ਲੁਧਿਆਣਾ: STF ਵੱਲੋਂ ਸਾਢੇ 5 ਕਿੱਲੋ ਅਫੀਮ ਸਮੇਤ ASI ਗ੍ਰਿਫਤਾਰ

ਲੁਧਿਆਣਾ: STF ਵੱਲੋਂ ਸਾਢੇ 5 ਕਿੱਲੋ ਅਫੀਮ ਸਮੇਤ ASI ਗ੍ਰਿਫਤਾਰ,ਲੁਧਿਆਣਾ: ਲੁਧਿਆਣਾ ‘ਚ ਐੱਸ. ਟੀ. ਐੱਫ. ਦੀ ਟੀਮ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਉਹਨਾਂ ਸਾਢੇ 5 ਕਿੱਲੋ ਅਫੀਮ ਸਮੇਤ ਪੰਜਾਬ ਪੁਲਿਸ ਦੇ ਥਾਣੇਦਾਰ ਅਤੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ।

ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਇਹਨਾਂ ਦੋਵਾਂ ਨੂੰ ਨਾਕੇਬੰਦੀ ਦੌਰਾਨ ਕਾਬੂ ਕੀਤਾ। ਇਸ ਤੋਂ ਇਲਾਵਾ ਥਾਣੇਦਾਰ ਕੋਲੋਂ ਇਕ ਰਿਵਾਲਵਰ ਸਮੇਤ ਕਾਰਤੂਸ ਅਤੇ ਐੱਸ. ਐੱਲ. ਐਰ. ਦੇ 11 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।

ਹੋਰ ਪੜ੍ਹੋ:ਨਹੀਂ ਰੁਕ ਰਹੀ ਪੁਲਿਸ ਦੀ ਗੁੰਡਾਗਰਦੀ, ਸੜਕ ‘ਤੇ ਬੇਰਹਿਮੀ ਨਾਲ ਨੌਜਵਾਨ ਦੀ ਕੀਤੀ ਕੁੱਟਮਾਰ, ਦੇਖੋ ਵੀਡੀਓ

ਫਿਲਹਾਲ ਪੁਲਿਸ ਨੇ ਦੋਹਾਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News