ਖੇਤੀਬਾੜੀ

ਕਿਸਾਨੀ ਸੰਘਰਸ਼ 'ਚ ਅੱਗੇ ਆਏ ਅਰਜਨ ਐਵਾਰਡੀ ਬਲਵਿੰਦਰ ਸਿੰਘ,ਸਨਮਾਨ ਵਾਪਿਸ ਕਰਨ ਦਾ ਕੀਤਾ ਐਲਾਨ

By Jagroop Kaur -- December 28, 2020 10:41 pm -- Updated:December 28, 2020 10:41 pm
ਕਿਸਾਨਾਂ ਦੇ ਸਮਰਥਨ 'ਚ ਅਰਜਨ ਐਵਾਰਡੀ ਅਤੇ ਪੀ. ਯੂ. ਦੇ ਐਥਲੀਟ ਕੋਚ ਬਲਵਿੰਦਰ ਸਿੰਘ ਨੇ ਆਪਣਾ ਅਰਜਨ ਐਵਾਰਡ ਵਾਪਿਸ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੂੰ ਸ਼ਾਟਪੁਟ ਵਿਚ ਦੇਸ਼ ਲਈ ਕਈ ਤਮਗਾ ਜਿੱਤਣ ਕਾਰਣ ਸਰਕਾਰ ਨੇ ਅਰਜਨ ਐਵਾਰਡ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਨਾਲ ਸਰਕਾਰ ਗਲ਼ਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਵਾਜ਼ ਨਹੀਂ ਸੁਣੇਗੀ ਤਾਂ ਉਹ ਆਉਣ ਵਾਲੇ ਸਮੇਂ ਵਿਚ ਆਪਣੇ ਖੇਡ ਦੇ ਖੇਤਰ ਵਿਚ, ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਗਏ ਕੰਮਾਂ ਦੇ ਐਵਾਰਡ ਵੀ ਵਾਪਸ ਕਰ ਦੇਣਗੇ।
1987 'ਚ ਮਿਲਿਆ ਸੀ ਐਵਾਰਡ
ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਕ ਕਿਸਾਨ ਪਰਿਵਾਰ ਤੋਂ ਹਨ। ਇਸ ਤਰ੍ਹਾਂ ਕਿਸਾਨਾਂ ਦਾ ਸਮਰਥਨ ਕਰਨ ਲਈ ਉਹ ਪੂਰੀ ਤਰ੍ਹਾਂ ਨਾਲ ਤਿਆਰ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਏਸ਼ੀਆ ਵਿਚ ਕਈ ਰਿਕਾਰਡ ਉਨ੍ਹਾਂ ਦੇ ਨਾਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਏਸ਼ੀਅਨ ਗੇਮਜ਼ ਵਿਚ ਵੀ ਦੇਸ਼ ਲਈ ਕਈ ਤਮਗੇ ਜਿੱਤੇ ਹਨ, ਜਿਸ ਤੋਂ ਬਾਅਦ 1987 ਵਿਚ ਸਰਕਾਰ ਵਲੋਂ ਅਰਜਨ ਐਵਾਰਡ ਦਿੱਤਾ ਗਿਆ ਹੈ।

 

Former sportspersons to return Padma, Arjuna awards in support of farmers  stirਇਹ ਵੀ ਹਨ ਬਲਵਿੰਦਰ ਦੀਆਂ ਉਪਲੱਬਧੀਆਂ
ਮਹਾਰਾਜਾ ਰਣਜੀਤ ਸਿੰਘ ਅਵਾਰਡ 1983
ਲਾਈਫ ਟਾਈਮ ਅਚੀਵਮੈਂਟ ਐਵਾਰਡ, ਵਲੋਂ ਪੰਜਾਬ ਪੁਲਸ 2007
ਲਿਮਕਾ ਬੁੱਕ ਰਿਕਾਰਡ ਹੋਲਡਰ 1988
ਏਸ਼ੀਅਨ ਗੇਮਜ਼ 1982 ਮੈਡਲਿਸਟਹੋਰ ਪੜ੍ਹੋ : ਕਿਸਾਨ ਜਥੇਬੰਦੀਆਂ ਦੇ ਵੱਡੇ ਐਲਾਨ, ਬਾਰਡਰ ‘ਤੇ ਹੀ ਮਨਾਇਆ ਜਾਵੇਗਾ ਸ਼ਹੀਦੀ ਦਿਹਾੜਾFarmers' protest: Several former sportspersons to return awards | India  Maximumਬਲਵਿੰਦਰ ਸਿੰਘ 13 ਵਾਰ ਓਪਨ ਨੈਸ਼ਨਲ ਚੈਂਪੀਅਨ ਰਹੇ ਹਨ। ਉਹ ਇੰਡੀਆ ਤੇ ਏਸ਼ੀਅਨ ਰਿਕਾਰਡ ਹੋਲਡਰ ਹਨ। ਵਲਰਡ ਕੱਪ ਐਥਲੀਟ ਵਿਚ ਵੀ ਉਨ੍ਹਾਂ ਦਾ 7ਵਾਂ ਸਥਾਨ ਰਿਹਾ ਹੈ। ਇਸ ਤੋਂ ਇਲਾਵਾ ਬਲਵਿੰਦਰ ਸਿੰਘ 1983 ਵਿਚ 2, 1985 ਵਿਚ 1, 1987 ਵਿਚ 3 ਅਤੇ 1989 ਵਿਚ 1 ਸੰਨ ਤਮਗਾ ਜਿੱਤ ਚੁੱਕੇ ਹਨ।
  • Share