ਜੋਧਪੁਰ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਗੈਂਗਸਟਰ ‘ਤੇ ਦੀਵਾਨੀ ਹੋਈ ਏਅਰਹੋਸਟੈੱਸ , ਬੰਦੂਕਾਂ ਦੇ ਪਰਛਾਵੇਂ ਹੇਠ ਹੋਇਆ ਵਿਆਹ

jailed-gangster-wedding-girlfriend-air-hostess-at-jodhpur-temple
ਜੋਧਪੁਰ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਗੈਂਗਸਟਰ 'ਤੇ ਦੀਵਾਨੀ ਹੋਈ ਏਅਰਹੋਸਟੈੱਸ , ਬੰਦੂਕਾਂ ਦੇ ਪਰਛਾਵੇਂ ਹੇਠ ਹੋਇਆ ਵਿਆਹ

ਜੋਧਪੁਰ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਗੈਂਗਸਟਰ ‘ਤੇ ਦੀਵਾਨੀ ਹੋਈ ਏਅਰਹੋਸਟੈੱਸ , ਬੰਦੂਕਾਂ ਦੇ ਪਰਛਾਵੇਂ ਹੇਠ ਹੋਇਆ ਵਿਆਹ:ਜੈਪੁਰ : ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਵਿੱਚ ਇੱਕ ਅਜਿਹਾ ਵਿਆਹ ਦੇਖਣ ਨੂੰ ਮਿਲਿਆ ਹੈ ,ਜਿਥੇ ਬੰਦੂਕਾਂ ਦੇ ਪਰਛਾਵੇਂ ਹੇਠ ਇੱਕ ਵਿਆਹ ਹੋਇਆ ਹੈ। ਇਹ ਵਿਆਹ ਕੋਈ ਆਮ ਖ਼ਾਸ ਮੁੰਡੇ ਦਾ ਨਹੀਂ ਬਲਕਿ ਸਜ਼ਾ ਕੱਟ ਰਹੇ ਇੱਕ ਗੈਂਗਸਟਰ ਦਾ ਦੱਸਿਆ ਜਾ ਰਿਹਾ ਹੈ। ਉਸ ਦਾ ਵਿਆਹ ਹਰਿਆਣਾ ਦੀ ਵਸਨੀਕ ਗੁਰਜੀਤ ਕੌਰ ਨਾਲ ਹੋਇਆ ਹੈ।

jailed-gangster-wedding-girlfriend-air-hostess-at-jodhpur-temple

ਜੋਧਪੁਰ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਗੈਂਗਸਟਰ ‘ਤੇ ਦੀਵਾਨੀ ਹੋਈ ਏਅਰਹੋਸਟੈੱਸ , ਬੰਦੂਕਾਂ ਦੇ ਪਰਛਾਵੇਂ ਹੇਠ ਹੋਇਆ ਵਿਆਹ

ਦਰਅਸਲ ‘ਚ ਇਕ ਨਾਮੀ ਗੈਂਗਸਟਰ ਉਪਰ ਇਕ ਏਅਰਹੋਸਟੈਸ ਫ਼ਿਦਾ ਹੋ ਗਈ ਹੈ। ਜਿਸ ਤੋਂ ਬਾਅਦ ਗੈਂਗਸਟਰ ਵਿਕਰਮਜੀਤ ਸਿੰਘ ਨੇ ਏਅਰਹੋਸਟੈਸ ਗੁਰਜੀਤ ਕੌਰ ਨਾਲ ਜੋਧਪੁਰ ਦੇ ਪਿੰਡ ਪੱਬੂਪੁਰਾ ਦੇ ਇਕ ਮੰਦਰ ਵਿਚ ਵਿਆਹ ਕਰਵਾਇਆ ਹੈ ,ਜਿਥੇ ਮੰਦਰ ਦੇ ਆਲੇ-ਦੁਆਲੇ ਭਾਰੀ ਸੁਰੱਖਿਆ ਬੰਦੋਬਸਤ ਕੀਤੇ ਗਏ ਸਨ। ਇਸ ਦੌਰਾਨ ਵਿਆਹ ਦੀਆਂ ਰਸਮਾਂ ਦੋਹਾਂ ਪਰਵਾਰਾਂ ਦੀ ਮੌਜੂਦਗੀ ਵਿਚ ਹੋਈਆਂ ਹਨ।

