Sat, Apr 27, 2024
Whatsapp

ਲੁਧਿਆਣਾ ਪੁਲਿਸ ਨੇ ਇੱਕ ਥਾਣੇਦਾਰ ਨੂੰ ਕੀਤਾ ਕਾਬੂ , ਮਹਿਲਾ ਸਾਥੀ ਨਾਲ ਮਿਲ ਕੇ ਕਰਦਾ ਸੀ ਇਹ ਕੰਮ

Written by  Shanker Badra -- June 27th 2019 05:15 PM -- Updated: June 27th 2019 05:18 PM
ਲੁਧਿਆਣਾ ਪੁਲਿਸ ਨੇ ਇੱਕ ਥਾਣੇਦਾਰ ਨੂੰ ਕੀਤਾ ਕਾਬੂ , ਮਹਿਲਾ ਸਾਥੀ ਨਾਲ ਮਿਲ ਕੇ ਕਰਦਾ ਸੀ ਇਹ ਕੰਮ

ਲੁਧਿਆਣਾ ਪੁਲਿਸ ਨੇ ਇੱਕ ਥਾਣੇਦਾਰ ਨੂੰ ਕੀਤਾ ਕਾਬੂ , ਮਹਿਲਾ ਸਾਥੀ ਨਾਲ ਮਿਲ ਕੇ ਕਰਦਾ ਸੀ ਇਹ ਕੰਮ

