Sat, Apr 27, 2024
Whatsapp

ਪੰਜਾਬ 'ਚ ਇੱਕ ਵਾਰ ਫ਼ਿਰ ਵਧਾਇਆ ਗਿਆ ਲੌਕਡਾਊਨ, ਕੈਪਟਨ ਸਰਕਾਰ ਨੇ ਕੀਤਾ ਐਲਾਨ 

Written by  Shanker Badra -- May 01st 2021 07:16 PM -- Updated: May 01st 2021 07:23 PM
ਪੰਜਾਬ 'ਚ ਇੱਕ ਵਾਰ ਫ਼ਿਰ ਵਧਾਇਆ ਗਿਆ ਲੌਕਡਾਊਨ, ਕੈਪਟਨ ਸਰਕਾਰ ਨੇ ਕੀਤਾ ਐਲਾਨ 

ਪੰਜਾਬ 'ਚ ਇੱਕ ਵਾਰ ਫ਼ਿਰ ਵਧਾਇਆ ਗਿਆ ਲੌਕਡਾਊਨ, ਕੈਪਟਨ ਸਰਕਾਰ ਨੇ ਕੀਤਾ ਐਲਾਨ 

ਚੰਡੀਗੜ੍ਹ : ਪੰਜਾਬ ਸਰਕਾਰ ਨੇ ਕੋਰੋਨਾ ਮਹਾਂਮਾਰੀ ਨੂੰ ਦੇਖਦਿਆਂ ਨਵੀਂਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਗਾਈਡਲਾਈਨਜ਼ ਮੁਤਾਬਕ ਨਾਈਟ ਕਰਫ਼ਿਊ ਸ਼ਾਮ 6 ਵਜੇ ਹੀ ਲੱਗੇਗਾ ਅਤੇ ਇਸ ਦੇ ਨਾਲ ਹੀ ਵੀਕਐਂਡ ਲੌਕਡਾਊਨ ਸ਼ਨੀਵਾਰ ਸਵੇਰੇ 5 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਪੜ੍ਹੋ ਹੋਰ ਖ਼ਬਰਾਂ : ਅਰਵਿੰਦ ਕੇਜਰੀਵਾਲ ਦਾ ਐਲਾਨ , ਦਿੱਲੀ 'ਚ ਇੱਕ ਹਫਤੇ ਲਈ ਹੋਰ ਵਧਾਇਆ ਗਿਆ ਲੌਕਡਾਊਨ [caption id="attachment_494106" align="aligncenter" width="300"]Lockdown in punjab extended till 15 may, Punjab Government Announcement ਪੰਜਾਬ 'ਚ ਇੱਕ ਵਾਰ ਫ਼ਿਰ ਵਧਾਇਆ ਗਿਆ ਲੌਕਡਾਊਨ, ਕੈਪਟਨ ਸਰਕਾਰ ਨੇ ਕੀਤਾ ਐਲਾਨ[/caption] ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਕੋਵਿਡ ਕਾਰਨ ਲਾਈਆਂ ਪਾਬੰਦੀਆਂ 15 ਮਈ ਤੱਕ ਵਧਾਈਆਂ ਹਨ। ਪੰਜਾਬ ਵਿੱਚ ਨਾਈਟ ਕਰਫ਼ਿਊ ਅਤੇ ਵੀਕਐਂਡ ਲੌਕਡਾਊਨ ਦੌਰਾਨ ਆਵਾਜਾਈ ਬੰਦ ਰਹੇਗੀ। ਦੁਕਾਨਾਂ ਬੰਦ ਕਰਨ ਦਾ ਸਮਾਂ ਸ਼ਾਮ 5 ਵਜੇ ਹੈ ਤੇ ਰਾਤ 9 ਵਜੇ ਤੱਕ ਹੋਮ ਡਿਲੀਵਰੀ ਦੀ ਆਗਿਆ ਹੋਵੇਗੀ। [caption id="attachment_494103" align="aligncenter" width="301"]Lockdown in punjab extended till 15 may, Punjab Government Announcement ਪੰਜਾਬ 'ਚ ਇੱਕ ਵਾਰ ਫ਼ਿਰ ਵਧਾਇਆ ਗਿਆ ਲੌਕਡਾਊਨ, ਕੈਪਟਨ ਸਰਕਾਰ ਨੇ ਕੀਤਾ ਐਲਾਨ[/caption] ਇਸ ਦੌਰਾਨ ਪਬਲਿਕ ਟਰਾਂਸਪੋਰਟ (ਬੱਸ, ਟੈਕਸੀ, ਆਟੋ) 'ਚ 50 ਫੀਸਦੀ ਸਹੂਲਤ ਨਾਲ ਯਾਤਰੀ ਸਫ਼ਰ ਕਰ ਸਕਦੇ ਹਨ। ਸਾਰੇ ਬਾਰ, ਸਿਨੇਮਾ ਹਾਲ, ਜਿਮ, ਸਵੀਮਿੰਗ ਪੂਲ, ਕੋਚਿੰਗ ਸੈਂਟਰ ਅਤੇ ਸਪੋਰਟਸ ਕੰਪਲੈਕਸ ਬੰਦ ਰਹਿਣਗੇ। ਹਾਲਾਂਕਿ ਹੋਰ ਲੋੜੀਂਦੀਆਂ ਸੇਵਾਵਾਂ ਨੂੰ ਕਰਫਿਊ ਤੋਂ ਬਾਹਰ ਰੱਖਿਆ ਗਿਆ ਹੈ। [caption id="attachment_494102" align="aligncenter" width="300"]Lockdown in punjab extended till 15 may, Punjab Government Announcement ਪੰਜਾਬ 'ਚ ਇੱਕ ਵਾਰ ਫ਼ਿਰ ਵਧਾਇਆ ਗਿਆ ਲੌਕਡਾਊਨ, ਕੈਪਟਨ ਸਰਕਾਰ ਨੇ ਕੀਤਾ ਐਲਾਨ[/caption] ਇਸ ਦੇ ਨਾਲ ਹੀ 20 ਤੋਂ ਜ਼ਿਆਦਾ ਲੋਕਾਂ ਦਾ ਇਕੱਠ ਨਹੀਂ ਕੀਤਾ ਜਾ ਸਕਦਾ ਹੈ। ਵਿਆਹ ਸਮਾਗਮ ਜਾਂ ਅੰਤਿਮ ਸਸਕਾਰ ਵੇਲੇ 20 ਲੋਕਾਂ ਦਾ ਇਕੱਠੇ ਕਰਨ ਵੇਲੇ ਡੀ.ਸੀ. ਦੀ ਇਜ਼ਾਜਤ ਲੈਣੀ ਪਵੇਗੀ। ਸਾਰੇ ਵਿਦਿਅਕ ਅਦਾਰੇ (ਸਕੂਲ ਤੇ ਕਾਲਜ) ਬੰਦ ਰਹਿਣਗੇ ਪਰ ਸਰਕਾਰੀ ਸਕੂਲਾਂ ਦੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਆਪਣੀ ਡਿਊਟੀ ਭਰਣਗੇ। ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਬੱਤਰਾ ਹਸਪਤਾਲ 'ਚ ਆਕਸੀਜਨ ਦੀ ਘਾਟ ਕਾਰਨ ਇੱਕ ਡਾਕਟਰ ਸਮੇਤ 8 ਮਰੀਜ਼ਾਂ ਦੀ ਮੌਤ [caption id="attachment_494107" align="aligncenter" width="300"]Lockdown in punjab extended till 15 may, Punjab Government Announcement ਪੰਜਾਬ 'ਚ ਇੱਕ ਵਾਰ ਫ਼ਿਰ ਵਧਾਇਆ ਗਿਆ ਲੌਕਡਾਊਨ, ਕੈਪਟਨ ਸਰਕਾਰ ਨੇ ਕੀਤਾ ਐਲਾਨ[/caption] ਇਨ੍ਹਾਂ ਗਾਈਡਲਾਈਜ਼ ਮੁਤਾਬਕ ਇਨ੍ਹਾਂ ਸੇਵਾਵਾਂ ਨੂੰ ਮਿਲੀ ਇਜਾਜ਼ਤ ਇਸ ਦੌਰਾਨ ਮੈਡੀਕਲ ਦੁਕਾਨਾਂ, ਦੁੱਧ, ਡੇਅਰੀ ਪ੍ਰੋਡਕਟਸ, ਸਬਜ਼ੀ, ਫਲ ਆਦਿ ਨੂੰ ਛੋਟ ਦਿੱਤੀ ਗਈ ਹੈ। ਉਦਯੋਗਿਕ ਕਾਰਖਾਨੇ ਜਿੱਥੇ 24 ਘੰਟੇ ਸ਼ਿਫਟਾਂ ਲੱਗਦੀਆਂ ਹਨ, ਖੁੱਲ੍ਹੇ ਰਹਿਣਗੇ। ਬੱਸ , ਟ੍ਰੇਨ, ਹਵਾਈ ਯਾਤਰੀਆਂ ਦੀ ਆਵਾਜਾਈ ਨੂੰ ਰਾਹਤ ਮਿਲੇਗੀ। ਉਸਾਰੀ ਦਾ ਕੰਮ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿਚ ਜਾਰੀ ਰਹੇਗਾ। -PTCNews


Top News view more...

Latest News view more...