵੀਰਾਂ)

Written by  Jashan A -- October 17th 2019 05:41 PM
ਸਕੂਲ ਦੇ ਪ੍ਰਿੰਸੀਪਲ ਦਾ ਸ਼ਰਮਨਾਕ ਕਾਰਾ, ਵਿਦਿਆਰਥੀ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ (ਤਸਵੀਰਾਂ)

ਸਕੂਲ ਦੇ ਪ੍ਰਿੰਸੀਪਲ ਦਾ ਸ਼ਰਮਨਾਕ ਕਾਰਾ, ਵਿਦਿਆਰਥੀ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ (ਤਸਵੀਰਾਂ)

ਸਕੂਲ ਦੇ ਪ੍ਰਿੰਸੀਪਲ ਦਾ ਸ਼ਰਮਨਾਕ ਕਾਰਾ, ਵਿਦਿਆਰਥੀ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ (ਤਸਵੀਰਾਂ),ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਪਿੰਡ ਜੱਲੋਵਾਲ ਵਿੱਚ ਚਲ ਰਹੇ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਵਲੋਂ ਇੱਕ 12ਵੀ ਦੇ ਵਿਦਿਆਰਥੀ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਿਕ ਮੈਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੜਕਾ ਜੱਲੋਵਾਲ ਦੇ ਇਕ ਨਿੱਜੀ ਸਕੂਲ ਗੁਰੂ ਅਰਜਨ ਦੇਵ ਵਿੱਚ ਪਿਛਲੇ 6 ਸਾਲ ਤੋਂ ਪੜ ਰਿਹਾ ਹੈ ਅਤੇ ਹੁਣ ਉਹ 12ਵੀ ਦਾ ਵਿਦਿਆਰਥੀ ਹੈ। hoshiarpurਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਛੁੱਟੀ ਤੋਂ ਬਾਅਦ ਉਨ੍ਹਾਂ ਦਾ ਲੜਕਾ ਘਰ ਆਇਆ ਤਾਂ ਉਨ੍ਹਾਂ ਦੇ ਲੜਕੇ ਦੀ ਸਿਹਤ ਠੀਕ ਨਹੀਂ ਸੀ। ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ। ਹੋਰ ਪੜ੍ਹੋ: ਰਿਆਨ ਇੰਟਰਨੈਸ਼ਨਲ ਸਕੂਲ 'ਚ ਖੂਨ 'ਚ ਲਥਪਥ ਮਿਲੀ 7 ਸਾਲ ਦੇ ਬੱਚੇ ਦੀ ਲਾਸ਼, ਦਹਿਸ਼ਤ ਦਾ ਮਾਹੌਲ hoshiarpurਗੁਰਪ੍ਰੀਤ ਨੂੰ ਇਸ ਬਾਰੇ ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਪ੍ਰਿੰਸੀਪਲ ਨੇ ਉਸ ਦੇ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ। ਗੁਰਪ੍ਰੀਤ ਨੇ ਦੱਸਿਆ ਕਿ ਸਕੂਲ 'ਚ ਫਰੀ ਪੀਰੀਅਡ ਤੋਂ ਬਾਅਦ ਉਹ ਬਾਥਰੂਮ ਤੋਂ ਆ ਕੇ ਕਲਾਸ 'ਚ ਗਿਆ। ਉਹ ਬਸਤੇ 'ਚੋਂ ਆਪਣੀ ਕਿਤਾਬ ਕੱਢ ਰਿਹਾ ਸੀ ਕਿ ਇਸੇ ਦੌਰਾਨ ਪ੍ਰਿੰਸੀਪਲ ਨੇ ਕਲਾਸ 'ਚ ਆ ਕੇ ਬੇਵਜ੍ਹਾ ਕਿਸੇ ਗੱਲ 'ਤੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ ਕਰਕੇ ਗੁਰਪ੍ਰੀਤ ਦੀ ਬਾਂਹ ਵੀ ਫੈਕਚਰ ਹੋ ਗਈ। hoshiarpurਉਧਰ ਗੁਰਪ੍ਰੀਤ ਦੇ ਪਰਿਵਾਰ ਨੇ ਆਰੋਪ ਲਗਾਇਆ ਕਿ ਉਨ੍ਹਾਂ ਨੇ ਜਦ ਪ੍ਰਿੰਸੀਪਲ ਨੂੰ ਫੋਨ 'ਤੇ ਪੁੱਛਿਆ ਤਾਂ ਉਸ ਨੇ ਬੜੀ ਬਤਮੀਜ਼ੀ ਨਾਲ ਗੱਲ ਕਰਦਿਆਂ ਕਿਹਾ ਕਿ ਮੈ ਜੋ ਕਰਨਾ ਸੀ ਉਹ ਕਰ ਦਿੱਤਾ ਅਤੇ ਤੁਸੀਂ ਜੋ ਕਰਨਾ ਹੈ ਉਹ ਕਰ ਲਵੋ ਅਤੇ ਫੋਨ ਕੱਟ ਦਿੱਤਾ। ਉਨ੍ਹਾਂ ਦਸਿਆ ਕਿ ਗੁਰਪ੍ਰੀਤ ਨੂੰ ਮੰਗਲਵਾਰ ਰਾਤ ਨੂੰ ਉਲਟੀਆਂ ਆਉਣੀਆ ਸ਼ੁਰੂ ਹੋ ਗਈਆਂ ਜਿਸ ਕਰਕੇ ਉਸ ਨੂੰ ਮਾਹਿਲਪੁਰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। -PTC News


Top News view more...

Latest News view more...