Mon, May 6, 2024
Whatsapp

ਲੁਧਿਆਣਾ 'ਚ ਅਣਪਛਾਤੇ ਵਿਅਕਤੀਆਂ ਨੇ ਇੱਕ ਔਰਤ ਸਮੇਤ 2 ਬੱਚਿਆ ਦਾ ਕੀਤਾ ਕਤਲ

Written by  Shanker Badra -- August 03rd 2018 07:31 PM -- Updated: August 03rd 2018 09:30 PM
ਲੁਧਿਆਣਾ 'ਚ ਅਣਪਛਾਤੇ ਵਿਅਕਤੀਆਂ ਨੇ ਇੱਕ ਔਰਤ ਸਮੇਤ 2 ਬੱਚਿਆ ਦਾ ਕੀਤਾ ਕਤਲ

ਲੁਧਿਆਣਾ 'ਚ ਅਣਪਛਾਤੇ ਵਿਅਕਤੀਆਂ ਨੇ ਇੱਕ ਔਰਤ ਸਮੇਤ 2 ਬੱਚਿਆ ਦਾ ਕੀਤਾ ਕਤਲ

ਲੁਧਿਆਣਾ 'ਚ ਅਣਪਛਾਤੇ ਵਿਅਕਤੀਆਂ ਨੇ ਇੱਕ ਔਰਤ ਸਮੇਤ 2 ਬੱਚਿਆ ਦਾ ਕੀਤਾ ਕਤਲ:ਲੁਧਿਆਣਾ ਦੇ ਤਾਜਪੁਰ ਰੋਡ 'ਤੇ ਪੈਂਦੇ ਕਿਸ਼ੋਰ ਨਗਰ 'ਚ ਅੱਜ ਸ਼ਾਮ ਅਣਪਛਾਤੇ ਵਿਅਕਤੀਆਂ ਨੇ ਮਾਂ ਸਮੇਤ 2 ਬੱਚਿਆ ਦਾ ਕਤਲ ਕਰ ਦਿੱਤਾ ਹੈ।ਇਸ ਘਟਨਾ ਦੇ ਨਾਲ ਪੂਰੇ ਸ਼ਹਿਰ ਵਿੱਚ ਸਨਸਨੀ ਫੈਲ ਗਈ ਹੈ।ਇਸ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਏਡੀਸੀਪੀ-4 ਰਾਜਬੀਰ ਸਿੰਘ ਬੋਪਾਰਾਏ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਘਰ ਵਿੱਚ ਮਹਿਲਾ ਸਮੇਤ 2 ਬੱਚਿਆਂ ਦੀਆਂ ਲਾਸ਼ਾਂ ਪਈਆਂ ਹਨ।ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਗੁਰਵਿੰਦਰ ਕੌਰ ਦੇ ਦੂਰ ਦੇ ਰਿਸ਼ਤੇਦਾਰ ਦੇ ਭਰਾ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਦੱਸਣ ਮੁਤਾਬਿਕ ਦੋਸ਼ੀ ਇਸੇ ਇਲਾਕੇ ਵਿੱਚ ਹੀ ਰਹਿੰਦਾ ਹੈ ਅਤੇ ਕੋਈ ਕੰਮਕਾਰ ਨਹੀਂ ਕਰਦਾ ਸੀ।ਉਨ੍ਹਾਂ ਕਿਹਾ ਕਿ ਮੁਲਜ਼ਮ ਜਾਣਦਾ ਸੀ ਕਿ ਘਰ ਵਿੱਚ 40-50 ਹਜ਼ਾਰ ਰੁਪਏ ਪਏ ਹੁੰਦੇ ਸਨ।ਇਸ ਗੱਲ ਦਾ ਫ਼ਾਇਦਾ ਉਠਾ ਕੇ ਉਹ ਘਰ 'ਚ ਚੋਰੀ ਕਰਨ ਆਇਆ ਅਤੇ ਜਦੋਂ ਚੋਰੀ ਕਰਨੀ ਚਾਹੀ ਤਾਂ ਬੱਚਿਆਂ ਨੇ ਉਸ ਨੂੰ ਦੇਖ ਲਿਆ।ਜਿਸ ਤੋਂ ਬਾਅਦ ਦੋਸ਼ੀ ਨੇ ਨਾਨੀ ਤੇ ਉਸ ਦੀ ਦੋਹਤੀ ਮਨਦੀਪ ਕੌਰ ਤੇ ਉਸ ਦੇ ਭਰਾ ਦੇ ਸਿਰ ਵਿੱਚ ਹਥੌੜਾ ਮਾਰ ਕੇ ਕਤਲ ਕਰ ਦਿੱਤਾ।ਪੁਲਿਸ ਮਾਮਲੇ ਦੀ ਸਬੂਤ ਇਕੱਠੇ ਕਰ ਕੇ ਮੁਲਜ਼ਮ ਦੀ ਭਾਲ ਕਰ ਰਹੀ ਹੈ। -PTCNews


Top News view more...

Latest News view more...