ਹੋਰ ਖਬਰਾਂ

ਇਨਕਮ ਟੈਕਸ ਭਰਨ ਵਾਲਿਆਂ ਲਈ ਵੱਡੀ ਖ਼ਬਰ, ਰਿਟਰਨ ਭਰਨ ਦੀ ਤਾਰੀਕ 'ਚ ਹੋਇਆ ਵਾਧਾ

By Jashan A -- July 23, 2019 8:07 pm -- Updated:Feb 15, 2021

ਇਨਕਮ ਟੈਕਸ ਭਰਨ ਵਾਲਿਆਂ ਲਈ ਵੱਡੀ ਖ਼ਬਰ, ਰਿਟਰਨ ਭਰਨ ਦੀ ਤਾਰੀਕ 'ਚ ਹੋਇਆ ਵਾਧਾ,ਨਵੀਂ ਦਿੱਲੀ: ਇਨਕਮ ਟੈਕਸ ਭਰਨ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ, ਦਰਅਸਲ ਵਿੱਤ ਮੰਤਰਾਲਾ ਨੇ ਵਿੱਤ ਸਾਲ 2018-19 ਦੌਰਾਨ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਤਾਰੀਕ ਨੂੰ 31 ਜੁਲਾਈ 2019 ਤੋਂ ਵਧਾ ਕੇ 31 ਅਗਸਤ 2019 ਕਰ ਦਿੱਤੀ ਹੈ।

ਜਿਸ ਦੀ ਜਾਣਕਾਰੀ ਇਨਕਮ ਟੈਕਸ ਵਿਭਾਗ ਨੇ ਟਵੀਟ ਕਰਕੇ ਦਿੱਤੀ ਹੈ। ਜਿਸ ਦੌਰਾਨ ਰਿਟਰਨ ਭਰਨ ਲਈ ਇਕ ਮਹੀਨੇ ਦਾ ਵਾਧੂ ਸਮਾਂ ਹੈ।

ਹੋਰ ਪੜ੍ਹੋ: ਵਹੀਕਲ ਚਲਾਉਣ ਵਾਲਿਆਂ ਲਈ ਤਾਜ਼ਾ ਖ਼ਬਰ ,ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨਾਲ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ

ਮੀਡੀਆ ਰਿਪੋਰਟਾਂ ਮੁਤਾਬਕ ਇਹ ਛੋਟ ਵਿਅਕਤੀਗਤ ਤੇ ਐੱਚ.ਯੂ.ਐੱਫ. ਸਟਰੱਕਚਰ ਭਾਵ ਸੰਯੁਕਤ ਹਿੰਦੂ ਪਰਿਵਾਰਾਂ ਲਈ ਹੈ ਜਿਨ੍ਹਾਂ ਨੇ ਇਨਕਮ ਟੈਕਸ ਦੇ ਟੀਚੇ ਲਈ ਅਕਾਉਂਟ ਆਡਿਟ ਦੀ ਜ਼ਰੂਰਤ ਨਹੀਂ ਹੁੰਦੀ ਹੈ।

-PTC News