Sat, Apr 27, 2024
Whatsapp

ਪਤਨੀ ਤੋਂ ਤੰਗ ਆਏ ਪਤੀ ਨੇ ਚੁੱਕਿਆ ਖੌਫ਼ਨਾਕ ਕਦਮ, ਹੋਈ ਮੌਤ

Written by  Jashan A -- November 08th 2019 09:48 AM
ਪਤਨੀ ਤੋਂ ਤੰਗ ਆਏ ਪਤੀ ਨੇ ਚੁੱਕਿਆ ਖੌਫ਼ਨਾਕ ਕਦਮ, ਹੋਈ ਮੌਤ

ਪਤਨੀ ਤੋਂ ਤੰਗ ਆਏ ਪਤੀ ਨੇ ਚੁੱਕਿਆ ਖੌਫ਼ਨਾਕ ਕਦਮ, ਹੋਈ ਮੌਤ

ਪਤਨੀ ਤੋਂ ਤੰਗ ਆਏ ਪਤੀ ਨੇ ਚੁੱਕਿਆ ਖੌਫ਼ਨਾਕ ਕਦਮ, ਹੋਈ ਮੌਤ,ਜਗਰਾਓਂ: ਜਗਰਾਓਂ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪਤਨੀ ਤੋਂ ਦੁਖੀ ਹੋ ਕੇ ਇੱਕ ਪਤੀ ਨੇ ਖੁਦ ਨੂੰ ਮੌਤ ਦੇ ਘਾਟ ਉਤਾਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵਾਂ ਵਿਚ ਆਪਸੀ ਝਗੜੇ ਦੇ ਚਲਦਿਆਂ ਵਿਕਤੀ ਨੇ ਇਹ ਕਦਮ ਚੁੱਕਿਆ ਹੈ। Suicide ਮ੍ਰਿਤਕ ਦੀ ਪਹਿਚਾਣ ਰਾਜੀਵ ਗਾਂਧੀ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਮੁਤਾਬਕ ਰਾਜੀਵ ਗਾਂਧੀ ਦਾ ਵਿਆਹ 2016 'ਚ ਜੋਤੀ ਪੁੱਤਰੀ ਜਸਵੰਤ ਸਿੰਘ ਵਾਸੀ ਜਗਰਾਓਂ ਨੇ ਨਾਲ ਹੋਇਆ ਸੀ। ਹੋਰ ਪੜ੍ਹੋ: ਇਨਸਾਨੀਅਤ ਹੋਈ ਸ਼ਰਮਸਾਰ, ਪਹਿਲਾਂ ਨੌਜਵਾਨ ਨੂੰ ਕੁੱਟਿਆ ਮਗਰੋਂ ਜੁੱਤੀਆਂ 'ਤੇ ਰਗੜਵਾਈ ਨੱਕ, ਦੇਖੋ ਵੀਡੀਓ Suicideਉਹਨਾਂ ਦੱਸਿਆ ਕਿ ਬੀਤੇ ਦਿਨ ਜੋਤੀ ਦਾ ਫੋਨ ਆਇਆ ਕਿ ਰਾਜੀਵ ਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਤੇ ਸਿਵਲ ਹਸਪਤਾਲ ਲੁਧਿਆਣਾ ਪਹੁੰਚਣ ਲਈ ਕਿਹਾ। ਜਿਸ ਤੋਂ ਬਾਅਦ ਜੋਤੀ ਆਪਣੀ ਮਰਜ਼ੀ ਨਾਲ ਹਸਪਤਾਲ ਤੋਂ ਛੁੱਟੀ ਕਰਵਾ ਕੇ ਬਾਹਰ ਉਸ ਦੇ ਪੁੱਤਰ ਨੂੰ ਲੈ ਆਈ ਤੇ ਕਹਿੰਦੀ ਇਲਾਜ ਪ੍ਰਾਈਵੇਟ ਹਸਪਤਾਲ ਤੋਂ ਕਰਵਾਉਣਾ ਹੈ, ਪਰ ਰਸਤੇ 'ਚ ਹੀ ਵਿਅਕਤੀ ਨੇ ਦਮ ਤੋੜ ਦਿੱਤਾ। ਇਸ ਸਬੰਧੀ ਥਾਣਾ ਸਿਟੀ ਜਗਰਾਓਂ ਵਿਖੇ ਕਥਿਤ ਦੋਸ਼ੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਜਨਾਚ ਸ਼ੁਰੂ ਕਰ ਦਿੱਤੀ ਹੈ। -PTC News


Top News view more...

Latest News view more...