ਕਸ਼ਮੀਰ ‘ਚ ਸੁਰੱਖਿਆ ਬਲਾ ਨੂੰ ਮਿਲੀ ਵੱਡੀ ਕਾਮਯਾਬੀ, ਵੱਡੇ ਅੱਤਵਾਦੀ ਸੰਗਠਨ ਦੇ ਪ੍ਰਮੁੱਖ ਦੇ ਭਤੀਜੇ ਨੂੰ ਕੀਤਾ ਢੇਰ

indian army

ਕਸ਼ਮੀਰ ‘ਚ ਸੁਰੱਖਿਆ ਬਲਾ ਨੂੰ ਮਿਲੀ ਵੱਡੀ ਕਾਮਯਾਬੀ, ਵੱਡੇ ਅੱਤਵਾਦੀ ਸੰਗਠਨ ਦੇ ਪ੍ਰਮੁੱਖ ਦੇ ਭਤੀਜੇ ਨੂੰ ਕੀਤਾ ਢੇਰ,ਸ੍ਰੀਨਗਰ: ਦੱਖਣ ਕਸ਼ਮੀਰ ਦੇ ਤਰਾਲ ਵਿੱਚ ਪਿਛਲੇ ਦਿਨੀ ਹੋਈ ਭਿਆਨਕ ਮੁੱਠਭੇੜ ਵਿੱਚ ਸੁਰੱਖਿਆ ਬਲਾ ਨੇ ਅੱਤਵਾਦੀ ਸੰਗਠਨ ਜੈਸ਼ – ਏ – ਮੁਹੰਮਦ ਦੇ ਪ੍ਰਮੁੱਖ ਮੌਲਾਨਾ ਮਸੂਦ ਅਜਹਰ ਦੇ ਭਤੀਜੇ ਉਸਮਾਨ ਹੈਦਰ ਸਮੇਤ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ।

usmanਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ।ਅਧਿਕਾਰੀਆਂ ਦੇ ਮੁਤਾਬਕ, ਮੁੱਠਭੇੜ ਵਾਲੀ ਜਗ੍ਹਾ ਤੋਂ ਐਮ – 4 ਕਾਰਬਾਇਨ ਵੀ ਬਰਾਮਦ ਕੀਤੀ ਗਈ, ਜਿਨ੍ਹਾਂ ਦਾ ਸੁਰੱਖਿਆ ਬਲਾ ‘ਤੇ ਹੋਣ ਵਾਲੇ ਸਨਾਇਪਰ ਹਮਲਿਆਂ ਵਿੱਚ ਇਸਤੇਮਾਲ ਕੀਤੇ ਜਾਣ ਦਾ ਸੰਦੇਹ ਸੀ।ਦੱਸਿਆ ਜਾ ਰਿਹਾ ਹੈ ਕਿ ਉਸਮਾਨ ਦੇ ਇਲਾਵਾ ਦੂਜੇ ਅੱਤਵਾਦੀ ਦੀ ਪਹਿਚਾਣ ਸ਼ੌਕਤ ਅਹਿਮਦ ਖਾਨ ਦੇ ਰੂਪ ਵਿੱਚ ਹੋਈ ਹੈ।

ਹੋਰ ਪੜ੍ਹੋ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਅਤੇ ਉੱਘੇ ਵਿਦਵਾਨ ਡਾਕਟਰ ਰੂਪ ਸਿੰਘ ਦੁਆਰਾ ਲਿਖੀ ਪੁਸਤਕ ਝੁਲਤੇ ਨਿਸ਼ਾਨ ਰਹੇਂ ਦੀ ਹੋਈ ਘੁੰਡ ਚੁਕਾਈ

ਅਧਿਕਾਰੀਆਂ ਨੇ ਦੱਸਿਆ ਕਿ ਪੁਲਵਾਮਾ ਜਿਲ੍ਹੇ ਵਿੱਚ ਤਰਾਲ ਦੇ ਚੰਕੇਤਾਰ ਪਿੰਡ ਵਿੱਚ ਦਿਨ ਭਰ ਚੱਲੀ ਮੁੱਠਭੇੜ ਤੋਂ ਬਾਅਦ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਖੁਫੀਆ ਜਾਣਕਾਰੀ ਦੇ ਨਾਲ ਹੀ ਮੁੱਠਭੇੜ ਵਾਲੀ ਥਾਂ ਤੋਂ ਬਰਾਮਦ ਕੀਤੀ ਗਈ ਸਮੱਗਰੀ ਤੋਂ ਦੋਨਾਂ ਅੱਤਵਾਦੀਆਂ ਦੇ ਜੈਸ਼ – ਏ – ਮੁਹੰਮਦ ਨਾਲ ਸੰਬੰਧ ਹੋਣ ਦੀ ਗੱਲ ਸਾਹਮਣੇ ਆਈ ਹੈ।

ਦੱਸ ਦੇਈਏ ਕਿ ਪਿਛਲੇ ਹਫ਼ਤੇ ਤਰਾਲ ਇਲਾਕੇ ਵਿੱਚ ਫੌਜ ਦਾ ਇੱਕ ਜਵਾਨ ਅਤੇ ਸੀਮਾ ਸੁਰੱਖਿਆ ਬਲਾ ਦਾ ਇੱਕ ਕਰਮੀ ਸਨਾਇਪਰ ਹਮਲੇ ਵਿੱਚ ਮਾਰੇ ਗਏ ਸਨ।

—PTC News