ਜਾਪਾਨ ਪੰਜਾਬ ਅੰਦਰ ਇਲੈਕਟ੍ਰੋਨਿਕਸ, ਆਈਟੀ ਅਤੇ ਫੂਡ ਸੈਕਟਰ ਵਿਚ ਨਿਵੇਸ਼ ਕਰਨ ਦਾ ਇੱਛੁਕ: ਹਰਸਿਮਰਤ ਕੌਰ ਬਾਦਲ

Harsimrat Kaur Badal

ਜਾਪਾਨ ਪੰਜਾਬ ਅੰਦਰ ਇਲੈਕਟ੍ਰੋਨਿਕਸ, ਆਈਟੀ ਅਤੇ ਫੂਡ ਸੈਕਟਰ ਵਿਚ ਨਿਵੇਸ਼ ਕਰਨ ਦਾ ਇੱਛੁਕ: ਹਰਸਿਮਰਤ ਕੌਰ ਬਾਦਲ

ਕਿਹਾ ਕਿ ਦੇਸ਼ ਅੰਦਰ ਵੀ ਫੂਡ ਸੈਕਟਰ ਵਿਚ ਜਾਪਾਨੀ ਨਿਵੇਸ਼ ਵਧਣ ਦੀ ਸੰਭਾਵਨਾ ਹੈ

ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਜਾਪਾਨ ਨੇ ਪੰਜਾਬ ਵਿਚ ਇਲੈਕਟ੍ਰੋਨਿਕਸ, ਸੂਚਨਾ ਤਕਨੀਕ ਅਤੇ ਫੂਡ ਪ੍ਰੋਸੈਸਿੰਗ ਸੈਕਟਰ ਦੇ ਖੇਤਰਾਂ ਅੰਦਰ ਨਿਵੇਸ਼ ਕਰਨ ਸੰਬੰਧੀ ਦਿਲਚਸਪੀ ਵਿਖਾਈ ਹੈ।ਇਸ ਦਾ ਖੁਲਾਸਾ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਇਹ ਜਾਣਕਾਰੀ ਉਹਨਾਂ ਨੂੰ ਅੱਜ ਦਿੱਲੀ ਵਿਚ ਇੱਕ ਮੀਟਿੰਗ ਦੌਰਾਨ ਜਾਪਾਨੀ ਰਾਜਦੂਤ ਕੇਂਜੀ ਹਿਰਾਮਾਤਸੂ ਨੇ ਦਿੱਤੀ।

ਉਹਨਾਂ ਕਿਹਾ ਕਿ ਪੰਜਾਬ ਵਿਚ ਨਿਵੇਸ਼ ਕਰਨ ਤੋਂ ਇਲਾਵਾ ਜਾਪਾਨੀ ਰਾਜਦੂਤ ਨੇ ਉਹਨਾਂ ਨੂੰ ਵਰਲਡ ਫੂਡ ਇੰਡੀਆ 2017 ਦੌਰਾਨ ਫੂਡ ਪ੍ਰੋਸੈਸਿੰਗ ਸੈਕਟਰ ਦੀਆਂ ਜਾਪਾਨੀ ਅਤੇ ਭਾਰਤੀ ਫਰਮਾਂ ਵਿਚਕਾਰ ਹੋਏ ਐਮਓਯੂਜ਼ ਅਤੇ ਪ੍ਰਾਜੈਕਟਾਂ ਦੀ ਤਾਜ਼ਾ ਸਥਿਤੀ ਤੋਂ ਜਾਣੂ ਕਰਵਾਇਆ ਹੈ।

ਹੋਰ ਪੜ੍ਹੋ: ਪਾਕਿਸਤਾਨ ਮੰਤਰੀ ਦੇ ਭੜਕਾਊ ਟਵੀਟ ‘ਤੇ ਭੜਕੀ ਹਰਸਿਮਰਤ ਕੌਰ ਬਾਦਲ , ਦਿੱਤਾ ਠੋਕਵਾਂ ਜਵਾਬ

ਉਹਨਾਂ ਕਿਹਾ ਕਿ ਇਸ ਜਾਣਕਾਰੀ ਦੇ ਆਧਾਰ ਉੱਤੇ ਮੈਂ ਵਿਸ਼ਵਾਸ਼ ਨਾਲ ਕਹਿ ਸਕਦੀ ਹਾਂ ਕਿ ਆਉਣ ਵਾਲੇ ਕੁੱਝ ਸਾਲਾਂ ਦੌਰਾਨ ਭਾਰਤ ਵਿਚ ਜਾਪਾਨੀ ਨਿਵੇਸ਼ ਕਈ ਗੁਣਾ ਵਧੇਗਾ।

ਬੀਬਾ ਬਾਦਲ ਨੇ ਕਿਹਾ ਕਿ ਜਾਪਾਨੀ ਰਾਜਦੂਤ ਨੇ ਉਹਨਾਂ ਨੂੰ ਜਾਪਾਨ ਵਿਚ ਹੋਣ ਵਾਲੇ ਸਮਾਗਮ ਵਰਲਡ ਅਸੰਬਲੀ ਫਾਰ ਵਿਮੈਨ (ਡਬਲਿਊਏਡਬਲਿਊ) ਵਿਚ ਭਾਗ ਲੈਣ ਦਾ ਵੀ ਸੱਦਾ ਦਿੱਤਾ। ਉਹਨਾਂ ਦੱਸਿਆ ਕਿ ਸ੍ਰੀ ਹਿਰਾਮਾਤਸੂ ਨੇ ਜਾਪਾਨ ਸਰਕਾਰ ਵੱਲੋਂ ਭਾਰਤ ਵਿਚ ਔਰਤਾਂ ਅਤੇ ਕੁੜੀਆਂ ਦੇ ਸਸ਼ਕਤੀਕਰਨ ਲਈ ਕੰਮ ਕਰ ਰਹੀਆਂ ਐਨਜੀਓਜ਼ ਦੀ ਮੱਦਦ ਕਰਨ ਦੀ ਜਤਾਈ ਇੱਛਾ ਬਾਰੇ ਵੀ ਦੱਸਿਆ ਹੈ। ਉਹਨਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਹ ਸਾਂਝੇਦਾਰੀ ਸਾਰਿਆਂ ਲਈ ਫਾਇਦੇਮੰਦ ਹੋਵੇਗੀ।

-PTC News