ਮੁੱਖ ਖਬਰਾਂ

Mr. Bean Death : ਮਿਸਟਰ ਬੀਨ ਦਾ ਹੋ ਗਿਆ ਦੇਹਾਂਤ ? ਜਾਣੋ ਵਾਇਰਲ ਹੋ ਰਹੀ ਖ਼ਬਰ ਦਾ ਸੱਚ

By Shanker Badra -- November 23, 2021 7:11 pm -- Updated:Feb 15, 2021

ਹਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਤੇ 'ਮਿਸਟਰ ਬੀਨ' (Mr Bean Death Hoax) ਦੇ ਕਿਰਦਾਰ ਨਾਲ ਦਿਲਾਂ 'ਤੇ ਰਾਜ ਕਰਨ ਵਾਲੇ ਰੋਵਨ ਐਟਕਿਨਸਨ (Rowan Atkinson) ਨੂੰ ਲੈ ਕੇ ਉਸ ਦੇ ਪ੍ਰਸ਼ੰਸਕ ਪਰੇਸ਼ਾਨ ਹਨ। ਹਰ ਕੋਈ ਸੋਸ਼ਲ ਮੀਡੀਆ 'ਤੇ ਇਹੀ ਪੁੱਛ ਰਿਹਾ ਹੈ ਕੀ ਮਿਸਟਰ ਬੀਨ ਮਰ ਗਿਆ ਹੈ ?' ਸੱਚ ਤਾਂ ਇਹ ਹੈ ਕਿ ਮੌਤ ਦੀ ਇਹ ਖ਼ਬਰ ਸਿਰਫ਼ ਅਫ਼ਵਾਹ ਹੈ। 'ਜੌਨੀ ਇੰਗਲਿਸ਼' ਵਰਗਾ ਕਿਰਦਾਰ ਨਿਭਾਉਣ ਵਾਲਾ ਰੋਵਨ ਐਟਕਿੰਸਨ ਨਾ ਸਿਰਫ਼ ਜ਼ਿੰਦਾ (Rowan Atkinson is Not Dead) ਹੈ, ਬਲਕਿ ਪੂਰੀ ਤਰ੍ਹਾਂ ਤੰਦਰੁਸਤ ਹੈ।

Mr. Bean Death : ਮਿਸਟਰ ਬੀਨ ਦਾ ਹੋ ਗਿਆ ਦੇਹਾਂਤ ? ਜਾਣੋ ਵਾਇਰਲ ਹੋ ਰਹੀ ਖ਼ਬਰ ਦਾ ਸੱਚ

ਰੋਵਨ ਐਟਕਿੰਸਨ ਬਾਰੇ ਇਹ ਅਫਵਾਹ ਟਵਿੱਟਰ 'ਤੇ ਫੈਲੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ 66 ਸਾਲਾ ਅਦਾਕਾਰ ਨੂੰ ਲੈ ਕੇ ਪਰੇਸ਼ਾਨ ਹੋ ਗਏ। ਜਦੋਂ ਕਿਸੇ ਨੇ RIP Mr Bean ਲਿਖਣਾ ਸ਼ੁਰੂ ਕੀਤਾ ਤਾਂ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਹਮੇਸ਼ਾ ਹੱਸਦੇ-ਹੱਸਦੇ ਰਹਿਣ ਵਾਲੇ ਰੋਵਨ ਦੀ ਮੌਤ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਫਰਜ਼ੀ ਖਬਰਾਂ ਸਾਹਮਣੇ ਆਈਆਂ ਹਨ।

