ਹੈਦਰਾਬਾਦ ਜਬਰ-ਜ਼ਨਾਹ ਮਾਮਲਾ: ਮੁਲਜ਼ਮ ਦੀ ਮਾਂ ਦਾ ਵੱਡਾ ਬਿਆਨ, ਮੇਰੇ ਪੁੱਤ ਨੂੰ ਵੀ ਜ਼ਿੰਦਾ ਸਾੜ ਦਿੱਤਾ ਜਾਵੇ !!!

Priyanka Reddy

ਹੈਦਰਾਬਾਦ ਜਬਰ-ਜ਼ਨਾਹ ਮਾਮਲਾ: ਮੁਲਜ਼ਮ ਦੀ ਮਾਂ ਦਾ ਵੱਡਾ ਬਿਆਨ, ਮੇਰੇ ਪੁੱਤ ਨੂੰ ਵੀ ਜ਼ਿੰਦਾ ਸਾੜ ਦਿੱਤਾ ਜਾਵੇ !!!,ਨਵੀਂ ਦਿੱਲੀ: ਪਿਛਲੇ ਦਿਨੀਂ ਹੈਦਰਾਬਾਦ ‘ਚ ਕੁਝ ਅਣਪਛਾਤਿਆਂ ਵੱਲੋਂ ਮਹਿਲਾ ਡਾਕਟਰ ਨਾਲ ਜਬਰ-ਜ਼ਨਾਹ ਕਰਨ ਤੋਂ ਮਗਰੋਂ ਜ਼ਿੰਦਾ ਸਾੜ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੂਰੇ ਦੇਸ਼ ‘ਚ ਇਸ ਮਾਮਲੇ ਨੇ ਤੁਲ ਫੜ੍ਹ ਲਿਆ ਹੈ। ਹਰ ਕੋਈ ਮਹਿਲਾ ਡਾਕਟਰ ਨੂੰ ਇਨਸਾਫ ਮਿਲਣ ਦੀ ਮੰਗ ਕਰ ਰਿਹਾ ਹੈ ਤੇ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਗੱਲ ਕਹੀ ਜਾ ਰਹੀ ਹੈ।

ਅਜਿਹੇ ਮੁਲਜ਼ਮਾਂ ਦੇ ਪਰਿਵਾਰ ਵਾਲਿਆਂ ਦਾ ਵੀ ਇਹ ਬਿਆਨ ਆਇਆ ਹੈ ਕਿ ਉਨ੍ਹਾਂ ਦੇ ਪੁੱਤਰਾਂ ਨੂੰ ਜੇਕਰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਤਾਂ ਉਹ ਵਿਰੋਧ ਨਹੀਂ ਕਰਨਗੇ। ਇਨ੍ਹਾਂ ਹੀ ਨਹੀਂ ਇੱਕ ਮੁਲਜ਼ਮ ਦੀ ਮਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਮੇਰੇ ਪੁੱਤ ਨੂੰ ਤਾਂ ਪੀੜਤ ਲੜਕੀ ਦੀ ਤਰ੍ਹਾਂ ਜ਼ਿੰਦਾ ਸਾੜ ਦਿੱਤਾ ਜਾਵੇ।

ਹੋਰ ਪੜ੍ਹੋ: ਜਲੰਧਰ ‘ਚ ਭਰਾ ਹੀ ਬਣਿਆ ਭੈਣ ਦਾ ਵੈਰੀ, ਦੋਵੇਂ ਅੱਖਾਂ ਕੱਢੀਆਂ

ਉਸ ਨੇ ਕਿਹਾ ਕਿ ਉਹ ਡਾਕਟਰ ਲੜਕੀ ਦੇ ਪਰਵਾਰ ਦਾ ਦਰਦ ਸਮਝਦੀ ਹੈ। ਉਨ੍ਹਾਂ ਕਿਹਾ, ਮੇਰੀ ਵੀ ਇੱਕ ਬੇਟੀ ਹੈ ਅਤੇ ਮੈਨੂੰ ਪਤਾ ਹੈ ਕਿ ਮਹਿਲਾ ਦਾ ਪਰਵਾਰ ਦਰਦ ਨਾਲ ਗੁਜ਼ਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਸਰਕਾਰੀ ਹਸਪਤਾਲ ‘ਚ ਕੰਮ ਕਰਨ ਵਾਲੀ ਡਾਕਟਰ ਨਾਲ ਵੀਰਵਾਰ ਰਾਤ ਸ਼ਹਿਰ ਦੇ ਬਾਹਰੀ ਇਲਾਕੇ ‘ਚ 4 ਲੋਕਾਂ ਨੇ ਬਲਾਤਕਾਰ ਕੀਤਾ ਸੀ ਅਤੇ ਉਸ ਦਾ ਕਤਲ ਕਰ ਦਿੱਤਾ ਸੀ। ਬਾਅਦ ‘ਚ 25 ਸਾਲ ਦੀ ਇਸ ਮਹਿਲਾ ਡਾਕਟਰ ਦੀ ਝੁਲਸੀ ਹੋਈ ਲਾਸ਼ ਬਰਾਮਦ ਹੋਈ ਸੀ। ਪੁਲਿਸ ਵੱਲੋਂ ਇਹਨਾਂ ਚਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

-PTC News