ਹੋਰ ਖਬਰਾਂ

ਬੰਗਲਾਦੇਸ਼ ਖਿਲਾਫ ਸੀਰੀਜ਼ ਜਿੱਤਣ 'ਤੇ ਅਮਿਤਾਭ ਬੱਚਨ ਨੇ ਭਾਰਤੀ ਟੀਮ ਨੂੰ ਵੱਖਰੇ ਅੰਦਾਜ਼ 'ਚ ਦਿੱਤੀ ਵਧਾਈ

By Jashan A -- November 11, 2019 1:11 pm -- Updated:Feb 15, 2021

ਬੰਗਲਾਦੇਸ਼ ਖਿਲਾਫ ਸੀਰੀਜ਼ ਜਿੱਤਣ 'ਤੇ ਅਮਿਤਾਭ ਬੱਚਨ ਨੇ ਭਾਰਤੀ ਟੀਮ ਨੂੰ ਵੱਖਰੇ ਅੰਦਾਜ਼ 'ਚ ਦਿੱਤੀ ਵਧਾਈ,ਨਵੀਂ ਦਿੱਲੀ: ਭਾਰਤ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਸ਼ਾਨਦਾਰ ਖੇਡ ਦਾ ਪ੍ਰਦਰਸਨ ਕਰ ਤੇ ਮੈਚ 'ਚ ਹੈਟ੍ਰਿਕ ਸਮੇਤ 6 ਵਿਕਟਾਂ ਲੈ ਕੇ ਬੰਗਲਾਦੇਸ਼ ਨੂੰ ਤੀਜੇ ਤੇ ਫੈਸਲਾਕੁੰਨ ਟੀ-20 ਮੁਕਾਬਲੇ ਵਿਚ ਐਤਵਾਰ ਨੂੰ 144 ਦੌੜਾਂ 'ਤੇ ਢੇਰ ਕਰ ਦਿੱਤਾ ਤੇ ਭਾਰਤ ਨੇ ਇਹ ਮੁਕਾਬਲਾ 30 ਦੌੜਾਂ ਨਾਲ ਜਿੱਤ ਕੇ 3 ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ।

ਅਜਿਹੇ 'ਚ ਭਾਰਤ ਦੀ ਧਮਾਕੇਦਾਰ ਜਿੱਤ 'ਤੇ ਅਭਿਨੇਤਾ ਅਮਿਤਾਭ ਬੱਚਨ ਨੇ ਟਵਿੱਟਰ 'ਤੇ ਖ਼ਾਸ ਸੰਦੇਸ਼ ਲਿਖ ਕੇ ਟੀਮ ਨੂੰ ਵਧਾਈ ਦਿੱਤੀ।ਦਰਅਸਲ, ਅਮਿਤਾਭ ਬੱਚਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕਰਦੇ ਹੋਏ ਲਿਖਿਆ, ''ਭਾਰਤ ਅਤੇ ਬੰਗਲਾਦੇਸ਼ ਦਾ ਟੀ-20 ਮੈਚ ਦੇਖ ਰਿਹਾ ਸੀ।

ਹੋਰ ਪੜ੍ਹੋ: ENG Vs NZ: ਪੰਜਵਾਂ ਟੀ20 ਮੈਚ ਰਿਹਾ ਰੋਮਾਂਚਕ, Superover 'ਚ ਇੰਗਲੈਂਡ ਨੇ ਹਾਸਲ ਕੀਤੀ ਜਿੱਤ

https://twitter.com/SrBachchan/status/1193610679720132608?s=20

ਉਨ੍ਹਾਂ ਦਾ ਸਕੋਰ 80 ਦੌੜਾਂ 'ਤੇ 2 ਵਿਕਟ ਸੀ ਅਤੇ ਗੇਂਦ ਮੈਦਾਨ ਦੀ ਹਰ ਨੁੱਕਰ 'ਚ ਜਾ ਰਹੀ ਸੀ। ਟੀ. ਵੀ. ਬੰਦ ਕੀਤਾ ਅਤੇ ਮੈਨਚੈਸਟਰ ਸਿਟੀ ਬਨਾਮ ਲਿਵਰਪੂਲ ਦਾ ਮੈਚ ਦੇਖਣ ਚਲਾ ਗਿਆ। ਇਕ ਘੰਟੇ ਬਾਅਦ ਵਾਪਸ ਆਇਆ ਤਾਂ ਭਾਰਤ ਜਿੱਤ ਗਿਆ। ਗੇਂਦਬਾਜ਼ਾਂ ਨੇ ਸ਼ਾਨਦਾਰ ਖੇਡ ਦਿਖਾਇਆ।''

ਤੁਹਾਨੂੰ ਦੱਸ ਦਈਏ ਕਿ ਚਾਹਰ ਨੇ ਟੀ-20 ਇਤਿਹਾਸ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਕਰਦਿਆਂ 3.2 ਓਵਰਾਂ 'ਚ ਸਿਰਫ 7 ਦੌੜਾਂ ਦੇ ਕੇ 6 ਵਿਕਟਾਂ ਲਈਆਂ ਤੇ ਭਾਰਤ ਨੂੰ ਸੀਰੀਜ਼ ਜਿੱਤ ਦਿਵਾਉਣ ਦੇ ਨਾਲ ਹੀ 'ਪਲੇਅਰ ਆਫ ਦਿ ਮੈਚ' ਵੀ ਬਣ ਗਿਆ।

-PTC News