ਕਰਨਾਟਕ ‘ਚ ਉਸਾਰੀ ਅਧੀਨ ਇਮਾਰਤ ਹੋਈ ਢਹਿ ਢੇਰੀ, 2 ਦੀ ਮੌਤ, 6 ਗੰਭੀਰ ਜ਼ਖਮੀ (ਤਸਵੀਰਾਂ)

kar
ਕਰਨਾਟਕ 'ਚ ਉਸਾਰੀ ਅਧੀਨ ਇਮਾਰਤ ਹੋਈ ਢਹਿ ਢੇਰੀ, 2 ਦੀ ਮੌਤ, 6 ਗੰਭੀਰ ਜ਼ਖਮੀ (ਤਸਵੀਰਾਂ)

ਕਰਨਾਟਕ ‘ਚ ਉਸਾਰੀ ਅਧੀਨ ਇਮਾਰਤ ਹੋਈ ਢਹਿ ਢੇਰੀ, 2 ਦੀ ਮੌਤ, 6 ਗੰਭੀਰ ਜ਼ਖਮੀ (ਤਸਵੀਰਾਂ),ਧਾਰਵਾਡ: ਕਰਨਾਟਕ ਦੇ ਧਾਰਵਾਡ ‘ਚ ਅੱਜ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਉਸਾਰੀ ਅਧੀਨ ਇਮਾਰਤ ਢਹਿ ਢੇਰੀ ਹੋ ਗਈ। ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ 6 ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਹੈ। ਮਿਲੀ ਜਾਣਕਾਰੀ ਮੁਤਾਬਕ ਇਮਾਰਤ ਦੇ ਮਲਬੇ ‘ਚ ਦੱਬੇ 37 ਲੋਕਾਂ ਨੂੰ ਬਚਾਇਆ ਗਿਆ ਹੈ।

kar
ਕਰਨਾਟਕ ‘ਚ ਉਸਾਰੀ ਅਧੀਨ ਇਮਾਰਤ ਹੋਈ ਢਹਿ ਢੇਰੀ, 2 ਦੀ ਮੌਤ, 6 ਗੰਭੀਰ ਜ਼ਖਮੀ (ਤਸਵੀਰਾਂ)

ਸਥਾਨਕ ਪੁਲਿਸ ਮੁਤਾਬਕ ਇਹ ਹਾਦਸਾ ਧਾਰਵਾਡ ਦੇ ਕੁਮਾਰੇਸਵਰ ਇਲਾਕੇ ‘ਚ ਦਰਦਨਾਕ ਹਾਦਸਾ ਵਾਪਰਿਆ ਹੈ।

ਹੋਰ ਪੜ੍ਹੋ:45 ਦਿਨਾਂ ‘ਚ ਲੁਧਿਆਣਾ ਨਗਰ ਨਿਗਮ ਚੋਣ ਦਾ ਨੋਟੀਫਿਕੇਸ਼ਨ ਹੋਵੇ ਜਾਰੀ -ਹਾਈਕੋਰਟ

ਜ਼ਿਕਰੋਯੋਗ ਹੈ ਕਿ ਹਾਦਸਾ ਹੋਣ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਮਾਰਤ ‘ਚ ਪਿਛਲੇ 2 ਸਾਲਾਂ ਤੋਂ ਨਿਰਮਾਣ ਦਾ ਕੰਮ ਚੱਲ ਰਿਹਾ ਸੀ, ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਤੀਸਰੀ ਮੰਜ਼ਿਲ ਦਾ ਕੰਮ ਪੂਰਾ ਕੀਤਾ ਜਾ ਰਿਹਾ ਸੀ।

ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ‘ਚ ਸਹਿਮ ਦਾ ਮਾਹੌਲ ਬਣਾਇਆ ਹੋਇਆ ਹੈ। ਫਿਲਹਾਲ ਮਲਬੇ ਵਿੱਚੋਂ ਕੱਢੇ ਗਏ ਲੋਕਾਂ ਨੂੰ ਨੇੜੇ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ।

-PTC News