ਦੁੱਖਦਾਈ ਖ਼ਬਰ : ਨਾਬਾਲਿਗ ਲੜਕੀ ਨੂੰ ​​​​​​​ਜਨਮ ਦਿਨ ਵਾਲੇ ਦਿਨ ਹੀ ਮਿਲੀ ਮੌਤ, ਜਾਣੋ ਮਾਮਲਾ

child

ਦੁੱਖਦਾਈ ਖ਼ਬਰ : ਨਾਬਾਲਿਗ ਲੜਕੀ ਨੂੰ ​​​​​​​ਜਨਮ ਦਿਨ ਵਾਲੇ ਦਿਨ ਹੀ ਮਿਲੀ ਮੌਤ, ਜਾਣੋ ਮਾਮਲਾ,ਲੁਧਿਆਣਾ: ਲੁਧਿਆਣਾ ਦੇ ਪਿੰਡ ਚੰਗਣਾ ਵਿਖੇ ਇੱਕ 12 ਸਾਲਾ ਲੜਕੀ ਨੂੰ ਉਸ ਦੇ ਜਨਮ ਦਿਨ ਵਾਲੇ ਹੀ ਦਿਨ ਦਰਦਨਾਕ ਮੌਤ ਮਿਲ ਗਈ। ਦਰਅਸਲ, ਲੜਕੀ ਜਦੋਂ ਪਰਿਵਾਰ ਦੇ ਨਾਲ ਸੁੱਤੀ ਪਈ ਸੀ ਤਾਂ ਉਸ ਨੂੰ ਸੱਪ ਨੇ ਡੰਗ ਲਿਆ।

childਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਦੀ ਪਹਿਚਾਣ ਜਸਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਵਾਸੀ ਪਿੰਡ ਚੰਗਣਾਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਲੜਕੀ ਨੇ ਪਿਤਾ ਨੂੰ ਬਾਂਹ ’ਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਤਾਂ ਉਸਦਾ ਪਿਤਾ ਉਸਨੂੰ ਜਗਰਾਉਂ ਦੇ ਸਿਵਲ ਹਸਪਤਾਲ ਇਲਾਜ ਲਈ ਲੈ ਗਿਆ।

ਹੋਰ ਪੜ੍ਹੋ: ਗੁਰਦਾਸਪੁਰ :ਨਾਬਾਲਗ ਲੜਕੀ ਦਾ ਮੋਬਾਈਲ ਚਾਰਜਰ ਦੀ ਤਾਰ ਨਾਲ ਗਲਾ ਘੁੱਟ ਕੇ ਕੀਤੀ ਹੱਤਿਆ

childਜਿਥੇ ਡਾਕਟਰਾਂ ਨੇ ਇਲਾਜ ਦੌਰਾਨ ਲੜਕੀਦੇ ਸੱਪ ਦੇ ਡੰਗਣ ਦੀ ਪੁਸ਼ਟੀ ਕੀਤੀ ਅਤੇ ਕੁੱਝ ਸਮੇਂ ਬਾਅਦ ਹੀ ਜਸਪ੍ਰੀਤ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਜਿਥੇ ਪਰਿਵਾਰ ‘ਚ ਮਾਤਮ ਪਸਰ ਗਿਆ, ਉਥੇ ਹੀ ਪਿੰਡ ‘ਚ ਵੀ ਸੋਗ ਦੀ ਲਹਿਰ ਦੌੜ ਗਈ।

-PTC News