Mr. Bean Death : ਮਿਸਟਰ ਬੀਨ ਦਾ ਹੋ ਗਿਆ ਦੇਹਾਂਤ ? ਜਾਣੋ ਵਾਇਰਲ ਹੋ ਰਹੀ ਖ਼ਬਰ ਦਾ ਸੱਚ

ਖ਼ਬਰਾਂ ਮੁਤਾਬਕ ਰੋਵਨ ਐਟਕਿੰਸਨ ਦੀ ਮੌਤ ਦੀ ਇਹ ਅਫਵਾਹ ਇਕ ਟਵਿੱਟਰ ਹੈਂਡਲ ਤੋਂ ਫੈਲੀ ਸੀ, ਜਿਸ ਦਾ ਦਾਅਵਾ ਇੱਕ ਅਮਰੀਕੀ ਨਿਊਜ਼ ਚੈਨਲ ਕਰ ਰਿਹਾ ਸੀ। ਜਦੋਂ ਕਿ ਇਸ ਫਰਜ਼ੀ ਟਵਿੱਟਰ ਹੈਂਡਲ ਦੁਆਰਾ ਕੀਤੇ ਗਏ ਟਵੀਟ ਦੇ ਲਿੰਕ ਵਿੱਚ ਇੱਕ ਸਪੈਮ ਜਾਂ ਖਤਰਨਾਕ ਲਿੰਕ ਸੀ। ਕੁੱਲ ਮਿਲਾ ਕੇ ਇਸ 'ਤੇ ਕਲਿੱਕ ਕਰਨ ਵਾਲੇ ਉਪਭੋਗਤਾ ਇਸ ਸਪੈਮ ਦਾ ਸ਼ਿਕਾਰ ਹੋ ਗਏ।

Mr. Bean Death : ਮਿਸਟਰ ਬੀਨ ਦਾ ਹੋ ਗਿਆ ਦੇਹਾਂਤ ? ਜਾਣੋ ਵਾਇਰਲ ਹੋ ਰਹੀ ਖ਼ਬਰ ਦਾ ਸੱਚ

ਜਾਅਲੀ ਟਵੀਟ ਵਿੱਚ ਲਿਖਿਆ ਸੀ ,ਮਿਸਟਰ ਬੀਨ (ਰੋਵਨ ਐਟਕਿੰਸਨ) ਦੀ 58 ਸਾਲ ਦੀ ਉਮਰ ਵਿੱਚ ਕਾਰ ਹਾਦਸੇ ਤੋਂ ਬਾਅਦ ਮੌਤ ਹੋ ਗਈ। ਇੱਕ ਹੋਰ ਟਵੀਟ ਵਿੱਚ ਲਿਖਿਆ, "ਅੰਗਰੇਜ਼ੀ ਕਾਮੇਡੀਅਨ ਅਤੇ ਅਭਿਨੇਤਾ ਰੋਵਨ ਐਟਕਿੰਸਨ ਉਰਫ ਮਿਸਟਰ ਬੀਨ ਦੀ ਮੌਤ ਬਾਰੇ ਖ਼ਬਰ, ਕਿਉਂਕਿ 58 ਸਾਲ ਦੇ ਅਭਿਨੇਤਾ ਦੀ 18 ਮਾਰਚ 2017 ਨੂੰ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਸੱਚ ਤਾਂ ਇਹ ਹੈ ਕਿ ਇਸ ਟਵੀਟ ਵਿੱਚ ਵੀ ਤੱਥਾਂ ਦੀ ਗਲਤੀ ਹੈ। ਰੋਵਨ ਐਟਕਿੰਸਨ 2017 ਵਿੱਚ 58 ਸਾਲ ਦੀ ਨਹੀਂ, ਸਗੋਂ 62 ਸਾਲ ਦੇ ਸਨ।

Mr. Bean Death : ਮਿਸਟਰ ਬੀਨ ਦਾ ਹੋ ਗਿਆ ਦੇਹਾਂਤ ? ਜਾਣੋ ਵਾਇਰਲ ਹੋ ਰਹੀ ਖ਼ਬਰ ਦਾ ਸੱਚ

1990 ਵਿੱਚ ਟੀਵੀ 'ਤੇ ਆਇਆ ਸੀ ਇਹ ਕਿਰਦਾਰ

'ਮਿਸਟਰ ਬੀਨ' ਦਾ ਕਿਰਦਾਰ ਪਹਿਲੀ ਵਾਰ 1990 'ਚ ਟੀਵੀ 'ਤੇ ਨਜ਼ਰ ਆਇਆ ਸੀ। ਇਸ ਤੋਂ ਬਾਅਦ ਹੌਲੀ-ਹੌਲੀ ਇਹ ਕਿਰਦਾਰ ਪੂਰੀ ਦੁਨੀਆ 'ਚ ਮਸ਼ਹੂਰ ਹੋ ਗਿਆ। ਇਸ ਕਿਰਦਾਰ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 'ਮਿਸਟਰ ਬੀਨ' ਦਾ ਫੇਸਬੁੱਕ ਪੇਜ ਦੁਨੀਆ ਭਰ 'ਚ ਸਭ ਤੋਂ ਵੱਧ ਲਾਈਕ ਕੀਤੇ ਜਾਣ ਵਾਲੇ ਪੇਜਾਂ 'ਚ 10ਵੇਂ ਨੰਬਰ 'ਤੇ ਆਉਂਦਾ ਹੈ।
-PTCNews