jailed-gangster-wedding-girlfriend-air-hostess-at-jodhpur-temple

ਜੋਧਪੁਰ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਗੈਂਗਸਟਰ ‘ਤੇ ਦੀਵਾਨੀ ਹੋਈ ਏਅਰਹੋਸਟੈੱਸ , ਬੰਦੂਕਾਂ ਦੇ ਪਰਛਾਵੇਂ ਹੇਠ ਹੋਇਆ ਵਿਆਹ

ਦੱਸਿਆ ਜਾਂਦਾ ਹੈ ਕਿ ਗੈਂਗਸਟਰ ਵਿਕਰਮਜੀਤ ਸਿੰਘ ਲਾਰੈਂਸ ਬਿਸ਼ਨੋਈ ਗਿਰੋਹ ਦਾ ਮੈਂਬਰ ਹੈ। ਵਿਕਰਮਜੀਤ ਸਿੰਘ ਹਰਿਆਣਾ ਵਿੱਚ ਫਿਰੌਤੀ ਅਤੇ ਫਾਇਰਿੰਗ ਦੇ ਕਈ ਮਾਮਲਿਆਂ ਦਾ ਦੋਸ਼ੀ ਹੈ। ਫਿਲਹਾਲ ਉਹ ਜੋਧਪੁਰ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ ,ਜਿਸ ਨੂੰ ਵਿਆਹ ਵਾਸਤੇ ਆਰਜ਼ੀ ਜ਼ਮਾਨਤ ਮਿਲ ਗਈ ਹੈ।

jailed-gangster-wedding-girlfriend-air-hostess-at-jodhpur-temple
ਜੋਧਪੁਰ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਗੈਂਗਸਟਰ ‘ਤੇ ਦੀਵਾਨੀ ਹੋਈ ਏਅਰਹੋਸਟੈੱਸ , ਬੰਦੂਕਾਂ ਦੇ ਪਰਛਾਵੇਂ ਹੇਠ ਹੋਇਆ ਵਿਆਹ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਪੰਜਾਬੀ ਮੁੰਡੇ ‘ਤੇ ਫਿਦਾ ਹੋਈ ਵਿਦੇਸ਼ੀ ਮੁਟਿਆਰ , ਜਾਣੋਂ ਜਨਮ-ਅਸ਼ਟਮੀ ਵਾਲੇ ਦਿਨ ਹੀ ਕਿਉਂ ਕਰਵਾਇਆ ਵਿਆਹ

ਦੱਸ ਦੇਈਏ ਕਿ ਵਿਕਰਮਜੀਤ ਸਿੰਘ ਨੂੰ ਜ਼ਮਾਨਤ ਦੇਣ ਤੋਂ ਪਹਿਲਾਂ ਅਦਾਲਤ ਨੇ ਗੁਰਜੀਤ ਕੌਰ ਨੂੰ ਤਲਬ ਕੀਤਾ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਤੇ ਉਸ ਉਪਰ ਵਿਆਹ ਵਾਸਤੇ ਕੋਈ ਦਬਾਅ ਤਾਂ ਨਹੀਂ ਪਾਇਆ ਜਾ ਰਿਹਾ। ਇਸ ਤੋਂ ਬਾਅਦ ਹੀ ਅਦਾਲਤ ਨੇ ਗੈਂਗਸਟਰ ਨੂੰ ਜ਼ਮਾਨਤ ਦਿੱਤੀ ਹੈ। ਵਿਕਰਮਜੀਤ ਸਿੰਘ ਨੂੰ 2017 ਵਿਚ ਇਟਲੀ ਫ਼ਰਾਰ ਹੋਣ ਦੀ ਕੋਸ਼ਿਸ਼ ਦੌਰਾਨ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
-PTCNews