New Update
ਬਠਿੰਡਾ : ਹਰਸਿਮਰਤ ਕੌਰ ਬਾਦਲ ਤੇ ਰਾਜਾ ਵੜਿੰਗ 'ਚ ਜ਼ਬਰਦਸਤ ਮੁਕਾਬਲਾ , ਇਹ ਉਮੀਦਵਾਰ ਅੱਗੇ:ਬਠਿੰਡਾ : ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਪੂਰਾ ਦੇਸ਼ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।ਦੇਸ਼ ਭਰ 'ਚ 11 ਅਪ੍ਰੈਲ ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ ਬੀਤੀ 19 ਮਈ ਨੂੰ ਮੁਕੰਮਲ ਹੋ ਗਈਆਂ ਸਨ ਪਰ ਉਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ।ਇਸ ਨੂੰ ਲੈ ਕੇ ਵੀਰਵਾਰ 23 ਮਈ ਦਾ ਦਿਨ ਪੰਜਾਬ ਅਤੇ ਦੇਸ਼ ਦੀ ਸਿਆਸਤ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।ਜਿਸ ਕਰਕੇ ਪੰਜਾਬ ਦੇ 278 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਅੱਜ ਖੁੱਲ੍ਹਣ ਜਾ ਰਿਹਾ ਹੈ।ਲੋਕ ਸਭਾ ਚੋਣਾਂ 2019 ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ ਅਤੇ ਵੱਖ -ਵੱਖ ਚੋਣ ਨਤੀਜੇ ਸਾਹਮਣੇ ਆ ਰਹੇ ਹਨ।ਇਹ ਨਤੀਜੇ ਰਾਜਨੀਤਿਕ ਪਾਰਟੀਆਂ ਦੇ ਲਈ ਇਜ਼ਤ ਦਾ ਸਵਾਲ ਬਣੇ ਹੋਏ ਹਨ।
ਬਠਿੰਡਾ : ਹਰਸਿਮਰਤ ਕੌਰ ਬਾਦਲ ਤੇ ਰਾਜਾ ਵੜਿੰਗ 'ਚ ਜ਼ਬਰਦਸਤ ਮੁਕਾਬਲਾ , ਇਹ ਉਮੀਦਵਾਰ ਅੱਗੇ
ਲੋਕ ਸਭਾ ਸੀਟ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਜ਼ਬਰਦਸਤ ਮੁਕਾਬਲਾ ਦੱਸਿਆ ਜਾ ਰਿਹਾ ਹੈ।ਇਸ ਦੌਰਾਨ ਹਰਸਿਮਰਤ ਕੌਰ ਬਾਦਲ 7895 ਵੋਟਾਂ ਨਾਲ ਅੱਗੇ ਚੱਲ ਰਹੀ ਹੈ।ਓਥੇ ਇਸ ਸਮੇਂ ਚੋਣਾਂ ਰਾਊਂਡ ਚੱਲ ਰਿਹਾ ਹੈ।ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੂੰ 111680 ਅਤੇ ਕਾਂਗਰਸ ਦੇ ਰਾਜਾ ਵੜਿੰਗ ਨੂੰ 103785 ਵੋਟਾਂ ਮਿਲੀਆਂ ਹਨ।ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਰਹੀ ਹੈ। 1962 ਤੋਂ ਲੈ ਕੇ 2014 ਤੱਕ 10 ਵਾਰੀ ਸ਼੍ਰੋਮਣੀ ਅਕਾਲੀ ਦਲ ਨੇ ਹੀ ਬਾਜ਼ੀ ਮਾਰੀ ਹੈ।ਇਸ ਸੀਟ 'ਤੇ ਇਸ ਵਾਰੀ ਰੌਚਕ ਮੁਕਾਬਲਾ ਹੈ।ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸ ਦੇ ਅਮਰਿੰਦਰ ਰਾਜਾ ਵੜਿੰਗ ਵਿਚਕਾਰ ਜ਼ਬਰਦਸਤ ਮੁਕਾਬਲਾ ਹੈ।
ਬਠਿੰਡਾ : ਹਰਸਿਮਰਤ ਕੌਰ ਬਾਦਲ ਤੇ ਰਾਜਾ ਵੜਿੰਗ 'ਚ ਜ਼ਬਰਦਸਤ ਮੁਕਾਬਲਾ , ਇਹ ਉਮੀਦਵਾਰ ਅੱਗੇ
ਅੱਜ ਸਵੇਰੇ ਹੀ 8 ਵਜੇ ਤੋਂ ਉਮੀਦਵਾਰਾਂ ਅਤੇ ਲੋਕਾਂ ਦੇ ਦਿਲ ਧੜਕਣੇ ਸ਼ੁਰੂ ਹੋ ਗਏ ਅਤੇ ਲੋਕ ਆਪਣੇ ਘਰਾਂ ਵਿੱਚ ਟੈਲੀਵਿਜ਼ਨਾਂ ਮੂਹਰੇ ਬੈਠੇ ਹਨ।ਇਸ ਦੌਰਾਨ ਕਈ ਦਿੱਗਜ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।ਜਿਸ ਨੂੰ ਲੈ ਕੇ ਲੋਕ ਸਭਾ ਬਠਿੰਡਾ ਸੀਟ ਉਤੇ ਸਭ ਦੀਆਂ ਨਜ਼ਰ ਲੱਗੀਆਂ ਹੋਈਆਂ ਹਨ।ਬਠਿੰਡਾ ਦੇ ਹਰੇਕ ਨਾਗਰਿਕ ਦਾ ਧਿਆਨ ਇਸ ਗੱਲ ’ਤੇ ਹੈ ਕਿ ਆਖਰ ਬਠਿੰਡਾ ਸੀਟ ਕਿਹੜੀ ਪਾਰਟੀ ਦੀ ਝੋਲੀ 'ਚ ਆਵੇਗੀ।ਲੋਕਾਂ ਨੇ ਆਪਣੇ ਹਲਕੇ ਦੀ ਰੱਖਵਾਲੀ ਕਿਹੜੇ ਉਮੀਦਵਾਰ ਹੱਥ ਦਿੱਤੀ ਹੈ।
ਬਠਿੰਡਾ : ਹਰਸਿਮਰਤ ਕੌਰ ਬਾਦਲ ਤੇ ਰਾਜਾ ਵੜਿੰਗ 'ਚ ਜ਼ਬਰਦਸਤ ਮੁਕਾਬਲਾ , ਇਹ ਉਮੀਦਵਾਰ ਅੱਗੇ
ਬਠਿੰਡਾ ਲੋਕ ਸਭਾ ਸੀਟ ਪੰਜਾਬ ਦੀਆਂ ਅਹਿਮ ਸੀਟਾਂ ਵਿਚੋਂ ਇਕ ਸੀਟ ਹੈ, ਜਿੱਥੇ ਬਾਦਲ ਪਰਿਵਾਰ ਲਈ ਇਹ ਸੀਟ ਜਿੱਤਕੇ ਅਕਾਲੀ ਦਲ ਦੀ ਇੱਜ਼ਤ ਬਚਾਉਣਾ ਅਹਿਮ ਹੈ।ਉਥੇ ਦੂਜੀਆਂ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ ਅਤੇ ਪੀਡੀਏ ਲਈ ਵੀ ਇਸ ਸੀਟ ਤੋਂ ਆਪਣੀ ਜਿੱਤ ਦੀ ਦਾਅਵੇਦਾਰੀ ਕਰ ਰਹੀਆਂ ਹਨ।ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਿੱਤ ਲਈ ਕਾਂਗਰਸ ਨੂੰ ਬਹੁਤ ਉਮੀਦਾਂ ਹਨ।ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਥੋਂ ਤੱਕ ਕਹਿ ਚੁੱਕੇ ਹਨ ਜੇਕਰ ਰਾਜਾ ਵੜਿੰਗ ਹਾਰਦੇ ਹਨ ਤਾਂ ਮੇਰੀ (ਮਨਪ੍ਰੀਤ) ਦੀ ਸਿਆਸੀ ਮੌਤ ਹੋਵੇਗੀ।
ਬਠਿੰਡਾ : ਹਰਸਿਮਰਤ ਕੌਰ ਬਾਦਲ ਤੇ ਰਾਜਾ ਵੜਿੰਗ 'ਚ ਜ਼ਬਰਦਸਤ ਮੁਕਾਬਲਾ , ਇਹ ਉਮੀਦਵਾਰ ਅੱਗੇ
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਐਕਟਿੰਗ ਤੋਂ ਸਿਆਸਤ ‘ਚ ਆਏ ਇਨ੍ਹਾਂ ਫਿਲਮੀ ਸਿਤਾਰਿਆਂ ਦੀ ਕਿਸਮਤ ਦਾ ਅੱਜ ਹੋਵੇਗਾ ਫੈਸਲਾ
ਜ਼ਿਕਰਯੋਗ ਹੈ ਕਿ ਬਠਿੰਡਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਹਰਸਿਮਰਤ ਕੌਰ ਬਾਦਲ ,ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ , ਆਮ ਆਦਮੀ ਪਾਰਟੀ ਨੇ ਪ੍ਰੋਫੈਸਰ ਬਲਜਿੰਦਰ ਕੌਰ ,ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਸੁਖਪਾਲ ਖਹਿਰਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
-PTCNews-