Sat, Jul 26, 2025
Whatsapp

ਪ੍ਰਧਾਨ ਮੰਤਰੀ ਨੇ ਅਵਾਮ ਨੂੰ ਦਿੱਤਾ ਅਹਿਮ ਸੰਦੇਸ਼

Reported by:  PTC News Desk  Edited by:  Jagroop Kaur -- October 20th 2020 06:55 PM
ਪ੍ਰਧਾਨ ਮੰਤਰੀ ਨੇ ਅਵਾਮ ਨੂੰ ਦਿੱਤਾ ਅਹਿਮ ਸੰਦੇਸ਼

ਪ੍ਰਧਾਨ ਮੰਤਰੀ ਨੇ ਅਵਾਮ ਨੂੰ ਦਿੱਤਾ ਅਹਿਮ ਸੰਦੇਸ਼

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲਾਈਵ ਹੋ ਕੇ ਦੇਸ਼ ਨੂੰ ਸੰਬੋਧਨ ਕੀਤਾ ਅਤੇ ਦੇਸ਼ ਵਾਸੀਆਂ ਦੇ ਨਾਮ ਸੰਦੇਸ਼ ਦਿੱਤਾ। ਦੱਸ ਦੇਈਏ ਕਿ ਕੋਰੋਨਾ ਕਾਲ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਇਹ 7ਵਾਂ ਸੰਬੋਧਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ 'ਚ ਕੋਰੋਨਾ ਵਾਇਰਸ ਦੀ ਮਹਾਮਾਰੀ 'ਤੇ ਬੋਲਦਿਆਂ ਕਿਹਾ ਕਿ ਦੇਸ਼ ਨੇ ਕੋਰੋਨਾ ਖ਼ਿਲਾਫ਼ ਲੰਬੀ ਲੜਾਈ ਲੜੀ ਹੈ। ਇਸ ਦੇ ਲਈ ਲੋਕਾਂ ਨੇ ਲੰਬਾ ਸਫ਼ਰ ਤੈਅ ਕੀਤਾ ਹੈ। ਕੋਰੋਨਾ ਨੇ ਦੁਨੀਆਂ ਨੂੰ ਜ਼ਿਮੇਂਦਾਰੀਆਂ ਨਿਭਾਉਣ ਵੱਲ ਵਧਾਇਆ ਹੈ ।PM Modi Speech Today Live Updates: PM Narendra Modi to address nation at 6 pm today, Coronavirus Latest Newsਉਹਨਾਂ ਕਿਹਾ ਕਿ ਲੋਕ ਪਹਿਲਾਂ ਵਾਂਗ ਘਰਾਂ ਚੋ ਬਾਹਰ ਨਿਕਲ ਰਹੇ ਹਨ। ਪਰ ਉਹਨਾਂ ਨੂੰ ਭੁਲਣਾ ਨਹੀਂ ਚਾਹੀਦਾ ਕਿ ਕੋਰੋਨਾ ਅਜੇ ਮੁੱਕਿਆ ਨਹੀਂ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ 'ਚ ਕੋਰੋਨਾ ਟੈਸਟਿੰਗ ਦੀ ਗਿਣਤੀ ਵਧੀ ਹੈ। ਸੰਭਲੀ ਸਥਿਤੀ ਨੂੰ ਵਿਗੜਨ ਨਹੀਂ ਦੇਣਾ ਹੈ। ਭਾਰਤ ਦੇ ਹਾਲਤ ਦੁਨੀਆ ਤੋਂ ਬਿਹਤਰ ਹਨ। ਲਗਭਗ ਤਿੰਨ ਮਹੀਨਿਆਂ ਬਾਅਦ ਭਾਰਤ ਵਿਚ ਕੋਵਿਡ -19 ਦੇ ਨਵੇਂ ਕੇਸ 50,000 ਤੋਂ ਘੱਟ ਆਏ। ਸਾਡਾ ਦੇਸ਼ ਸਾਡੀ ਤਾਕਤ ਹੈ | ਅੰਕੜਿਆਂ ਅਨੁਸਾਰ ਦੇਸ਼ ਵਿੱਚ ਜੇਰੇ ਇਲਾਜ ਮਰੀਜ਼ਾਂ ਦੀ ਗਿਣਤੀ 7,48,538 ਹੈ |PM Narendra Modi To Address Nation At 6 pmpeople are not careful ਦੇਸ਼ 'ਚ ਕੋਰੋਨਾ ਰਿਕਵਰੀ ਰੇਟ ਕਾਫੀ ਵੱਧ ਹੈ । ਦੇਸ਼ 'ਚ 12 ਹਜ਼ਾਰ ਕੁਆਰੰਟੀਨ ਸੈਂਟਰ ਹਨ। ਤਾਲਾਬੰਦੀ ਹਟੀ ਹੈ ਵਾਇਰਸ ਨਹੀਂ ਗਿਆ। ਕੋਰੋਨਾ ਵੈਕਸੀਨ ਬਾਰੇ ਮੋਦੀ ਨੇ ਕਿਹਾ ਕਿ ਜਦੋਂ ਤੱਕ ਵੈਕਸੀਨ ਨਹੀਂ, ਉਦੋਂ ਤੱਕ ਕੋਈ ਢਿੱਲ ਨਹੀਂ। ਭਾਰਤ ਵਿਚ ਵੈਕਸੀਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਪੂਰੀ ਦੁਨੀਆ 'ਚ ਵੈਕਸੀਨ ਦਾ ਕੰਮ ਜਾਰੀ ਹੈ। ਥੋੜ੍ਹੀ ਜਿਹੀ ਲਾਪਰਵਾਹੀ ਖੇਡ ਵਿਗਾੜ ਸਕਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਸੁਰੱਖਿਅਤ ਦੇਖਣਾ ਚਾਹੁੰਦਾ ਹਾਂ। ਕਈ ਲੋਕਾਂ ਨੇ ਸਾਵਧਾਨੀ ਵਰਤਣੀ ਬੰਦ ਕਰ ਦਿੱਤੀ ਹੈ। ਜੋ ਕਿ ਗਲਤ ਹੈ। ਸਭ ਨੂੰ ਆਪਣਾ ਅਤੇ ਦੇਸ਼ ਦਾ ਖਿਆਲ ਰੱਖ ਕੇ ਚਲਣਾ ਚਾਹੀਦਾ ਹੈ। https://www.facebook.com/ptcnewsonline/videos/368150717933281 ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਤਿਉਹਾਰਾਂ ਦਾ ਸੀਜ਼ਨ ਆ ਗਿਆ ਹੈ। ਬਜ਼ਾਰਾਂ 'ਚ ਰੌਣਕ ਵੀ ਵੱਧ ਰਹੀ ਹੈ ਪਰ ਸਾਨੂੰ ਭੁਲਣਾ ਨਹੀਂ ਹੈ ਕਿ ਕੋਰੋਨਾ ਅਜੇ ਬਾਕੀ ਹੈ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ, ਅਤੇ ਕੁਝ ਚਿਤਾਵਨੀਆਂ ਦੇਖਦੇ ਹੋਏ ਚਲਣ ਦੀ ਲੋੜ ਹੈ।ਇਸ ਦੇ ਨਾਲ ਹੀ ਪ੍ਰਧਾਨਮੰਤਰੀ ਮੋਦੀ ਨੇ ਕਿਹਾ ਕਿ ਭਾਰਤ 'ਚ ਵੈਕਸੀਨ ਆਵੇ ਨਾ ਆਵੇ , ਤੁਹਾਨੂੰ ਆਪਣਾ ਖਿਆਲ ਆਪ ਰੱਖਣ ਦੀ ਲੋੜ ਹੈ।


Top News view more...

Latest News view more...

PTC NETWORK
PTC NETWORK      
Notification Hub
Icon