ਜਿਸ ਫਲਾਈਓਵਰ ਦੇ ਹੇਠਾਂ ਮਹਿਲਾ ਡਾਕਟਰ ਨਾਲ ਹੋਈ ਦਰਿੰਦਗੀ, ਤਸਵੀਰਾਂ ‘ਚ ਦੇਖੋ ਉਥੇ ਹੀ ਮਾਰੇ ਗਏ ਚਾਰੇ ਮੁਲਜ਼ਮ

Hyderabad Case

Hyderabad Horror: ਜਿਸ ਫਲਾਈਓਵਰ ਦੇ ਹੇਠਾਂ ਮਹਿਲਾ ਡਾਕਟਰ ਨਾਲ ਹੋਈ ਦਰਿੰਦਗੀ, ਤਸਵੀਰਾਂ ‘ਚ ਦੇਖੋ ਉਥੇ ਹੀ ਮਾਰੇ ਗਏ ਚਾਰੇ ਮੁਲਜ਼ਮ,ਨਵੀਂ ਦਿੱਲੀ: ਹੈਦਰਾਬਾਦ ‘ਚ ਮਹਿਲਾ ਵੈਟਰਨਰੀ ਡਾਕਟਰ ਨਾਲ ਸਮੂਹਿਕ ਜਬਰ-ਜਨਾਹ ਤੇ ਫਿਰ ਕਤਲ ਕਰਨ ਵਾਲੇ ਚਾਰੇ ਮੁਲਜ਼ਮਾਂ ਦੀ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਹੈ।

Hyderabad Caseਇਹ ਮੁਕਾਬਲਾ ਐਨਐਚ -44 ਉੱਤੇ ਉਸੇ ਫਲਾਈਓਵਰ ਦੇ ਅੰਡਰ-ਬ੍ਰਿਜ਼ ਦੇ ਨੇੜੇ ਹੋਇਆ, ਜਿਥੇ ਇਨ੍ਹਾਂ ਮੁਲਜ਼ਮਾਂ ਨੇ ਮਹਿਲਾ ਡਾਕਟਰ ਨਾਲ ਹੈਵਾਨੀਅਤ ਨੂੰ ਅੰਜ਼ਾਮ ਦਿੱਤਾ ਸੀ।

ਹੋਰ ਪੜ੍ਹੋ : ਖਾਕੀ ਵਰਦੀ ਦੀ ਆੜ ‘ਚ ASI ਸਮੇਤ ਤਿੰਨ ਵਿਅਕਤੀ ਕਰਦੇ ਸੀ ਗ਼ਲਤ ਧੰਦਾ , ਚੜ੍ਹੇ ਪੁਲਿਸ ਅੜਿੱਕੇ

ਪੁਲਿਸ ਮੁਤਾਬਕ ਚਾਰਾਂ ਮੁਲਜ਼ਮਾਂ ਨੂੰ ਨਾਲ ਲੈ ਕੇ ਇੱਕ ਵਿਸ਼ੇਸ਼ ਟੀਮ ਕ੍ਰਾਈਮ ਸੀਨ ਰੀਕ੍ਰਿਏਟ ਕਰਨ ਲਈ ਲੈ ਅੰਡਰ-ਬ੍ਰਿਜ਼ ‘ਤੇ ਪਹੁੰਚ ਗਈ। ਜਿੱਥੇ ਮਹਿਲਾ ਡਾਕਟਰ ਨੂੰ ਪੈਟਰੋਲ ਪਾ ਕੇ ਸਾੜਿਆ ਗਿਆ।ਚਾਰਾਂ ਦੋਸ਼ੀਆਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ‘ਤੇ ਪੁਲਿਸ ਨੇ ਉਨ੍ਹਾਂ ਨੂੰ ਉੱਥੇ ਹੀ ਢੇਰ ਕਰ ਦਿੱਤਾ।

Hyderabad Caseਇਸ ਦੀ ਪੁਸ਼ਟੀ ਪੁਲਿਸ ਕਮਿਸ਼ਨਰ ਨੇ ਕਰ ਦਿੱਤੀ ਹੈ।ਇਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਲਿਸ ਨੇ ਮੁਲਜ਼ਮਾਂ ਨੂੰ ਢੇਰ ਕਰ ਦਿੱਤਾ ਹੈ।

Hyderabad Caseਦੱਸਣਯੋਗ ਹੈ ਕਿ 27-28 ਨਵੰਬਰ ਦੀ ਦਰਮਿਆਨੀ ਰਾਤ ਨੂੰ ਇਸੇ ਥਾਂ ‘ਤੇ ਹੈਦਰਾਬਾਦ ਦੀ ਮਹਿਲਾ ਡਾਕਟਰ ਨਾਲ ਇਨ੍ਹਾਂ ਚਾਰੇ ਦੋਸ਼ੀਆਂ ਨੇ ਗੈਂਗਰੇਪ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਸੀ। ਇੰਨਾ ਹੀ ਨਹੀਂ, ਇੰਨਾਂ ਦਰਿੰਦਿਆਂ ਨੇ ਮਹਿਲਾ ਡਾਕਟਰ ਦੀ ਲਾਸ਼ ਨੂੰ ਬੁਰੀ ਤਰ੍ਹਾਂ ਸਾੜ ਵੀ ਦਿੱਤਾ ਸੀ।

-PTC News