Sat, Apr 27, 2024
Whatsapp

ਇੰਡੋਨੇਸ਼ੀਆਂ: ਜਹਾਜ ਕ੍ਰੈਸ਼ ਹੋਣ ਨਾਲ 62 ਯਾਤਰੀਆਂ ਦੀ ਹੋਈ ਮੌਤ, ਪ੍ਰਧਾਨ ਮੰਤਰੀ ਮੋਦੀ ਨੇ ਜਾਹਿਰ ਕੀਤਾ ਅਫ਼ਸੋਸ

Written by  Jagroop Kaur -- January 10th 2021 08:25 PM
ਇੰਡੋਨੇਸ਼ੀਆਂ: ਜਹਾਜ ਕ੍ਰੈਸ਼ ਹੋਣ ਨਾਲ 62 ਯਾਤਰੀਆਂ ਦੀ ਹੋਈ ਮੌਤ, ਪ੍ਰਧਾਨ ਮੰਤਰੀ ਮੋਦੀ ਨੇ ਜਾਹਿਰ ਕੀਤਾ ਅਫ਼ਸੋਸ

ਇੰਡੋਨੇਸ਼ੀਆਂ: ਜਹਾਜ ਕ੍ਰੈਸ਼ ਹੋਣ ਨਾਲ 62 ਯਾਤਰੀਆਂ ਦੀ ਹੋਈ ਮੌਤ, ਪ੍ਰਧਾਨ ਮੰਤਰੀ ਮੋਦੀ ਨੇ ਜਾਹਿਰ ਕੀਤਾ ਅਫ਼ਸੋਸ

ਸ਼ਨੀਵਾਰ ਨੂੰ ਕਰੈਸ਼ ਹੋਏ ਜਹਾਜ਼ ਵਿਚ 62 ਯਾਤਰੀ ਸਵਾਰ ਸਨ ਜਿੰਨਾ ਦੀ ਮੌਤ ਹੋ ਗਈ ਹੈ , ਇਸ ਦੀ ਪੁਸ਼ਟੀ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਅਧਿਕਾਰਤ ਤੌਰ 'ਤੇ ਪੁਸ਼ਟੀ ਕੀਤੀ ਹੈ ਕਿ ਸ਼ੁੱਕਰਵਾਰ ਨੂੰ ਲਾਪਤਾ ਹੋਇਆ ਬੋਇੰਗ 737-500 ਜੈੱਟ ਸ਼੍ਰੀਵਿਜਯਾ ਏਅਰ ਸੰਚਾਲਿਤ ਬੋਇੰਗ ਜਾਵਾ ਸਾਗਰ ਵਿਚ ਕਰੈਸ਼ ਹੋ ਗਿਆ।ਰਾਸ਼ਟਰਪਤੀ ਨੇ ਇਕ ਬਿਆਨ ਵਿਚ ਕਿਹਾ, ਉਹਨਾਂ ਨੂੰ ਸ਼ਨੀਵਾਰ ਸ਼ਾਮ ਨੂੰ ਟ੍ਰਾਂਸਪੋਰਟ ਮੰਤਰਾਲੇ ਤੋਂ ਰਿਪੋਰਟ ਮਿਲੀ। ਉਨ੍ਹਾਂ ਨੇ ਸਾਰੀਆਂ ਧਿਰਾਂ ਨੂੰ ਪੀੜਤਾਂ ਦੀ ਭਾਲ ਅਤੇ ਬਚਾਅ ਲਈ ਹਰ ਉਪਰਾਲੇ ਕਰਨ ਦੀ ਅਪੀਲ ਕੀਤੀ। India stands with Indonesia': PM Modi condoles loss of lives in plane crashਹੋਰ ਪੜ੍ਹੋ : ਫਲਾਈਟ ‘ਚ ਸਫ਼ਰ ਕਰ ਰਹੇ ਵਿਅਕਤੀ ਦੀ ਇੰਝ ਹੋਈ ਮੌਤ ਬਾਅਦ ‘ਚ ਹੋਇਆ ਵੱਡਾ ਖ਼ੁਲਾਸਾ

