Sun, Jun 1, 2025
Whatsapp

ਕਪੂਰਥਲਾ ਪੁਲਿਸ ਵੱਲੋਂ 2 ਨਸ਼ਾ ਤਸਕਰਾਂ ਸਮੇਤ 100 ਕਰੋੜ ਰੁਪਏ ਦੀ 20 ਕਿੱਲੋ ਹੈਰੋਇਨ ਬਰਾਮਦ

Reported by:  PTC News Desk  Edited by:  Shanker Badra -- August 31st 2021 06:46 PM -- Updated: August 31st 2021 06:49 PM
ਕਪੂਰਥਲਾ ਪੁਲਿਸ ਵੱਲੋਂ 2 ਨਸ਼ਾ ਤਸਕਰਾਂ ਸਮੇਤ 100 ਕਰੋੜ ਰੁਪਏ ਦੀ 20 ਕਿੱਲੋ ਹੈਰੋਇਨ ਬਰਾਮਦ

ਕਪੂਰਥਲਾ ਪੁਲਿਸ ਵੱਲੋਂ 2 ਨਸ਼ਾ ਤਸਕਰਾਂ ਸਮੇਤ 100 ਕਰੋੜ ਰੁਪਏ ਦੀ 20 ਕਿੱਲੋ ਹੈਰੋਇਨ ਬਰਾਮਦ

ਕਪੂਰਥਲਾ : ਜੇਲ੍ਹਾਂ ਵਿਚ ਬੰਦ ਖ਼ਤਰਨਾਕ ਗੈਂਗਸਟਰਾਂ ਵੱਲੋਂ ਸ਼ੱਕੀ ਤੌਰ 'ਤੇ ਚਲਾਏ ਜਾ ਰਹੇ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕਰਦਿਆਂ ਕਪੂਰਥਲਾ ਪੁਲਿਸ ਨੇ ਸੋਮਵਾਰ ਨੂੰ 2 ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਨਾਲ 100 ਕਰੋੜ ਰੁਪਏ ਦੀ ਲਾਗਤ ਵਾਲੀ 20 ਕਿੱਲੋ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਨਸ਼ਾ ਤਸਕਰਾਂ ਦੀ ਪਛਾਣ ਬਲਵਿੰਦਰ ਸਿੰਘ ਪਿੰਡ ਸਾਰੰਗਵਾਲ ਹੁਸ਼ਿਆਰਪੁਰ ਅਤੇ ਪੀਟਰ ਮਸੀਹ ਵਾਸੀ ਬਸਤੀ ਦਾਨਿਸ਼ਮੰਦਾ ਜਲੰਧਰ ਵਜੋਂ ਹੋਈ ਹੈ। ਪੀਟਰ ਮਸੀਹ ਪਹਿਲਾਂ ਹੀ ਦੋ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। [caption id="attachment_528855" align="aligncenter" width="300"] ਕਪੂਰਥਲਾ ਪੁਲਿਸ ਵੱਲੋਂ 2 ਨਸ਼ਾ ਤਸਕਰਾਂ ਸਮੇਤ 100 ਕਰੋੜ ਰੁਪਏ ਦੀ 20 ਕਿੱਲੋ ਹੈਰੋਇਨ ਬਰਾਮਦ[/caption] 'ਪੜ੍ਹੋ ਹੋਰ ਖ਼ਬਰਾਂ : ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ' , ਚੱਲਦੀ ਕਾਰ ਨੂੰ ਲੱਗੀ ਅੱਗ , ਡਰਾਈਵਰ ਨੂੰ ਝਰੀਟ ਤੱਕ ਨਹੀਂ ਲੱਗੀ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਸੋਮਵਾਰ ਨੂੰ ਕਪੂਰਥਲਾ ਦੇ ਹਾਈ-ਟੈਕ ਢਿਲਵਾਂ ਪੁਲਸ ਨਾਕੇ 'ਤੇ ਇੱਕ ਟਰੱਕ ਅਤੇ ਇੱਕ ਹੁੰਡਈ ਆਈ 20 ਕਾਰ ਨੂੰ ਰੋਕਿਆ, ਜਿਨਾਂ ਦੀ ਤਲਾਸ਼ੀ ਲੈਣ 'ਤੇ ਤਸਕਰਾਂ ਦੇ ਕਬਜ਼ੇ 'ਚੋਂ 20 ਕਿਲੋ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ। ਡੀਜੀਪੀ ਨੇ ਅੱਗੇ ਦੱਸਿਆ ਕਿ ਵਾਹਨਾਂ ਦੇ ਡਰਾਈਵਰਾਂ ਨੂੰ ਪੁਲਿਸ ਪਾਰਟੀ ਵੱਲੋਂ ਚੈਕ ਪੁਆਇੰਟ 'ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਵਿਅਕਤੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ, ਪੁਲਸ ਵਲੋਂ ਉਨਾਂ ਨੂੰ ਥੋੜੀ ਦੇਰ ਪਿੱਛਾ ਕਰਨ ਤੋਂ ਬਾਅਦ ਹੀ ਮੌਕੇ 'ਤੇ ਕਾਬੂ ਕਰ ਲਿਆ ਗਿਆ। [caption id="attachment_528858" align="aligncenter" width="275"] ਕਪੂਰਥਲਾ ਪੁਲਿਸ ਵੱਲੋਂ 2 ਨਸ਼ਾ ਤਸਕਰਾਂ ਸਮੇਤ 100 ਕਰੋੜ ਰੁਪਏ ਦੀ 20 ਕਿੱਲੋ ਹੈਰੋਇਨ ਬਰਾਮਦ[/caption] ਡੀਜੀਪੀ ਨੇ ਦੱਸਿਆ ਕਿ ਉਨਾਂ ਦੇ ਸਰੀਰ ਦੀ ਜਾਂਚ ਦੌਰਾਨ ਪੁਲਸ ਨੇ ਉਨਾਂ ਦੇ ਨਿੱਜੀ ਕਬਜ਼ੇ ਅਤੇ ਉਨਾਂ ਦੇ 2 ਵਾਹਨਾਂ ਵਿਚੋਂ 20 ਪੈਕਟ ਹੈਰੋਇਨ ਬਰਾਮਦ ਕੀਤੇ ਹਨ। ਕਪੂਰਥਲਾ ਦੇ ਐਸਐਸਪੀ ਐਚਐਸ ਖੱਖ ਨੇ ਦੱਸਿਆ ਕਿ ਖੇਪ ਨੂੰ ਲੁਕਾਉਣ ਲਈ ਡਰੱਗ ਤਸਕਰਾਂ ਵੱਲੋਂ ਟਰੱਕ ਦੇ ਡਰਾਈਵਰ ਦੇ ਕੈਬਿਨ ਦੀ ਛੱਤ ਵਿਚ 2 ਵਿਸ਼ੇਸ਼ ਬਕਸੇ ਬਣਾਏ ਗਏ ਸਨ। ਹੈਰੋਇਨ ਦੀ ਖੇਪ ਬਲਵਿੰਦਰ ਸਿੰਘ ਦੁਆਰਾ ਟਰੱਕ ਨੰਬਰ ਐਚਆਰ 55 ਕੇ 2510 ਵਿਚ ਸ੍ਰੀਨਗਰ ਦੀ ਪੂਰਮਰਾ ਮੰਡੀ ਤੋਂ ਤਸਕਰੀ ਕਰ ਕੇ ਲਿਆਂਦੀ ਗਈ ਸੀ ਅਤੇ ਪੀਟਰ ਮਸੀਹ ਨੇ ਉਸ ਤੋਂ ਖੇਪ ਪ੍ਰਾਪਤ ਕੀਤੀ ਸੀ। [caption id="attachment_528857" align="aligncenter" width="297"] ਕਪੂਰਥਲਾ ਪੁਲਿਸ ਵੱਲੋਂ 2 ਨਸ਼ਾ ਤਸਕਰਾਂ ਸਮੇਤ 100 ਕਰੋੜ ਰੁਪਏ ਦੀ 20 ਕਿੱਲੋ ਹੈਰੋਇਨ ਬਰਾਮਦ[/caption] ਡੀਜੀਪੀ ਨੇ ਕਿਹਾ ਕਿ ਪੁਲਿਸ ਨੂੰ ਇਸ ਮਾਮਲੇ ਵਿਚ ਨਾਰਕੋ-ਗੈਂਗਸਟਰ ਐਂਗਲ ਹੋਣ ਦਾ ਸ਼ੱਕ ਹੈ ਅਤੇ ਇਹ ਵੀ ਪਤਾ ਲੱਗਾ ਹੈ ਕਿ ਪੀਟਰ ਮਸੀਹ ਨੂੰ ਖ਼ਤਰਨਾਕ ਗੈਂਗਸਟਰ ਰਜਨੀਸ਼ ਕੁਮਾਰ ਉਰਫ਼ ਪ੍ਰੀਤ ਫਗਵਾੜਾ ਦੇ ਭਰਾ ਗਗਨਦੀਪ ਨੇ ਖੇਪ ਪ੍ਰਾਪਤ ਕਰਨ ਲਈ ਭੇਜਿਆ ਸੀ। ਡੀਜੀਪੀ ਨੇ ਕਿਹਾ ਕਿ ਪੁਲਸ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰੇਗੀ ਅਤੇ ਅੱਗੇ ਦੀ ਜਾਂਚ ਲਈ ਉਨਾਂ ਦੇ ਪੁਲਸ ਰਿਮਾਂਡ ਦੀ ਮੰਗ ਕਰੇਗੀ ਤਾਂ ਕਿ ਪੁਲਸ ਇਸ ਡਰੱਗ ਨੈਟਵਰਕ ਵਿਚ ਸ਼ਾਮਲ ਸਾਰੇ ਸੰਪਰਕਾਂ ਦਾ ਪਤਾ ਲਗਾ ਸਕੇ। -PTCNews


Top News view more...

Latest News view more...

PTC NETWORK