Fri, Apr 26, 2024
Whatsapp

ਵੱਡੇ ਪੱਧਰ 'ਤੇ ਕਰਦੇ ਸਨ ਇਹ ਗੈਰਕਾਨੂੰਨੀ ਧੰਦਾ, ਪੁਲਿਸ ਨੇ ਕੀਤਾ ਪਰਦਾਫਾਸ਼

Written by  Jashan A -- November 14th 2018 10:16 PM
ਵੱਡੇ ਪੱਧਰ 'ਤੇ ਕਰਦੇ ਸਨ ਇਹ ਗੈਰਕਾਨੂੰਨੀ ਧੰਦਾ, ਪੁਲਿਸ ਨੇ ਕੀਤਾ ਪਰਦਾਫਾਸ਼

ਵੱਡੇ ਪੱਧਰ 'ਤੇ ਕਰਦੇ ਸਨ ਇਹ ਗੈਰਕਾਨੂੰਨੀ ਧੰਦਾ, ਪੁਲਿਸ ਨੇ ਕੀਤਾ ਪਰਦਾਫਾਸ਼

ਵੱਡੇ ਪੱਧਰ 'ਤੇ ਕਰਦੇ ਸਨ ਇਹ ਗੈਰਕਾਨੂੰਨੀ ਧੰਦਾ, ਪੁਲਿਸ ਨੇ ਕੀਤਾ ਪਰਦਾਫਾਸ਼,ਖੰਨਾ: ਖੰਨਾ ਪੁਲਿਸ ਨੂੰ ਅੱਜ ਵੱਡੀ ਸਫ਼ਲਤਾ ਉਸ ਸਮੇਂ ਹੱਥ ਲੱਗੀ ਜਦੋ ਉਹਨਾਂ ਨੇ ਇੱਕ ਔਰਤ ਅਤੇ ਵਿਅਕਤੀ ਨੂੰ ਚਾਰ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ। ਕਿਹਾ ਜਾ ਰਿਹਾ ਹੈ ਕਿ ਇਹ ਔਰਤ ਮਿਜ਼ੋਰਮ ਦੀ ਰਹਿਣ ਵਾਲੀ ਹੈ। ਸੂਤਰਾਂ ਅਨੁਸਾਰ ਖੰਨਾ ਪੁਲਿਸ ਨੂੰ ਇਹ ਕਾਮਯਾਬੀ ਉਸ ਸਮੇਂ ਮਿਲੀ ਜਦੋ ਉਹਨਾਂ ਨੇ ਨੈਸ਼ਨਲ ਹਾਈਵੇ ਨੇੜੇ ਪਰੈਸਟਨਮਾਲ ਕੋਲ ਨਾਕੇਬੰਦੀ ਕੀਤੀ ਹੋਈ ਸੀ। ਨਾਕੇਬੰਦੀ ਦੌਰਾਨ ਮੰਡੀ ਗੋਬਿੰਦਗੜ੍ਹ ਸਾਈਡ ਵਲੋਂ ਆ ਰਹੀ ਇਕ ਕਾਰ ਪੁਲਸ ਦਾ ਨਾਕਾ ਦੇਖ ਵਾਪਸ ਮੁੜਨ ਦੀ ਕੋਸ਼ਿਸ਼ ਕਰਨ ਲੱਗੀ ਤਾਂ ਪੁਲਸ ਨੇ ਉਸ ਨੂੰ ਰੋਕ ਲਿਆ। ਇਸ ਉਪਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਆਰੋਪੀਆਂ ਤੋਂ ਚਾਰ ਕਿਲੋ ਹੈਰੋਇਨ ਬਰਾਮਦ ਕੀਤੀ। ਹੋਰ ਪੜ੍ਹੋ: ਜਾਣੋ ਕੀ ਕਹਿਣਾ ਹੈ ਪਾਕਿਸਤਾਨ ਬਾਰੇ ਸ਼ਾਹਿਦ ਅਫਰੀਦੀ ਦਾ, ਪੜੋ ਪੂਰੀ ਖਬਰ ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਲੋਕ ਵੱਡੀ ਮਾਤਰਾ ਵਿੱਚ ਨਸ਼ੇ ਦੀ ਸਪਲਾਈ ਕਰਦੇ ਸਨ। ਪੁਲਿਸ ਨੇ ਇਹਨਾਂ ਆਰੋਪੀਆਂ ਨੂੰ ਹਿਰਾਸਤ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ। —PTC News


Top News view more...

Latest News view more...