ਦੇਸ਼- ਵਿਦੇਸ਼

ਜਲੰਧਰ ਦੀ ਹੋਣਹਾਰ ਧੀ ਨੇ ਇਟਲੀ 'ਚ ਖੱਟਿਆ ਨਾਮਣਾ

By Jagroop Kaur -- December 29, 2020 1:12 pm -- Updated:Feb 15, 2021

ਅੱਜ ਨੌਜਵਾਨ ਪੀੜ੍ਹੀ ਵੱਲੋਂ ਰੋਜ਼ੀ ਰੋਟੀ ਖਾਤਿਰ ਇਟਲੀ ਜਾ ਵੱਸੇ ਪੰਜਾਬੀਆਂ ਦੀ ਦੂਜੀ ਪੀੜ੍ਹੀ ਸਿੱਖਿਆ ਖੇਤਰ ਵਿਚ ਵੱਡੀਆਂ ਮੱਲਾਂ ਮਾਰ ਰਹੀ ਹੈ। ਜਲੰਧਰ ਜਿਲ੍ਹੇ ਦੇ ਪਿੰਡ ਕੁਲਾਰ (ਮਲਸੀਆ) ਦੇ ਲਾਲਾ ਸ਼ਿਵ ਦਿਆਲ ਦੀ ਪੋਤਰੀ ਰਵੀਨਾ ਕੁਮਾਰ ਨੇ ਰੋਮ ਦੀ "ਸਪੇਐਨਸਾ ਯੂਨੀਵਰਸਿਟੀ, ਤੋਂ ਇੰਟਰਨੈਸ਼ਨਲ ਪੌਲਟੀਕਲ ਸਾਇੰਸ ਰੈਲੇਸ਼ਨ ਵਿਚੋਂ 110 ਨੰਬਰਾਂ 'ਚੋ 104 ਅੰਕ ਪ੍ਰਾਪਤ ਕਰਕੇ ਇਕ ਇਤਿਹਾਸਿਕ ਪ੍ਰਾਪਤੀ ਵੱਲ ਕਦਮ ਵਧਾਏ ਹਨ।

ਹੋਰ ਪੜ੍ਹੋ :ਸਦਨ ‘ਚ ਬੇਇਜ਼ਤ ਹੋਣ ਵਾਲੇ ਡਿਪਟੀ ਸਪੀਕਰ ਨੇ ਕੀਤੀ ਖ਼ੁਦਕੁਸ਼ੀ

ਗੁਰਵਿੰਦਰ ਕੁਮਾਰ ਤੇ ਮਾਤਾ ਸ਼ਕੁੰਤਲਾ ਦੀ ਹੋਣਹਾਰ ਧੀ ਨੇ ਆਪਣੀ ਸਖ਼ਤ ਮਿਹਨਤ ਨਾਲ ਜਿੱਥੇ ਪੜ੍ਹਾਈ ਵਿਚ ਸਫਲਤਾ ਦੇ ਝੰਡੇ ਬੁਲੰਦ ਕਰਕੇ ਮਾਪਿਆਂ ਦਾ ਨਾਮ ਚਮਕਾਇਆ ਹੈ, ਉੱਥੇ ਇਟਲੀ ਰਹਿੰਦਾ ਸਮੁੱਚਾ ਭਾਰਤੀ ਭਾਈਚਾਰਾ ਵੀ ਆਪਣੀ ਧੀ 'ਤੇ ਮਾਣ ਮਹਿਸੂਸ ਕਰ ਰਿਹਾ ਹੈ।

ਪੜ੍ਹੋ ਪੜ੍ਹੋ :ਯੂਕੇ ‘ਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਨੇ ਭਾਰਤ ‘ਚ ਦਿੱਤੀ ਦਸਤਕ, 6 ਮਰੀਜ਼ ਆਏ ਸਾਹਮਣੇ

ਪ੍ਰੈਸ ਨਾਲ ਗੱਲਬਾਤ ਕਰਦਿਆਂ ਰਵੀਨਾ ਨੇ ਦੱਸਿਆ ਕਿ ਉਸ ਨੂੰ ਰੋਮ ਹਵਾਈ ਅੱਡੇ ਤੋਂ ਨੌਕਰੀ ਲਈ ਪਹਿਲਾ ਹੀ ਸੱਦਾ ਪੱਤਰ ਮਿਲ ਚੁੱਕਿਆ ਹੈ ਪਰ ਫਿਲਹਾਲ ਉਹ ਹੋਰ ਪੜ੍ਹਨਾ ਚਾਹੁੰਦੀ ਹੈ। ਉਸਨੂੰ ਪਰਿਵਾਰ ਵੱਲੋਂ ਹਰ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਹੈ। ਦੱਸਣਯੋਗ ਹੈ ਕਿ ਇੰਟਰਨੈਸ਼ਨਲ ਪੌਲਟੀਕਲ ਸਾਇੰਸ ਦੀ ਪੜ੍ਹਾਈ ਕਰਨ ਵਾਲੇ ਬੱਚੇ ਦੇਸ਼ ਦੇ ਡਿਪਲੋਮੈਂਟ ਸਿਸਟਮ ਦਾ ਹਿੱਸਾ ਬਣਕੇ ਸੇਵਾਵਾਂ ਨਿਭਾਉਂਦੇ ਹਨ।