ਨਗਰ ਨਿਗਮ ਚੋਣਾਂ ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਦਰਾਂ ਸੀਟਾਂ ਤੇ ਕਾਬਜ਼ ਹੋ ਕੇ ਆਉਣ ਵਾਲੇ 2022 ਵਿਧਾਨ ਸਭਾ ਚੋਣਾਂ ਚ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਦਾਅਵਾ ਜਥੇਦਾਰ ਤੋਤਾ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਕੀਤਾ ਜਥੇਦਾਰ ਤੋਤਾ ਸਿੰਘ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ 'ਤੇ ਤੰਜ ਕੱਸਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਪਿਛਲੇ ਚਾਰ ਸਾਲਾਂ ਚ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਦਾ ਜਵਾਬ ਲੋਕ ਆਉਣ ਵਾਲੇ ਦੋ ਹਜਾਰ ਬਾਈ ਵਿਧਾਨ ਸਭਾ ਚ ਅਕਾਲੀ ਦਲ ਦੀ ਸਰਕਾਰ ਬਣਾ ਕੇ ਮੂੰਹ ਤੋੜ ਜੁਆਬ ਦੇਣਗੇ |
ਪੜ੍ਹੋ ਹੋਰ ਖ਼ਬਰਾਂ : ਵਿਆਹ ਵਾਲੀ ਗੱਡੀ ‘ਤੇ ਕਿਸਾਨੀ ਝੰਡਾ ਲਗਾ ਕੇ ਲਾੜੀ ਵਿਆਹੁਣ ਗਿਆ ਲਾੜਾ
ਜਿੱਤ ਦਾ ਤੋਤਾ ਸਿੰਘ ਵੱਲੋਂ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਨਗਰ ਨਿਗਮ ਚੋਣਾਂ ਚ ਜਿੱਥੇ ਪੰਦਰਾਂ ਉਮੀਦਵਾਰਾਂ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੋਕਲ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਗਈ ।ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਮੋਗੇ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਝੋਲੀ ਪੰਦਰਾਂ ਸੀਟਾਂ ਪਾ ਕੇ ਇਹ ਸਬੂਤ ਪੇਸ਼ ਕੀਤਾ ਹੈ ਕਿ ਲੋਕ ਝੂਠੇ ਵਾਅਦਿਆਂ ਨੂੰ ਨਕਾਰ ਕੇ ਵਿਕਾਸ ਚਾਹੁੰਦੇ ਹਨ |

ਪੜ੍ਹੋ ਹੋਰ ਖ਼ਬਰਾਂ :
ਲਗਾਤਾਰ 12ਵੇਂ ਵੀ ਦਿਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ ‘ਚ ਰਿਕਾਰਡ ਵਾਧਾ
ਉਨ੍ਹਾਂ ਕਿਹਾ ਕਿ ਅਜੇ ਤੱਕ ਸਰਕਾਰ ਵੱਲੋਂ ਮੇਅਰ ਦੇ ਐਲਾਨ ਦੀ ਕੋਈ ਵੀ ਤਰੀਕ ਸਾਹਮਣੇ ਨਹੀਂ ਆਈ ਹੈ ਪਰ ਫਿਰ ਵੀ ਜੇਕਰ ਆਜ਼ਾਦ ਉਮੀਦਵਾਰਾਂ ਦੀ ਜ਼ਮੀਰ ਜਾਗਦੀ ਹੋਈ ਤਾਂ ਅਕਾਲੀ ਦਲ ਨਗਰ ਨਿਗਮ ਮੋਗਾ ਚ ਆਪਣਾ ਮੇਅਰ ਬਣਾਏਗਾ ।ਜਥੇਦਾਰ ਤੋਤਾ ਸਿੰਘ ਨੇ ਕਿਹਾ ਪਿੱਚਰ ਅਜੇ ਬਾਕੀ ਹੈ ਇਹ ਤਾਂ ਸਿਰਫ਼ ਟ੍ਰੇਲਰ ਸੀ ਪੂਰੀ ਪਿਕਚਰ ਲੋਕਾਂ ਦੇ ਸਾਹਮਣੇ 2022 ਚ ਆਏਗੀ ਜਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ !