ਲੰਡਨ ‘ਚ ਵੱਡੀ ਵਾਰਦਾਤ, 3 ਸਿੱਖ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ

Murder

ਲੰਡਨ ‘ਚ ਵੱਡੀ ਵਾਰਦਾਤ, 3 ਸਿੱਖ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ,ਨਵੀਂ ਦਿੱਲੀ: ਪੂਰਬੀ ਲੰਡਨ ਦੇ ਇਲਾਕੇ ਇਲਫਰਡ ‘ਚ 3 ਸਿੱਖ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਮਿਲੀ ਜਾਣਕਾਰੀ ਮੁਤਾਬਕ ਹਮਲਾ ਪੂਰਬੀ ਲੰਡਨ ਦੇ ਇਲਫਰਡ ‘ਚ ਬੀਤੀ ਸ਼ਾਮ 7:30 ਵਜੇ ਸੱਤ ਕਿੰਗਸ ਸਟੇਸ਼ਨ ਨੇੜੇ ਹੋਇਆ ਸੀ।

ਹੋਰ ਪੜ੍ਹੋ: ਕਾਠਮੰਡੂ ‘ਚ ਭੂਚਾਲ ਦੇ ਝਟਕੇ, ਲੋਕਾਂ ਦੀ ਉੱਡੀ ਨੀਂਦ

ਤਿੰਨੇ ਪੀੜਤ ਸਿੱਖ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰ ਸਨ ਅਤੇ ਉਹਨਾਂ ਦੀ ਉਮਰ 20-30 ਸਾਲ ਦੇ ਵਿਚਕਾਰ ਸੀ। ਸਥਾਨਕ ਪੁਲਿਸ ਮੁਤਾਬਕ ਕਤਲ ਦੇ ਸਿਲਸਿਲੇ ‘ਚ ਸ਼ੱਕ ਦੇ ਆਧਾਰ ‘ਤੇ ਹੁਣ ਤੱਕ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

-PTC News