IND vs WI: ਪਹਿਲਾ ਵਨਡੇ ਮੈਚ ਮੀਂਹ ਕਾਰਨ ਹੋਇਆ ਰੱਦ, ਵਿਰਾਟ ਕੋਹਲੀ ਨੇ ਦਿੱਤਾ ਵੱਡਾ ਬਿਆਨ

IND vs WI: ਪਹਿਲਾ ਵਨਡੇ ਮੈਚ ਮੀਂਹ ਕਾਰਨ ਹੋਇਆ ਰੱਦ, ਵਿਰਾਟ ਕੋਹਲੀ ਨੇ ਦਿੱਤਾ ਵੱਡਾ ਬਿਆਨ,ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਇਨ੍ਹੀ ਦਿਨੀਂ ਵੈਸਟਇੰਡੀਜ਼ ਦੌਰੇ ‘ਤੇ ਹੈ। ਦੋਹਾਂ ਟੀਮਾਂ ਵਿਚਾਲੇ ਪਹਿਲਾਂ ਟੀ20 ਸੀਰੀਜ਼ ਖੇਡੀ ਗਈ, ਜਿਸ ‘ਚ ਭਾਰਤੀ ਟੀਮ ਨੇ 3-0 ਨਾਲ ਸੀਰੀਜ਼ ਜਿੱਤ ਕੇ ਵਿਰੋਧੀਆਂ ਨੂੰ ਕਰਾਰੀ ਮਾਤ ਦਿੱਤੀ। ਟੀ20 ਸੀਰੀਜ਼ ਤੋਂ ਬਾਅਦ ਹੁਣ ਦੋਹਾਂ ਟੀਮਾਂ ਵਿਚਾਲੇ ਵਨਡੇ ਸੀਰੀਜ਼ ਸ਼ੁਰੂ ਹੋ ਚੁੱਕੀ ਹੈ, ਜਿਸ ਦਾ ਪਹਿਲਾਂ ਮੈਚ ਬੀਤੇ ਦਿਨ ਗੁਯਾਨਾ ਦੇ ਪ੍ਰੋਵਿਡੇਂਸ ਸਟੇਡੀਅਮ ‘ਚ ਖੇਡਿਆ ਗਿਆ, ਪਰ ਰਹਿ ਮੈਚ ਸਿਰੇ ਨਾ ਚੜ੍ਹ ਸਕਿਆ।

ਪਹਿਲਾ ਵਨ-ਡੇ ਇੰਟਰਨੈਸ਼ਨਲ ਮੀਂਹ ਦੀ ਵਜ੍ਹਾ ਨਾਲ ਰੱਦ ਹੋ ਗਿਆ। ਲਗਾਤਾਰ ਮੀਂਹ ਤੇ ਗਿੱਲੇ ਮੈਦਾਨ ਦੇ ਚੱਲਦੇ ਕਈ ਵਾਰ ਬੰਦ-ਸ਼ੁਰੂ ਕੀਤੇ ਗਏ ਮੈਚ ਨੂੰ ਆਖ਼ਿਰਕਾਰ ਰੱਦ ਕਰਨ ਦਾ ਐਲਾਨ ਕੀਤਾ ਗਿਆ।

ਹੋਰ ਪੜ੍ਹੋ:ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਅੱਜ ਖੇਡਿਆ ਜਾਵੇਗਾ ਪਹਿਲਾ ਵਨਡੇ ਮੈਚ, ਜਾਣੋ, ਕਿਸਦਾ ਪੱਲੜਾ ਹੈ ਭਾਰੀ !

ਜਿਸ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਕਾਫੀ ਨਰਾਜ਼ ਦਿਖਾਈ ਦਿੱਤੇ। ਮੈਚ ਰੱਦ ਹੋਣ ਤੋਂ ਬਾਅਦ ਵਿਰਾਟ ਨੇ ਕਿਹਾ, ਇਹ ਸ਼ਾਇਦ ਕ੍ਰਿਕਟ ਦਾ ਸਭ ਤੋਂ ਖ਼ਰਾਬ ਹਿੱਸਾ ਹੈ, ਅਜਿਹੇ ਮੀਂਹ ਕਾਰਨ ਵਾਰ ਵਾਰ ਮੈਚ ਰੁੱਕਣਾ ਬਿਲਕੁੱਲ ਵੀ ਚੰਗਾ ਨਹੀਂ ਲੱਗਦਾ ਹੈ ਜਾਂ ਤਾਂ ਪੂਰੀ ਤਰ੍ਹਾਂ ਮੀਂਹ ਹੋ ਜਾਵੇ ਜਾਂ ਫਿਰ ਪੂਰਾ ਮੈਚ ਖੇਡਿਆ ਜਾਵੇ।

ਵਿਰਾਟ ਨੇ ਕਿਹਾ, ਕ੍ਰਿਕਟ ‘ਤੇ ਟੀ-20 ਫਾਰਮੈਟ ਦਾ ਅਸਰ ਤੇਜ਼ੀ ਨਾਲ ਪੈ ਰਿਹਾ ਹੈ ਤੇ ਸਮੇਂ ਦੇ ਨਾਲ ਵਧਦਾ ਹੀ ਜਾਵੇਗਾ। ਸਾਰੀਆਂ ਟੀਮਾਂ ਦੇ ਖਿਡਾਰੀ ਪਹਿਲਾਂ ਤੋਂ ਜ਼ਿਆਦਾ ਫਿੱਟ ਤੇ ਤੇਜ਼ ਹਨ ‘ਤੇ ਸਾਰੀਆਂ ਟੀਮਾਂ ਇੰਝ ਹੀ ਖਿਡਾਰੀਆਂ ਨੂੰ ਚਾਹੁੰਦੀਆਂ ਹਨ। ਵੈਸਟਇੰਡੀਜ਼ ਦੀ ਕੁੱਝ ਪਿਚਾਂ ਤੁਹਾਨੂੰ ਚੰਗੀ ਤਰਾਂ ਟੈਸਟ ਕਰਨਗੀਆਂ।

-PTC News