ਅੰਤਰਰਾਸ਼ਟਰੀ ਵਾਤਾਵਰਨ Activist Greta Thunberg ਵੀ ਕਿਸਾਨਾਂ ਦੇ ਹੱਕ ਚ ਨਿਤਰੀ , ਕੀਤਾ ਇਹ ਟਵੀਟ
ਨਵੀਂ ਦਿੱਲੀ : ਕੇਂਦਰ ਦੇ ਤਿੰਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਅੱਜ 70ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ। ਜਿੱਥੇ ਪੰਜਾਬੀ ਕਲਾਕਾਰ ਇਸ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ, ਓਥੇ ਹੀ ਅੰਤਰਰਾਸ਼ਟਰੀ ਪ੍ਰਸਿੱਧ ਕਲਾਕਾਰਾਂ ਵੱਲੋਂ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ। ਅਮਰੀਕੀ ਸਿੰਗਰ ਰਿਹਾਨਾ ਤੋਂ ਬਾਅਦ ਹੁਣ ਸਵੀਡਨ ਦੀ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ (Greta Thunberg) ਵੀ ਕਿਸਾਨ ਅੰਦੋਲਨ ਦੇ ਸਮਰਥਨ ’ਚ ਉਤਰ ਆਈ ਹੈ।
ਪੜ੍ਹੋ ਹੋਰ ਖ਼ਬਰਾਂ : ਦਿੱਲੀ ਪੁਲਿਸ ਨੇ ਦੀਪ ਸਿੱਧੂ ਸਮੇਤ 8 ਲੋਕਾਂ 'ਤੇ ਰੱਖਿਆ ਲੱਖਾਂ ਰੁਪਏ ਦਾ ਇਨਾਮ
[caption id="attachment_471876" align="aligncenter" width="482"]
ਅੰਤਰਰਾਸ਼ਟਰੀ ਵਾਤਾਵਰਨ Activist Greta Thunberg ਵੀ ਕਿਸਾਨਾਂ ਦੇ ਹੱਕ ਚ ਨਿਤਰੀ , ਕੀਤਾ ਇਹ ਟਵੀਟ[/caption]
ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੰਦੇ ਹੋਏ ਗਰੇਟਾ ਨੇ ਕਿਹਾ ਕਿ ਉਹ ਕਿਸਾਨਾਂ ਨਾਲ ਇਕਜੁਟਤਾ ਦੇ ਨਾਲ ਖੜ੍ਹੀ ਹੈ। ਕਿਸਾਨ ਅੰਦੋਲਨ ਨੂੰ ਲੈ ਰਿਹਾਨਾ ਦੇ ਟਵੀਟ ਦੇ ਕੁਝ ਘੰਟਿਆਂ ਬਾਅਦ ਹੀ ਗਰੇਟਾ ਥਨਬਰਗ ਨੇ ਵੀ ਸਮਰਥਨ ’ਚ ਟਵੀਟ ਕੀਤਾ। ਮੰਗਲਵਾਰ ਨੂੰ ਗਰੇਟਾ ਥਨਬਰਗ ਨੇ ਟਵੀਟ ਕਰ ਕੇ ਲਿਖਿਆ, ‘ਅਸੀਂ ਭਾਰਤ ’ਚ ਚੱਲ ਰਹੇ ਕਿਸਾਨ ਅੰਦੋਲਨ ਨਾਲ ਇਕਜੁਟਤਾ ’ਚ ਖੜ੍ਹੇ ਹਾਂ।
[caption id="attachment_471878" align="aligncenter" width="750"]
