KGF: Chapter 2: ਜਾਣੋ ਕਿਸ ਦਿਨ ਹੋਵੇਗੀ ਰਿਲੀਜ਼
KGF 2 Release Date Announce: ਸਾਊਥ ਦੇ ਰੌਕਿੰਗ ਸਟਾਰ Yash ਦੀ ਫਿਲਮ 'KGF' ਦੇ ਫੈਨਸ ਜੋ 'KGF: Chapter 2' ਇਸ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਲਈ ਇਕ ਵੱਡੀ ਖੁਸ਼ਖਬਰੀ ਹੈ ਨਿਰਮਾਤਾਵਾਂ ਨੇ ਟ੍ਰੇਲਰ ਰਿਲੀਜ਼ ਕਰਨ ਦਾ ਫੈਸਲਾ ਕਰ ਲਿਆ ਹੈ। ਇਹ ਫਿਲਮ ਸਾਲ 2020 'ਚ ਰਿਲੀਜ਼ ਹੋਣੀ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਹ ਫਿਲਮ ਰਿਲੀਜ਼ ਨਹੀਂ ਹੋ ਸਕੀ।
ਹੁਣ ਮੇਕਰਸ ਨੇ ਫਿਲਮ ਦੇ ਟ੍ਰੇਲਰ ਤੋਂ ਪਰਦਾ ਚੁੱਕ ਲਿਆ ਹੈ।ਫਿਲਮ ਦੇ ਨਿਰਦੇਸ਼ਕ ਪ੍ਰਸ਼ਾਂਤ ਨੀਲ ਨੇ ਆਪਣੇ ਟਵਿੱਟਰ ਹੈਂਡਲ 'ਤੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਫਿਲਮ ਦਾ ਟ੍ਰੇਲਰ 27 ਮਾਰਚ ਦੀ ਸ਼ਾਮ ਨੂੰ ਰਿਲੀਜ਼ ਕੀਤਾ ਜਾਵੇਗਾ। ਇੰਨਾ ਹੀ ਨਹੀਂ, ਨਿਰਮਾਤਾਵਾਂ ਨੇ ਫਿਲਮ ਨੂੰ ਸਿਨੇਮਾਘਰਾਂ ਵਿੱਚ ਹੀ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ ਅਤੇ ਪ੍ਰਿਥਵੀਰਾਜ ਸੁਕੁਮਾਰਨ ਪ੍ਰਿਥਵੀਰਾਜ ਪ੍ਰੋਡਕਸ਼ਨ ਦੇ ਬੈਨਰ ਹੇਠ ਮਲਿਆਲਮ ਵਿੱਚ ਵੱਡੇ ਬਜਟ ਦੀ ਫਿਲਮ ਪੇਸ਼ ਕਰਨਗੇ।
ਫਿਲਮ ਦੇ ਨਿਰਮਾਤਾਵਾਂ ਨੇ ਟ੍ਰੇਲਰ ਦੇ ਵੇਰਵਿਆਂ ਦੀ ਘੋਸ਼ਣਾ ਕਰਨ ਲਈ ਟਵਿੱਟਰ 'ਤੇ ਇੱਕ ਨਵਾਂ ਪੋਸਟਰ ਸਾਂਝਾ ਕੀਤਾ ਹੈ। ਪ੍ਰਸ਼ੰਸਕ ਟ੍ਰੇਲਰ ਦਾ ਇੰਤਜ਼ਾਰ ਨਹੀਂ ਕਰ ਸਕਦੇ। ਪ੍ਰਸ਼ੰਸਕਾਂ ਨੇ ਟਵਿੱਟਰ 'ਤੇ #KGF2 ਟ੍ਰੈਂਡ ਬਣਾਇਆ ਹੈ।
ਇਸ ਫਿਲਮ 'ਚ Yash ਨਾਲ ਪਹਿਲੀ ਵਾਰ ਬਾਲੀਵੁੱਡ ਅਭਿਨੇਤਾ Sanjay Dutt ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ 'ਚ Sanjay Dutt ਅਧੀਰਾ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ Raveena Tandon ਵੀ ਫਿਲਮ 'ਚ ਅਹਿਮ ਭੂਮਿਕਾ 'ਚ ਨਜ਼ਰ ਆਵੇਗੀ। ਫਿਲਮ ਦਾ ਟੀਜ਼ਰ ਪਿਛਲੇ ਸਾਲ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਟੀਜ਼ਰ ਨੂੰ ਦੁਨੀਆ 'ਚ ਸਭ ਤੋਂ ਜ਼ਿਆਦਾ ਦੇਖਿਆ ਗਿਆ। ਇਹ ਫਿਲਮ ਪਿਛਲੇ ਸਾਲ ਰਿਲੀਜ਼ ਹੋਣੀ ਸੀ ਪਰ ਕੋਰੋਨਾ ਕਾਰਨ ਫਿਲਮ 'ਚ ਦੇਰੀ ਹੋ ਗਈ।There is always a thunder before the storm!#KGFChapter2 Trailer on March 27th at 6:40 pm. Stay Tuned: https://t.co/grk8SQMTJe@Thenameisyash @VKiragandur @hombalefilms @HombaleGroup @duttsanjay @TandonRaveena @SrinidhiShetty7 @bhuvangowda84 @RaviBasrur #KGF2TrailerOnMar27 pic.twitter.com/CYcWx9vK1j — Prashanth Neel (@prashanth_neel) March 3, 2022