ਉਥੇ ਹੀ ਹਾਦਸੇ 'ਤੇ ਦੇਸ਼ ਦੀ ਫੌਜ ਦੇ ਮੁਖੀ ਹਾਦੀ ਤਜਾਹਜੰਤੋ ਨੇ ਇਕ ਟੈਲੀਵਿਜ਼ਨ ਬ੍ਰੀਫਿੰਗ ਵਿਚ ਕਿਹਾ ਕਿ ਇੰਡੋਨੇਸ਼ੀਆ ਦੀ ਇਕ ਸਰਚ ਅਤੇ ਬਚਾਅ ਟੀਮ ਨੇ ਜਹਾਜ਼ ਦੀ ਕਰੈਸ਼ ਸ਼ੱਕੀ ਜਗ੍ਹਾ ਨੂੰ ਲੱਭ ਲਿਆ ਹੈ। ਟੀਮ ਨੂੰ ਜਹਾਜ਼ ਦੇ 26 ਸਾਲ ਪੁਰਾਣੇ ਹੋਣ ਦਾ ਸ਼ੱਕ ਹੈ।
India stands with Indonesia in this hour of grief: PM Narendra Modi after  'Sriwijaya Air' plane crash | India News | Zee News ਹੋਰ ਪੜ੍ਹੋ :ਓਮਾਨ ਜਾਣ ਵਾਲੀਆਂ ਏਅਰ ਇੰਡੀਆ ਦੀਆਂ ਉਡਾਣਾਂ ਨੂੰ ਕੀਤਾ ਗਿਆ ਮੁਅੱਤਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੋਨੇਸ਼ੀਆ ਜਹਾਜ਼ ਹਾਦਸੇ 'ਤੇ ਐਤਵਾਰ ਨੂੰ ਦੁਖ ਜ਼ਾਹਰ ਕਰਦੇ ਹੋਏ ਇਸ 'ਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਦੇ ਪ੍ਰਤੀ ਹਮਦਰਦੀ ਜ਼ਾਹਰ ਕੀਤੀ। ਮੋਦੀ ਨੇ ਟਵੀਟ ਕਰ ਕੇ ਲਿਖਿਆ ਕਿ ਇੰਡੋਨੇਸ਼ੀਆ 'ਚ ਮੰਦਭਾਗੀ ਜਹਾਜ਼ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਦੇ ਪ੍ਰਤੀ ਮੇਰੀ ਡੂੰਘੀ ਹਮਦਰਦੀ। ਦੁਖ਼ ਦੀ ਇਸ ਘੜੀ 'ਚ ਭਾਰਤ, ਇੰਡੋਨੇਸ਼ੀਆ ਨਾਲ ਖੜ੍ਹਾ ਹੈ।PM Modi extends condolences to families of Indonesian plane crash victims |  India News - Times of India ਦੱਸਣਯੋਗ ਹੈ ਕਿ ਇੰਡੋਨੇਸ਼ੀਆ 'ਚ ਜਹਾਜ਼ ਬੋਇੰਗ 737-500 ਸ਼ਨੀਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ ਦਾ ਮਲਬਾ ਅੱਜ ਯਾਨੀ ਐਤਵਾਰ ਨੂੰ ਜਾਵਾ ਸਾਗਰ 'ਚ 23 ਮੀਟਰ ਦੀ ਡੂੰਘਾਈ 'ਚ ਮਿਲਿਆ। ਜਹਾਜ਼ 'ਚ 62 ਯਾਤਰੀ ਸਵਾਰ ਸਨ। ਏਅਰ ਚੀਫ਼ ਮਾਰਸ਼ਲ ਨੇ ਦੱਸਿਆ ਕਿ ਜਹਾਜ਼ ਦੇ ਹਿੱਸੇ ਮਿਲੇ ਹਨ, ਜਿਨ੍ਹਾਂ 'ਤੇ ਰਜਿਸਟਰੇਸ਼ਨ ਗਿਣਤੀ ਦਰਜ ਹੈ। Signal Detected from Indonesia Plane That Crashed With 62 Onboard, Rescuers  Find Body Parts ਇਸ ਤੋਂ ਪਹਿਲਾਂ ਬਚਾਅ ਦਲ ਦੇ ਮੈਂਬਰਾਂ ਨੂੰ ਜਾਵਾ ਦੇ ਸਮੁੰਦਰ ਤੋਂ ਐਤਵਾਰ ਸਵੇਰੇ ਮਨੁੱਖੀ ਅਵਸ਼ੇਸ਼, ਫਟੇ ਕੱਪੜੇ ਅਤੇ ਧਾਤੂ ਦੇ ਕੁਝ ਟੁੱਕੜੇ ਮਿਲੇ ਸਨ। ਸ਼ਨੀਵਾਰ ਦੁਪਹਿਰ ਜਹਾਜ਼ ਦਾ ਸੰਪਰਕ ਟੁੱਟਣ ਤੋਂ ਬਾਅਦ ਜਲ ਸੈਨਾ ਦੇ ਬੇੜਿਆਂ ਨੂੰ ਸੋਨਾਰ ਸੰਕੇਤ ਮਿਲੇ, ਜਿਸ ਤੋਂ ਬਾਅਦ ਸ਼੍ਰੀਵਿਜੇ ਏਅਰਲਾਈਨਜ਼ ਦੇ ਜਹਾਜ਼ ਨੂੰ ਤਲਾਸ਼ ਕਰਨ 'ਚ ਕਾਮਯਾਬੀ ਮਿਲੀ ਹੈ।

Top News view more...

Latest News view more...