Fri, Apr 26, 2024
Whatsapp

IPL 2021: UAE 'ਚ ਖੇਡੇ ਜਾਣਗੇ ਸੀਜਨ 14 ਦੇ ਬਾਕੀ ਬਚੇ ਮੁਕਾਬਲੇ, BBCI ਨੇ ਕੀਤਾ ਐਲਾਨ

Written by  Baljit Singh -- May 29th 2021 02:57 PM
IPL 2021: UAE 'ਚ ਖੇਡੇ ਜਾਣਗੇ ਸੀਜਨ 14 ਦੇ ਬਾਕੀ ਬਚੇ ਮੁਕਾਬਲੇ, BBCI ਨੇ ਕੀਤਾ ਐਲਾਨ

IPL 2021: UAE 'ਚ ਖੇਡੇ ਜਾਣਗੇ ਸੀਜਨ 14 ਦੇ ਬਾਕੀ ਬਚੇ ਮੁਕਾਬਲੇ, BBCI ਨੇ ਕੀਤਾ ਐਲਾਨ

ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜਨ ਉੱਤੇ ਲੱਗਾ ਸਵਾਲੀਆ ਨਿਸ਼ਾਨ ਆਖ਼ਿਰਕਾਰ ਹੱਟ ਗਿਆ ਹੈ। ਬੀਸੀਸੀਆਈ ਨੇ ਆਈਪੀਐੱਲ 2021 ਦੇ ਬਾਕੀ ਬਚੇ ਮੈਚਾਂ ਨੂੰ ਯੂਏਈ ਵਿਚ ਕਰਵਾਉਣ ਦਾ ਫੈਸਲਾ ਕੀਤਾ ਹੈ। ਸ਼ਨੀਵਾਰ ਨੂੰ ਹੋਈ ਬੀਸੀਸੀਆਈ ਦੀ ਮੀਟਿੰਗ ਵਿਚ ਆਈਪੀਐੱਲ ਨੂੰ ਇੰਡੀਆ ਤੋਂ ਯੂਏਈ ਸ਼ਿਫਟ ਕਰਨ ਉੱਤੇ ਸਹਿਮਤੀ ਬਣੀ। ਪੜ੍ਹੋ ਹੋਰ ਖਬਰਾਂ: ਵੈਕਸੀਨੇਸ਼ਨ ਦੇ ਬਾਵਜੂਦ UK ‘ਚ ਕੋਰੋਨਾ ਦੀ ਤੀਜੀ ਲਹਿਰ ਦਾ ਖਤਰਾ ਪਿਛਲੇ ਕਈ ਦਿਨਾਂ ਤੋਂ ਹੀ ਆਈਪੀਐੱਲ ਦੇ 14ਵੇਂ ਸੀਜਨ ਦੇ ਇੰਡੀਆ ਤੋਂ ਯੂਏਈ ਸ਼ਿਫਟ ਹੋਣ ਦੇ ਕਿਆਸ ਲਗਾਏ ਜਾ ਰਹੇ ਸਨ ਪਰ ਹੁਣ ਤੱਕ ਬੀਸੀਸੀਆਈ ਇਸ ਗੱਲ ਉੱਤੇ ਕੁਝ ਵੀ ਬੋਲਣ ਤੋਂ ਬੱਚ ਰਿਹਾ ਸੀ। ਸ਼ਨੀਵਾਰ ਨੂੰ ਆਈਪੀਐੱਲ 2021 ਦੇ ਫਿਊਚਰ ਨੂੰ ਲੈ ਕੇ ਬੀਸੀਸੀਆਈ ਨੇ ਇੱਕ ਮੀਟਿੰਗ ਬੁਲਾਈ ਸੀ ਅਤੇ ਪਿਛਲੇ ਸਾਲ ਦੀ ਸਫਲਤਾ ਨੂੰ ਵੇਖਦੇ ਹੋਏ ਯੂਏਈ ਨੂੰ ਆਈਪੀਐੱਲ 2021 ਦੇ ਬਾਕੀ ਬਚੇ 31 ਮੈਚਾਂ ਦੀ ਮੇਜ਼ਬਾਨੀ ਲਈ ਚੁਣਿਆ ਗਿਆ। ਪੜ੍ਹੋ ਹੋਰ ਖਬਰਾਂ: 12-15 ਸਾਲ ਦੇ ਬੱਚਿਆਂ ਨੂੰ ਲੱਗੇਗਾ ਕੋਰਨਾ ਦਾ ਟੀਕਾ, ਫਾਈਜ਼ਰ ਦੀ ਵੈਕਸੀਨ ਨੂੰ EMA ਨੇ ਦਿੱਤੀ ਮਨਜ਼ੂਰੀ ਦੱਸ ਦਈਏ ਕਿ ਆਈਪੀਐੱਲ ਦੇ 14ਵੇਂ ਸੀਜਨ ਦਾ ਆਗਾਜ 9 ਅਪ੍ਰੈਲ ਤੋਂ ਮੁੰਬਈ ਅਤੇ ਚੇੱਨਈ ਵਿਚ ਹੋਇਆ ਸੀ। ਕਰੀਬ 25 ਦਿਨ ਤੱਕ ਬੀਸੀਸੀਆਈ ਟੂਰਨਾਮੈਂਟ ਨੂੰ ਸਫਲਤਾਪੂਰਵਕ ਆਯੋਜਿਤ ਕਰਵਾਉਣ ਵਿਚ ਕਾਮਯਾਬ ਰਿਹਾ। ਪਰ ਜਿਵੇਂ ਹੀ ਟੀਮਾਂ ਅਹਿਮਦਾਬਾਦ ਅਤੇ ਦਿੱਲੀ ਪਹੁੰਚੀਆਂ ਉਦੋਂ ਇਕੱਠੇ ਕਈ ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ। -PTC News


Top News view more...

Latest News view more...