Advertisment

ਸਟੱਡੀ ਵੀਜ਼ਾ 'ਤੇ ਕੈਨੇਡਾ ਗਏ ਵਿਦਿਆਰਥੀ ਦੀ ਦੋ ਦਿਨ ਬਾਅਦ ਹੋਈ ਮੌਤ, ਮਾਪਿਆਂ ਨੇ ਲਗਾਈ ਮਦਦ ਦੀ ਗੁਹਾਰ! 

author-image
Ragini Joshi
New Update
ਸਟੱਡੀ ਵੀਜ਼ਾ 'ਤੇ ਕੈਨੇਡਾ ਗਏ ਵਿਦਿਆਰਥੀ ਦੀ ਦੋ ਦਿਨ ਬਾਅਦ ਹੋਈ ਮੌਤ, ਮਾਪਿਆਂ ਨੇ ਲਗਾਈ ਮਦਦ ਦੀ ਗੁਹਾਰ! 
Advertisment
Jalandhar Teen Dies Just Two Days After Landing in Canada: ਸਟੱਡੀ ਵੀਜ਼ਾ 'ਤੇ ਕੈਨੇਡਾ ਗਏ ਵਿਦਿਆਰਥੀ ਦੀ ਦੋ ਦਿਨ ਬਾਅਦ ਹੋਈ ਮੌਤ, ਮਾਪਿਆਂ ਨੇ ਲਗਾਈ ਮਦਦ ਦੀ ਗੁਹਾਰ! ਪੰਜਾਬ ਤੋਂ ਹਰ ਸਾਲ ਕਈ ਵਿਦਿਆਰਥੀ ਵਧੀਆ ਭਵਿੱਖ ਦੀ ਭਾਲ 'ਚ ਵਿਦੇਸ਼ ਜਾਂਦੇ ਹਨ ਅਤੇ ਉਹਨਾਂ ਦੇ ਮਾਪੇ ਵੀ ਕਰਜ਼ਾ ਚੁੱਕ ਕੇ ਉਹਨਾਂ ਦੀ ਇਸ ਆਸ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਪਰ ਇਸ ਦੌਰਾਨ ਜਦੋਂ ਕੋਈ ਵੱਡਾ ਹਾਦਸਾ ਵਾਪਰ ਜਾਵੇ ਤਾਂ ਦਿਲ ਨੂੰ ਗਹਿਰੀ ਠੇਸ ਲੱਗਣਾ ਸੁਭਾਵਿਕ ਹੈ। ਅਜਿਹਾ ਹੀ ਕੁਝ ਹੋਇਆ ਜਲੰਧਰ ਦੇ ਇਕ ਹੋਣਹਾਰ ਨੌਜਵਾਨ ਨਾਲ, ਜੋ ਕਿ ਸਟੱਡੀ ਵੀਜ਼ਾ 'ਤੇ ਵਿਦੇਸ਼ ਪੜਾਈ ਕਰਨ ਗਿਆ ਸੀ। ਕੈਨੇਡਾ ਪਹੁੰਚ ਕੇ ਦੋ ਦਿਨ ਬਾਅਦ ਹੀ ਉਸਦੀ ਮੌਤ ਹੋ ਗਈ, ਜਿਸ ਕਾਰਨ ਪਰਿਵਾਰ ਅਜੇ ਤੱਕ ਸਦਮੇ 'ਚ ਹੈ। Jalandhar Teen Dies Just Two Days After Landing in CanadaJalandhar Teen Dies Just Two Days After Landing in Canada: ਜਲੰਧਰ ਦੇ ਪਾਮਰੋਇਲ ਫਲੈਟਸ ਗਰੀਨ ਮਾਡਲ ਟਾਊਨ ਦੇ ਵਾਸੀ ਇੰਦਰਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਅਨੂੰ ਜੁਨੇਜਾ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦਾ ਪੁੱਤਰ ਸਹਿਜ ਜੁਨੇਜਾ (੧੯) ੧੮ ਦਸੰਬਰ ਨੂੰ ਕੈਨੇਡਾ ਸਟੱਡੀ ਵੀਜ਼ਾ 'ਤੇ ਗਿਆ ਸੀ। ਉਹ ਕੈਨੇਡਾ ਪਹੁੰਚ ਕੇ ਕਾਫੀ ਖੁਸ਼ ਵੀ ਸੀ ਪਰ ਦੋ ਦਿਨ ਬਾਅਦ ਭਾਵ ੨੦  ਦਸੰਬਰ ਨੂੰ ਸਹਿਜ ਸਵੇਰੇ ਸੁੱਤਾ ਹੀ ਨਹੀਂ ਉਠਿਆ। ਉਸਦੇ ਨਾਲ ਰਹਿ ਰਹੇ ਦੋਸਤ ਨੇ ਇਸਦੀ ਸੂਚਨਾ ਤੁਰੰਤ ਐਂਬੂਲੈਂਸ ਨੂੰ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। Jalandhar Teen Dies Just Two Days After Landing in Canada: ਸਹਿਜ ਦੇ ਮਾਤਾ-ਪਿਤਾ ਨੇ ਸਰਕਾਰ ਨੂੰ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਵਾਪਸ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਹੁਣ ਉਹਨਾਂ ਦੀ ਆਰਥਿਕ ਹਾਲਤ ਇੰਨ੍ਹੀ ਠੀਕ ਨਹੀਂ ਹੈ ਕਿ ਉਹ ਖੁਦ ਆਪ ਅਜਿਹਾ ਕਰ ਸਕਣ। ਉਹਨਾਂ ਵੱਲੋਂ ਸੁਸ਼ਮਾ ਸਵਰਾਜ ਨੂੰ ਟਵੀਟ ਕਰ ਕੇ ਵੀ ਇਹ ਅਪੀਲ ਕੀਤੀ ਗਈ ਹੈ। —PTC News-
Advertisment

Stay updated with the latest news headlines.

Follow us:
Advertisment