Fri, Apr 26, 2024
Whatsapp

ਕਸ਼ਮੀਰ ਦੇ ਤੰਗਧਾਰ ਸੈਕਟਰ ’ਚੋਂ ਏਕੇ-47 ਸਣੇ ਕਰੋੜਾਂ ਦੀ ਹੈਰੋਇਨ ਬਰਾਮਦ

Written by  Baljit Singh -- June 26th 2021 03:15 PM -- Updated: June 26th 2021 03:19 PM
ਕਸ਼ਮੀਰ ਦੇ ਤੰਗਧਾਰ ਸੈਕਟਰ ’ਚੋਂ ਏਕੇ-47 ਸਣੇ ਕਰੋੜਾਂ ਦੀ ਹੈਰੋਇਨ ਬਰਾਮਦ

ਕਸ਼ਮੀਰ ਦੇ ਤੰਗਧਾਰ ਸੈਕਟਰ ’ਚੋਂ ਏਕੇ-47 ਸਣੇ ਕਰੋੜਾਂ ਦੀ ਹੈਰੋਇਨ ਬਰਾਮਦ

ਨੈਸ਼ਨਲ ਡੈਸਕ: ਕਸ਼ਮੀਰ ’ਚ ਸੁਰੱਖਿਆ ਫੋਰਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਤੰਗਧਾਰ ਇਲਾਕੇ ’ਚ ਘੁਸਪੈਠ ਦੀ ਕੋਸ਼ਿਸ ਨੂੰ ਨਾਕਾਮ ਕੀਤਾ ਗਿਆ ਹੈ। ਇਸ ਦੌਰਾਨ ਹਥਿਆਰ, ਗੋਲਾ ਬਾਰੂਦ, ਦਵਾਈਆਂ ਦੇ ਨਾਲ ਹੈਰੋਇਨ ਦੇ ਛੇ ਪੈਕੇਟ ਮਿਲੇ ਹਨ। ਇਸ ਹੈਰੋਇਨ ਦੀ ਬਾਜ਼ਾਰ ’ਚ ਕੀਮਤ ਕਰੀਬ 30 ਕਰੋੜ ਰੁਪਏ ਹੈ। ਪੜੋ ਹੋਰ ਖਬਰਾਂ: ਪੰਜਾਬ ਦੇ ਇਸ ਸ਼ਹਿਰ ‘ਚ 100 ਰੁਪਏ ਤੋਂ ਪਾਰ ਹੋਇਆ ਪੈਟਰੋਲ, ਲੋਕਾਂ ‘ਚ ਮਚੀ ਹਾਹਾਕਾਰ ਦੱਸ ਦੇਈਏ ਕਿ ਖੁਫੀਆ ਇਨਪੁੱਟ ਦੇ ਆਧਾਰ ’ਤੇ ਕੁਪਵਾੜਾ ਪੁਲਸ ਨੇ ਸੈਨਾ ਦੀ 7-ਆਰ.ਆਰ. (ਰਾਸ਼ਟਰੀ ਰਾਈਫਲਸ) ਅਤੇ ਬੀ.ਐੱਸ.ਐੱਫ. ਦੀ 87 ਬਟਾਲੀਅਨ ਦੇ ਨਾਲ ਮੁਹਿੰਮ ਚਲਾਈ। ਇਸ ਦੌਰਾਨ ਤੰਗਧਾਰ ਇਲਾਕ ’ਚ ਇਕ ਏ ਕੇ-47 ਰਾਈਫਲਸ, ਦੋ ਗ੍ਰੇਨੇਡ, ਹੈਰੋਇਨ ਦੇ ਛੇ ਪੈਕੇਟਾਂ ਦੇ ਨਾਲ ਹੋਰ ਵੀ ਗੋਲਾ-ਬਾਰੂਦ ਬਰਾਮਦ ਹੋਇਆ ਹੈ। ਬਰਾਮਦ ਹੈਰੋਇਨ ਦੀ ਬਾਜ਼ਾਰ ਦੀ ਕੀਮਤ ਕਰੀਬ 30 ਕਰੋੜ ਰੁਪਏ ਹੈ। ਪੁਲਸ ਨੇ ਇਸ ਸਬੰਧ ’ਚ ਮਾਮਲਾ ਦਰਜ ਕਰ ਲਿਆ ਹੈ। ਅੱਗੇ ਦੀ ਜਾਂਚ ਜਾਰੀ ਹੈ। [caption id="attachment_510175" align="alignnone" width="600"] social media[/caption] ਫੜੇ ਗਏ ਲੋਕਾਂ ਦੇ ਕੋਲੋਂ ਲਗਭਗ 45 ਕਰੋੜ ਰੁਪਏ ਮੁੱਲ ਦੀ ਨੌ ਕਿਲੋ ਹੈਰੋਇਨ, ਨਕਦੀ ਅਤੇ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਗਈ। ਇਨ੍ਹਾਂ ਦੇ ਨਾਲ ਦੱਸ ਚੀਨ ’ਚ ਬਣੇ ਗ੍ਰੇਨੇਡ, ਚਾਰ ਪਿਸਤੌਲਾਂ, ਚਾਰ ਮੈਗਜ਼ੀਨ ਤੇ 20 ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਸ ਮੋਡੀਊਲ ’ਚ ਕਸ਼ਮੀਰ ਦੇ ਨਾਲ ਹੀ ਪੰਜਾਬ ਦੇ ਲੋਕ ਵੀ ਸ਼ਾਮਲ ਸਨ। ਪੜੋ ਹੋਰ ਖਬਰਾਂ: ਹੁਣ 10ਵੀਂ ਅਤੇ 12ਵੀਂ ਦੇ ਆਨਲਾਈਨ ਮਿਲ ਸਕਣਗੇ ਡੁਪਲੀਕੇਟ ਸਰਟੀਫਿਕੇਟ ਇਸ ਤੋਂ ਪਹਿਲਾਂ ਬੀਤੇ ਹਫ਼ਤੇ ਕਸ਼ਮੀਰ ਸੰਭਾਗ ’ਚ ਸੀਮਾ ਪਾਰ ਤੋਂ ਭੇਜੀ ਗਈ ਨਸ਼ੇ ਅਤੇ ਹਥਿਆਰਾਂ ਦੀ ਵੱਡੀ ਖੇਪ ਫੜ ਕੇ ਸੁਰੱਖਿਆ ਫੋਰਸਾਂ ਨੇ ਬਾਰਾਮੁਲਾ ਜ਼ਿਲੇ ਦੇ ਉੜੀ ’ਚ ਨਾਰਕੋ ਟੇਰਰ ਮਡਿਊਲ ਨੂੰ ਬੇਨਕਾਬ ਕੀਤਾ ਸੀ। ਇਸ ਮਾਮਲੇ ’ਚ ਅੱਤਵਾਦੀਆਂ ਦੇ 10 ਮਦਦਗਾਰ ਵੀ ਫੜੇ ਗਏ ਸਨ। -PTC News


Top News view more...

Latest News view more...