ਲੁਧਿਆਣਾ ਪੁਲਿਸ ਨੇ ਇੱਕ ਥਾਣੇਦਾਰ ਨੂੰ ਕੀਤਾ ਕਾਬੂ , ਮਹਿਲਾ ਸਾਥੀ ਨਾਲ ਮਿਲ ਕੇ ਕਰਦਾ ਸੀ ਇਹ ਕੰਮ:ਲੁਧਿਆਣਾ : ਲੁਧਿਆਣਾ ਐੱਸਟੀਐੱਫ ਰੇਂਜ ਦੀ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਅੱਜ ਵੱਡੀ ਸਫ਼ਲਤਾ ਹਾਸਿਲ ਹੋਈ ਹੈ। ਐੱਸਟੀਐੱਫ ਨੇ ਪੰਜਾਬ ਪੁਲਿਸ 'ਚ ਤਾਇਨਾਤ ਥਾਣੇਦਾਰ ਤੇ ਉਸ ਦੀ ਮਹਿਲਾ ਸਾਥੀ ਨੂੰ ਸਾਢੇ ਪੰਜ ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਐੱਸਟੀਐੱਫ ਵੱਲੋਂ ਗ੍ਰਿਫ਼ਤਾਰ ਥਾਣੇਦਾਰ ਵੀਰਵਾਰ ਸਵੇਰੇ ਮਹਿਲਾ ਸਾਥੀ ਨਾਲ ਕਾਰ 'ਚ ਜਾ ਰਿਹਾ ਸੀ। ਇਸ ਥਾਣੇਦਾਰ ਦੀ ਪਛਾਣ ਮੇਜਰ ਸਿੰਘ ਦੇ ਤੌਰ 'ਤੇ ਹੋਈ ਹੈ। ਇਹ ਥਾਣੇਦਾਰ ਪੁਲਿਸ ਲਾਈਨ 'ਚ ਸਥਿਤ ਐੱਮਟੀਓ ਦਫ਼ਤਰ 'ਚ ਤਾਇਨਾਤ ਸੀ। [caption id="attachment_312171" align="aligncenter" width="300"]Ludhiana STF Inspector female relative with Opium Including Arrested
ਲੁਧਿਆਣਾ ਪੁਲਿਸ ਨੇ ਇੱਕ ਥਾਣੇਦਾਰ ਨੂੰ ਕੀਤਾ ਕਾਬੂ , ਮਹਿਲਾ ਸਾਥੀ ਨਾਲ ਮਿਲ ਕੇ ਕਰਦਾ ਸੀ ਇਹ ਕੰਮ[/caption] ਜਾਣਕਾਰੀ ਮੁਤਾਬਿਕ ਪੁਲਿਸ ਨੂੰ ਅੱਜ ਸਵੇਰੇ ਜਾਣਕਾਰੀ ਮਿਲੀ ਸੀ ਕਿ ਥਾਣੇਦਾਰ ਆਪਣੀ ਮਹਿਲਾ ਰਿਸ਼ਤੇਦਾਰ ਨਾਲ ਅਫੀਮ ਦੀ ਸਪਲਾਈ ਦੇਣ ਜਾ ਰਿਹਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਸਵੇਰੇ ਪੰਜ ਵਜੇ ਥਾਣੇਦਾਰ ਨੂੰ ਗ੍ਰਿਫਤਾਰ ਕਰ ਲਿਆ। [caption id="attachment_312172" align="aligncenter" width="300"]Ludhiana STF Inspector female relative with Opium Including Arrested
ਲੁਧਿਆਣਾ ਪੁਲਿਸ ਨੇ ਇੱਕ ਥਾਣੇਦਾਰ ਨੂੰ ਕੀਤਾ ਕਾਬੂ , ਮਹਿਲਾ ਸਾਥੀ ਨਾਲ ਮਿਲ ਕੇ ਕਰਦਾ ਸੀ ਇਹ ਕੰਮ[/caption] ਇਸ ਦੌਰਾਨ ਪੁਲਿਸ ਨੇ ਉਕਤ ਥਾਣੇਦਾਰ ਕੋਲੋਂ ਇੱਕ 32 ਬੋਰ ਦਾ ਰਿਵਾਲਵਰ,26 ਜਿੰਦਾ ਕਾਰਤੂਸ, ਇੱਕ SLR ਅਤੇ ਇੱਕ 303 ਰਾਈਫਲ ਬਰਾਮਦ ਕੀਤੀ ਗਈ ਹੈ।ਇਸ ਅਸਲੇ ਸਬੰਧੀ ਉਹ ਕੋਈ ਵੀ ਦਸਤਾਵੇਜ਼ ਨਹੀਂ ਦਿਖਾ ਸਕਿਆ।ਇਹ ਮੁਲਾਜ਼ਮ ਮੋਗਾ ਜ਼ਿਲ੍ਹਾ ਦਾ ਰਹਿਣ ਵਾਲਾ ਹੈ ਅਤੇ ਕਰੀਬ 15 ਸਾਲ ਤੋਂ ਅਫੀਮ ਦੀ ਸਪਲਾਈ ਕਰਦਾ ਸੀ ਤੇ 1992 'ਚ ਪੁਲਿਸ 'ਚ ਭਰਤੀ ਹੋਇਆ ਸੀ। [caption id="attachment_312169" align="aligncenter" width="300"]Ludhiana STF Inspector female relative with Opium Including Arrested
ਲੁਧਿਆਣਾ ਪੁਲਿਸ ਨੇ ਇੱਕ ਥਾਣੇਦਾਰ ਨੂੰ ਕੀਤਾ ਕਾਬੂ , ਮਹਿਲਾ ਸਾਥੀ ਨਾਲ ਮਿਲ ਕੇ ਕਰਦਾ ਸੀ ਇਹ ਕੰਮ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਟਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਡਾਇਰੈਕਟਰ ਵਿਜਯਾ ਨਿਰਮਲਾ ਦਾ ਹੋਇਆ ਦਿਹਾਂਤ ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਟੀਐੱਫ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਏਐੱਸਆਈ ਐਂਟੀ ਬ੍ਰਾਂਚ ਕਮਿਸ਼ਨਰੇਟ ਆਫ਼ ਲੁਧਿਆਣਾ ਦੇ ਵਿੱਚ ਤੈਨਾਤ ਸੀ ਅਤੇ 15 ਸਾਲ ਤੋਂ ਉਹ ਇਹ ਕੰਮ ਕਰ ਰਿਹਾ ਸੀ ਅਤੇ ਉਸ ਦੇ ਨਾਲ ਇੱਕ ਔਰਤ ਨੂੰ ਵੀ ਇਸ ਮਾਮਲੇ ਵਿੱਚ ਕਾਬੂ ਕੀਤਾ ਗਿਆ ਹੈ। ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਐਨਡੀਪੀਸੀ ਐਕਟ ਅਤੇ ਹੋਰ ਧਾਰਾਵਾਂ ਦੇ ਤਹਿਤ ਮੁਲਾਜ਼ਮ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਤੋਂ ਪੁਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। -PTCNews


Top News view more...

Latest News view more...