ਅੰਤਰਰਾਸ਼ਟਰੀ ਵਾਤਾਵਰਨ Activist Greta Thunberg ਵੀ ਕਿਸਾਨਾਂ ਦੇ ਹੱਕ ਚ ਨਿਤਰੀ , ਕੀਤਾ ਇਹ ਟਵੀਟ[/caption]
ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਪੌਪ ਸਿੰਗਰ ਰਿਹਾਨਾ (Rihanna) ਵੀ ਕਿਸਾਨ ਅੰਦੋਲਨ ਦਾ ਸਮਰਥਨ ਕਰ ਚੁੱਕੀ ਹੈ। ਰਿਹਾਨਾ ਨੇ ਪ੍ਰਦਰਸ਼ਨ ਸਥਾਨ ’ਤੇ ਇੰਟਰਨੈੱਟ ਸੇਵਾਵਾਂ ਨੂੰ ਬੰਦ ਕੀਤੇ ਜਾਣ ਵਾਲੀ ਇਕ ਖ਼ਬਰ ਨੂੰ ਸ਼ੇਅਰ ਕਰਦੇ ਹੋਏ ਕਿਹਾ, ‘ਅਸੀਂ ਇਸ ਬਾਰੇ ਗੱਲ ਕਿਉਂ ਕਰ ਰਹੇ ਹਾਂ ? ਰਿਹਾਨਾ ਨੇ ਆਪਣੇ ਟਵੀਟ ਦੇ ਨਾਲ #FarmersProtest ਵੀ ਜੋੜਿਆ ਹੈ।ਰਿਹਾਨਾ ਦੇ ਟਵਿੱਟਰ ’ਤੇ 10 ਕਰੋੜ Followers ਹਨ ਤੇ ਉਨ੍ਹਾਂ ਦੇ ਇਸ ਟਵੀਟ ਨੂੰ ਇਕ ਘੰਟੇ ’ਚ ਹਜ਼ਾਰਾਂ ਲੋਕਾਂ ਨੇ Retweet ਕੀਤਾ।
[caption id="attachment_471877" align="aligncenter" width="600"]
ਅੰਤਰਰਾਸ਼ਟਰੀ ਵਾਤਾਵਰਨ Activist Greta Thunberg ਵੀ ਕਿਸਾਨਾਂ ਦੇ ਹੱਕ ਚ ਨਿਤਰੀ , ਕੀਤਾ ਇਹ ਟਵੀਟ[/caption]
ਪੜ੍ਹੋ ਹੋਰ ਖ਼ਬਰਾਂ : ਅੰਮ੍ਰਿਤਸਰ 'ਚ ਵਿਅਕਤੀ ਨੇ ਪਤਨੀ ਅਤੇ ਪੁੱਤਰ ਦੀ ਹੱਤਿਆ ਕਰਨ ਤੋਂ ਬਾਅਦ ਖ਼ੁਦ ਨੂੰ ਮਾਰੀ ਗੋਲੀ
ਵਿਸ਼ਵ ਦੀ ਪ੍ਰਸਿੱਧ ਪਾਪ ਸਿੰਗਰ ਰਿਹਾਨਾ ਵਲੋਂ ਭਾਰਤ ਵਿਚ ਲਗਾਤਾਰ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਟਵੀਟ ਕੀਤੇ ਤੇ ਸਵਾਲ ਕੀਤਾ ਕਿ ਇਸ ਬਾਰੇ ਗੱਲ ਕਿਉਂ ਨਹੀਂ ਹੋ ਰਹੀ। ਜਿਸ ਤੋਂ ਬਾਅਦ ਕਈ ਇੰਟਰਨੈਸ਼ਨਲ ਸੈਲੇਬ੍ਰਿਟੀਜ਼ ਅੰਦੋਲਨਕਾਰੀ ਕਿਸਾਨਾਂ ਦੇ ਹੱਕ ਵਿਚ ਆਵਾਜ਼ ਚੁੱਕਦੇ ਹੋਏ ਦਿਖਾਈ ਦੇ ਰਹੇ ਹਨ। ਅੰਤਰਰਾਸ਼ਟਰੀ ਵਾਤਾਵਰਨ Activist ਗ੍ਰੇਟਾ ਥਨਬਰਗ ਨੇ ਵੀ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਆਪਣੀ ਹਮਾਇਤ ਦਿੱਤੀ ਹੈ।
-PTCNews