ਮੁੱਖ ਖਬਰਾਂ

ਅਫ਼ਗਾਨਿਸਤਾਨ : ਕਾਬੁਲ ਦੇ ਸ਼ਹਿਰ ਦੇਹਮਾਜ਼ੰਗ ਚੌਕ ਨੇੜੇ ਹੋਇਆ ਜ਼ਬਰਦਸਤ ਧਮਾਕਾ , ਮਚੀ ਭਗਦੜ

By Shanker Badra -- October 20, 2021 12:10 pm -- Updated:Feb 15, 2021

ਕਾਬੁਲ : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਦੇਹਮਾਜ਼ੰਗ ਚੌਕ ਨੇੜੇ ਅੱਜ ਸਵੇਰੇ ਜ਼ੋਰਦਾਰ ਧਮਾਕਾ ਹੋਇਆ ਹੈ। ਇਸ ਘਟਨਾ ਵਿੱਚ ਕਿੰਨੇ ਲੋਕ ਜ਼ਖਮੀ ਹੋਏ ਹਨ, ਇਸ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਦੇ ਨਾਲ ਹੀ ਤਾਲਿਬਾਨ ਪ੍ਰਸ਼ਾਸਨ ਨੇ ਮ੍ਰਿਤਕਾਂ ਦੀ ਗਿਣਤੀ ਦੱਸਣ ਤੋਂ ਵੀ ਇਨਕਾਰ ਕਰ ਦਿੱਤਾ ਹੈ।

ਅਫ਼ਗਾਨਿਸਤਾਨ : ਕਾਬੁਲ ਦੇ ਸ਼ਹਿਰ ਦੇਹਮਾਜ਼ੰਗ ਚੌਕ ਨੇੜੇ ਹੋਇਆ ਜ਼ਬਰਦਸਤ ਧਮਾਕਾ , ਮਚੀ ਭਗਦੜ

ਇੱਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਦੇਹਮਾਜ਼ੰਗ ਖੇਤਰ ਵਿੱਚ ਸਵੇਰੇ 7.50 ਵਜੇ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਦਿੱਤੀ ਅਤੇ ਇਸ ਆਵਾਜ਼ ਨੇ ਲੋਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਇਸ ਦੇ ਨਾਲ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਕਾਰ ਬੰਬ ਧਮਾਕਾ ਹੋ ਸਕਦਾ ਹੈ। ਚਸ਼ਮਦੀਦਾਂ ਅਨੁਸਾਰ ਤਾਲਿਬਾਨ ਸੁਰੱਖਿਆ ਬਲਾਂ ਦੀਆਂ ਗੱਡੀਆਂ ਇਲਾਕੇ ਵੱਲ ਭੱਜ ਰਹੀਆਂ ਸਨ।

ਅਫ਼ਗਾਨਿਸਤਾਨ : ਕਾਬੁਲ ਦੇ ਸ਼ਹਿਰ ਦੇਹਮਾਜ਼ੰਗ ਚੌਕ ਨੇੜੇ ਹੋਇਆ ਜ਼ਬਰਦਸਤ ਧਮਾਕਾ , ਮਚੀ ਭਗਦੜ

ਚਸ਼ਮਦੀਦਾਂ ਨੇ ਦੱਸਿਆ ਕਿ ਤਾਲਿਬਾਨ ਫ਼ੌਜਾਂ ਨੂੰ ਪਹਿਲਾਂ ਹੀ ਸੰਭਾਵਿਤ ਹਮਲੇ ਬਾਰੇ ਸੁਚੇਤ ਕਰ ਦਿੱਤਾ ਗਿਆ ਸੀ, ਕਿਉਂਕਿ ਉਨ੍ਹਾਂ ਨੇ ਮੰਗਲਵਾਰ ਨੂੰ ਕਾਬੁਲ ਸ਼ਹਿਰ ਵਿੱਚ ਕਈ ਚੌਕੀਆਂ ਸਥਾਪਤ ਕੀਤੀਆਂ ਅਤੇ ਸ਼ਹਿਰ ਦੀਆਂ ਵੱਖ -ਵੱਖ ਥਾਵਾਂ 'ਤੇ ਮੁੱਖ ਸੜਕਾਂ ਤੋਂ ਲੰਘਣ ਵਾਲੇ ਹਰ ਵਾਹਨ ਦੀ ਜਾਂਚ ਕੀਤੀ ਗਈ ਸੀ। ਹਾਲਾਂਕਿ ਤਾਲਿਬਾਨ ਪ੍ਰਸ਼ਾਸਨ ਨੇ ਘਟਨਾ ਬਾਰੇ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਅਫ਼ਗਾਨਿਸਤਾਨ : ਕਾਬੁਲ ਦੇ ਸ਼ਹਿਰ ਦੇਹਮਾਜ਼ੰਗ ਚੌਕ ਨੇੜੇ ਹੋਇਆ ਜ਼ਬਰਦਸਤ ਧਮਾਕਾ , ਮਚੀ ਭਗਦੜ

ਅਗਸਤ ਦੇ ਅੱਧ ਵਿੱਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪੂਰੇ ਅਫਗਾਨਿਸਤਾਨ ਵਿੱਚ ਸੁਰੱਖਿਆ ਸਥਿਤੀ ਆਮ ਤੌਰ 'ਤੇ ਸ਼ਾਂਤ ਪਰ ਅਨਿਸ਼ਚਿਤ ਬਣੀ ਹੋਈ ਹੈ। ਹਾਲਾਂਕਿ, ਹਾਲ ਹੀ ਦੇ ਹਫਤਿਆਂ ਵਿੱਚ ਕਈ ਅਫਗਾਨ ਸੂਬਿਆਂ ਵਿੱਚ ਇਸਲਾਮਿਕ ਸਟੇਟ ਨਾਲ ਜੁੜੇ ਅੱਤਵਾਦੀਆਂ ਦੁਆਰਾ ਜਾਨਲੇਵਾ ਬੰਬ ਹਮਲੇ ਹੋਏ ਹਨ।
-PTCNews

  • Share