ਹੋਰ ਖਬਰਾਂ

ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ 3-0 ਨਾਲ ਜਿੱਤੀ ਸੀਰੀਜ਼

By Jashan A -- October 15, 2019 10:21 am

ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ 3-0 ਨਾਲ ਜਿੱਤੀ ਸੀਰੀਜ਼,ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਤੇ ਆਖਰੀ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ 'ਚ ਦੱਖਣੀ ਅਫਰੀਕਾ ਨੂੰ 6 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 'ਚ ਕਲੀਨ ਸਵੀਪ ਕੀਤਾ। ਇਸ ਮੈਚ 'ਚ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

https://twitter.com/BCCIWomen/status/1183725748307161089?s=20

ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 45.5 ਓਵਰਾਂ ਵਿਚ 146 ਦੌੜਾਂ 'ਤੇ ਆਊਟ ਹੋ ਗਈ ਸੀ ਪਰ ਸਪਿਨਰਾਂ ਨੇ ਇਸ ਸਕੋਰ ਦਾ ਬਾਖੂਬੀ ਬਚਾਅ ਕੀਤਾ ਤੇ ਦੱਖਣੀ ਅਫਰੀਕੀ ਟੀਮ ਨੂੰ 48 ਓਵਰਾਂ ਵਿਚ 140 ਦੌੜਾਂ 'ਤੇ ਸਮੇਟ ਦਿੱਤਾ ਸੀ।

ਹੋਰ ਪੜ੍ਹੋ:KBC11: ਬਿਹਾਰ ਦੇ ਸਨੋਜ ਰਾਜ ਨੇ ਰਚਿਆ ਇਤਿਹਾਸ, ਰਾਤੋ ਰਾਤ ਬਣਿਆ ਕਰੋੜਪਤੀ

https://twitter.com/BCCIWomen/status/1183693330917445632?s=20

ਇਸ ਮੈਚ 'ਚ ਖੱਬੇ ਹੱਥ ਦੇ ਸਪਿਨਰ ਏਕਤਾ ਬਿਸ਼ਟ ਨੇ 32 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਰਾਜੇਸ਼ਵਰੀ ਗਾਇਕਵਾੜ ਨੇ 22 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਜਦਕਿ ਆਫ ਸਪਿੰਨਰ ਦੀਪਤੀ ਸ਼ਰਮਾ ਨੇ 24 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਹਰਮਨਪ੍ਰੀਤ ਕੌਰ, ਜੈਮੀਮਾ ਰੌਡਰਿਗਜ਼ ਅਤੇ ਮਾਨਸੀ ਜੋਸ਼ੀ ਨੂੰ ਇਕ ਇਕ ਵਿਕਟ ਮਿਲਿਆ।

-PTC News

  • Share